ਮੁੰਬਈ: ਟੈਲੀਵਿਜ਼ਨ ਦੇ ਸਭ ਤੋਂ ਮਸ਼ਹੂਰ ਸ਼ੋਅ CID 'ਚ ਫਰੈਡਰਿਕਸ ਦੀ ਭੂਮਿਕਾ ਨਿਭਾਉਣ ਵਾਲੇ ਮਸ਼ਹੂਰ ਅਦਾਕਾਰ ਦਿਨੇਸ਼ ਫਡਨਿਸ ਦਾ ਮੰਗਲਵਾਰ ਨੂੰ 57 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਇਸੇ ਸ਼ੋਅ ਵਿੱਚ ਦਯਾ ਦੀ ਭੂਮਿਕਾ ਨਿਭਾਉਣ ਵਾਲੇ ਉਸ ਦੇ ਸੀਆਈਡੀ ਸਹਿ-ਅਦਾਕਾਰ ਦਯਾਨੰਦ ਸ਼ੈੱਟੀ ਨੇ ਉਸਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਦਿਨੇਸ਼ ਨੇ ਰਾਤ 12.08 ਵਜੇ ਆਖਰੀ ਸਾਹ ਲਿਆ। ਅਦਾਕਾਰ 57 ਸਾਲਾਂ ਦੇ ਸਨ ਅਤੇ ਉਹ ਮੁੰਬਈ ਦੇ ਤੁੰਗਾ ਹਸਪਤਾਲ ਵਿੱਚ ਇਲਾਜ ਅਧੀਨ ਸਨ।
ਸ਼ੈਟੀ ਨੇ ਦੱਸਿਆ ਕਿ ਦਿਨੇਸ਼ ਦੀ ਮੌਤ ਮਲਟੀਪਲ ਆਰਗਨ ਫੇਲ੍ਹ ਹੋਣ ਕਾਰਨ ਹੋਈ ਹੈ। ਉਸ ਨੇ ਕਿਹਾ, 'ਬੀਤੀ ਰਾਤ ਉਸ ਨੂੰ ਵੈਂਟੀਲੇਟਰ ਤੋਂ ਹਟਾ ਦਿੱਤਾ ਗਿਆ ਸੀ।' ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਦਿਨੇਸ਼ ਨੂੰ ਐਤਵਾਰ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਬਾਅਦ ਵਿੱਚ ਸ਼ੈੱਟੀ ਨੇ ਪੁਸ਼ਟੀ ਕੀਤੀ ਸੀ ਕਿ ਇਹ ਦਿਲ ਦਾ ਦੌਰਾ ਨਹੀਂ ਸੀ, ਸਗੋਂ ਲੀਵਰ ਦੀ ਸਮੱਸਿਆ ਹੋਈ ਸੀ। ਦਯਾਨੰਦ ਸ਼ੈੱਟੀ ਨੇ ਕਿਹਾ ਸੀ, "ਪਹਿਲਾਂ ਤਾਂ ਇਹ ਦਿਲ ਦਾ ਦੌਰਾ ਨਹੀਂ ਸੀ ਸਗੋਂ ਉਹ ਲੀਵਰ ਨਾਲ ਸੰਬੰਧਿਤ ਸਮੱਸਿਆ ਤੋਂ ਪੀੜਤ ਸਨ, ਜਿਸ ਕਾਰਨ ਉਸਨੂੰ ਤੁੰਗਾ ਹਸਪਤਾਲ ਲਿਜਾਇਆ ਗਿਆ ਸੀ।"
ਅਦਾਕਾਰ ਨੇ ਅੱਗੇ ਕਿਹਾ ਸੀ, "ਦਿਨੇਸ਼ ਕਿਸੇ ਹੋਰ ਬਿਮਾਰੀ ਦਾ ਇਲਾਜ ਕਰਵਾ ਰਿਹਾ ਸੀ, ਪਰ ਦਵਾਈ ਦਾ ਉਸਦੇ ਲੀਵਰ 'ਤੇ ਮਾੜਾ ਅਸਰ ਹੋ ਗਿਆ। ਹਮੇਸ਼ਾ ਹੀ ਦਵਾਈਆਂ ਨੂੰ ਬਹੁਤ ਸਾਵਧਾਨੀ ਨਾਲ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਕਿਸੇ ਨੂੰ ਪਤਾ ਨਹੀਂ ਚੱਲਦਾ ਕਿ ਕਦੋਂ ਇੱਕ ਬਿਮਾਰੀ ਦੇ ਲਈ ਦਵਾਈ ਦੂਜੀ ਬਿਮਾਰੀ ਪੈਦਾ ਕਰ ਦੇਵੇ। ਐਲੋਪੈਥਿਕ ਦਵਾਈਆਂ ਦੀ ਵਰਤੋਂ ਕਰਦੇ ਸਮੇਂ ਬਹੁਤ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ।"
- Koffee With Karan 8: 'ਕੌਫੀ ਵਿਦ ਕਰਨ 8' 'ਚ ਕਿਆਰਾ ਨੇ ਪਤੀ ਸਿਧਾਰਥ ਬਾਰੇ ਖੋਲ੍ਹੇ ਕਈ ਰਾਜ਼, ਵਿੱਕੀ ਨੇ ਕੈਟਰੀਨਾ ਬਾਰੇ ਦੱਸੀਆਂ ਦਿਲਚਸਪ ਗੱਲਾਂ
- Animal Box Office Collection Day 5: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ', ਜਾਣੋ 5ਵੇਂ ਦਿਨ ਦਾ ਕਲੈਕਸ਼ਨ
- Dinesh Phadnis Health Update: ਹਾਰਟ ਅਟੈਕ ਨਹੀਂ ਬਲਕਿ ਇਸ ਕਾਰਨ ਹਸਪਤਾਲ 'ਚ ਭਰਤੀ ਹੋਏ ਹਨ ਸੀਆਈਡੀ ਦੇ ਦਿਨੇਸ਼ ਫਡਨਿਸ, 'ਦਯਾ' ਨੇ ਕੀਤਾ ਖੁਲਾਸਾ
ਉਲੇਖਯੋਗ ਹੈ ਕਿ ਦਿਨੇਸ਼ ਲੰਬੇ ਸਮੇਂ ਤੋਂ ਚੱਲ ਰਹੇ ਟੀਵੀ ਸ਼ੋਅ ਸੀਆਈਡੀ ਵਿੱਚ ਫਰੈਡਰਿਕਸ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਇੱਕ ਘਰੇਲੂ ਨਾਮ ਬਣ ਗਏ ਸਨ, ਇਹ ਸ਼ੋਅ ਪਹਿਲੀ ਵਾਰ 1998 ਵਿੱਚ ਪ੍ਰਸਾਰਿਤ ਹੋਇਆ ਸੀ ਅਤੇ ਸੋਨੀ ਟੀਵੀ ਉੱਤੇ ਵੀਹ ਸਾਲਾਂ ਤੱਕ ਚੱਲਿਆ ਸੀ। ਅਦਾਕਾਰ ਨੇ ਪ੍ਰਸਿੱਧ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿੱਚ ਕੈਮਿਓ ਵੀ ਕੀਤਾ ਸੀ। ਇਸ ਤੋਂ ਇਲਾਵਾ ਉਸਨੇ 'ਸੁਪਰ 30' ਅਤੇ 'ਸਰਫਰੋਸ਼' ਵਰਗੀਆਂ ਫਿਲਮਾਂ ਵਿੱਚ ਸਹਾਇਕ ਭੂਮਿਕਾਵਾਂ ਵੀ ਨਿਭਾਈਆਂ ਸਨ।