ਮੁੰਬਈ: ਟੀਵੀ ਦੀ ਦੁਨੀਆ ਦੀ ਮਸ਼ਹੂਰ 'ਸੀਆਈਡੀ' ਅਤੇ 'ਤੇਰੇ ਇਸ਼ਕ ਮੈਂ ਘਾਇਲ' ਫੇਮ ਅਦਾਕਾਰਾ ਵੈਸ਼ਨਵੀ ਧਨਰਾਜ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕਰਕੇ ਸਨਸਨੀ ਮਚਾ ਦਿੱਤੀ ਹੈ। ਜਾਣਕਾਰੀ ਮੁਤਾਬਕ ਅਦਾਕਾਰਾ ਨੇ ਆਪਣੇ ਪਰਿਵਾਰ 'ਤੇ ਸਰੀਰਕ ਹਿੰਸਾ ਦਾ ਇਲਜ਼ਾਮ ਲਗਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰਕੇ ਮਦਦ ਵੀ ਮੰਗੀ ਹੈ।
ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਵੈਸ਼ਨਵੀ ਧਨਰਾਜ ਮਦਦ ਦੀ ਮੰਗ ਕਰ ਰਹੀ ਹੈ, ਉਸ ਨੇ ਪਰਿਵਾਰ 'ਤੇ ਉਸ ਨੂੰ ਸਰੀਰਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਉਸ ਦੀ ਕੁੱਟਮਾਰ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ।
ਵਾਇਰਲ ਵੀਡੀਓ 'ਚ ਵੈਸ਼ਨਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੀ ਹੈ ਅਤੇ ਉਸ ਦੀਆਂ ਅੱਖਾਂ 'ਚ ਹੰਝੂ ਵੀ ਹਨ। ਟੀਵੀ ਜਗਤ ਨੂੰ ਸੀਆਈਡੀ, ਬੇਪਨਾਹ ਦੇ ਨਾਲ-ਨਾਲ ਤੇਰੇ ਇਸ਼ਕ ਮੇਂ ਘਾਇਲ ਵਰਗੇ ਹਿੱਟ ਸ਼ੋਅ ਦੇਣ ਵਾਲੀ ਅਦਾਕਾਰਾ ਵੀਡੀਓ ਵਿੱਚ ਉਦਾਸ ਅਤੇ ਦੁਖੀ ਹਾਲਤ ਵਿੱਚ ਆਪਣਾ ਦੁੱਖ ਬਿਆਨ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਵੈਸ਼ਨਵੀ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ, 'ਹੈਲੋ, ਮੈਂ ਵੈਸ਼ਨਵੀ ਧਨਰਾਜ ਹਾਂ ਅਤੇ ਮੈਨੂੰ ਇਸ ਸਮੇਂ ਮਦਦ ਦੀ ਲੋੜ ਹੈ। ਮੈਂ ਇਸ ਸਮੇਂ ਕਾਸ਼ੀਮੀਰਾ ਥਾਣੇ ਵਿੱਚ ਹਾਂ ਅਤੇ ਮੇਰੇ ਪਰਿਵਾਰ ਵੱਲੋਂ ਮੇਰੇ ਨਾਲ ਬਹੁਤ ਬੁਰੀ ਤਰ੍ਹਾਂ ਦੁਰਵਿਵਹਾਰ ਕੀਤਾ ਗਿਆ ਅਤੇ ਕੁੱਟਮਾਰ ਵੀ ਕੀਤੀ ਗਈ।
-
Called Kashmira Police station, had a word with Hawaldar Santosh Joshi.
— K Himaanshu Shuklaa (@khimaanshu) December 15, 2023 " class="align-text-top noRightClick twitterSection" data="
Please help @MumbaiPolice
">Called Kashmira Police station, had a word with Hawaldar Santosh Joshi.
— K Himaanshu Shuklaa (@khimaanshu) December 15, 2023
Please help @MumbaiPoliceCalled Kashmira Police station, had a word with Hawaldar Santosh Joshi.
— K Himaanshu Shuklaa (@khimaanshu) December 15, 2023
Please help @MumbaiPolice
- Jatt and Juliet 3: 'ਜੱਟ ਐਂਡ ਜੂਲੀਅਟ 3' ਦਾ ਹਿੱਸਾ ਬਣੇ ਲਹਿੰਦੇ ਪੰਜਾਬ ਦੇ ਇਹ ਦੋ ਦਿੱਗਜ ਐਕਟਰ, ਆਪਣੇ ਹਿੱਸੇ ਦੀ ਸ਼ੂਟਿੰਗ ਕੀਤੀ ਮੁਕੰਮਲ
- Short Film Fakkar: ਰਿਲੀਜ਼ ਲਈ ਤਿਆਰ ਹੈ ਇੱਕ ਹੋਰ ਅਰਥ ਭਰਪੂਰ ਲਘੂ ਪੰਜਾਬੀ ਫਿਲਮ, ਅਮਨ ਮਹਿਮੀ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ
- Anushka Sharma Viral Pic: ਅਨੁਸ਼ਕਾ ਸ਼ਰਮਾ ਦੀ ਦੂਜੀ ਪ੍ਰੈਗਨੈਂਸੀ ਦੀ ਫੋਟੋ ਹੋਈ ਵਾਇਰਲ, ਬੇਬੀ ਬੰਪ 'ਤੇ ਹੱਥ ਰੱਖਦੀ ਨਜ਼ਰ ਆਈ ਅਦਾਕਾਰਾ, ਜਾਣੋ ਕੀ ਹੈ ਸੱਚ?
ਸੀਆਈਡੀ ਅਦਾਕਾਰਾ ਅੱਗੇ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ 'ਮੈਨੂੰ ਮੀਡੀਆ, ਨਿਊਜ਼ ਚੈਨਲਾਂ ਅਤੇ ਇੰਡਸਟਰੀ ਦੇ ਹਰ ਕਿਸੇ ਦੀ ਮਦਦ ਚਾਹੀਦੀ ਹੈ। ਕਿਰਪਾ ਕਰਕੇ ਲੋਕ ਆਓ ਅਤੇ ਮੇਰੀ ਮਦਦ ਕਰੋ। ਇੰਨਾ ਹੀ ਨਹੀਂ ਵੈਸ਼ਨਵੀ ਧਨਰਾਜ ਦੀ ਵਾਇਰਲ ਹੋਈ ਵੀਡੀਓ 'ਚ ਉਸ ਦੇ ਚਿਹਰੇ ਅਤੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਵੀ ਦਿਖਾਈ ਦੇ ਰਹੇ ਹਨ, ਜਿਸ ਨੂੰ ਉਹ ਦਿਖਾਉਂਦੀ ਨਜ਼ਰ ਆ ਰਹੀ ਹੈ।
ਉਲੇਖਯੋਗ ਹੈ ਕਿ ਵੈਸ਼ਨਵੀ ਦੀ ਵਿਆਹੁਤਾ ਜ਼ਿੰਦਗੀ 'ਤੇ ਨਜ਼ਰ ਮਾਰੀਏ ਤਾਂ ਅਦਾਕਾਰਾ ਨੇ ਸਾਲ 2016 'ਚ ਅਦਾਕਾਰ ਨਿਤਿਨ ਸ਼ੇਰਾਵਤ ਨਾਲ ਵਿਆਹ ਕੀਤਾ ਸੀ। ਹਾਲਾਂਕਿ ਇਹ ਵਿਆਹ ਜ਼ਿਆਦਾ ਦੇਰ ਨਹੀਂ ਚੱਲ ਸਕਿਆ ਅਤੇ ਉਸ ਨੇ ਨਿਤਿਨ 'ਤੇ ਘਰੇਲੂ ਹਿੰਸਾ ਦਾ ਇਲਜ਼ਾਮ ਲਗਾਉਂਦੇ ਹੋਏ ਤਲਾਕ ਲੈ ਲਿਆ।