ਮੁੰਬਈ: ਅਕਤੂਬਰ ਦਾ ਮਹੀਨਾ ਸਿਨੇਮਾ ਪ੍ਰੇਮੀਆਂ ਲਈ ਕਈ ਫਿਲਮਾਂ ਲੈ ਕੇ ਆ ਰਿਹਾ ਹੈ। ਮਹੀਨੇ ਦੇ ਪਹਿਲੇ ਹਫ਼ਤੇ ਅਕਸ਼ੈ ਕੁਮਾਰ, ਭੂਮੀ ਪੇਡਨੇਕਰ ਅਤੇ ਰਾਜਵੀਰ ਦਿਓਲ ਦੀ ਫਿਲਮ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ 28 ਸਤੰਬਰ ਨੂੰ ਪੁਲਕਿਤ ਸਮਰਾਟ ਦੀ ਫਿਲਮ 'ਫੁਕਰੇ 3' ਰਿਲੀਜ਼ ਹੋਈ ਸੀ, ਜੋ ਇਨ੍ਹਾਂ ਤਿੰਨਾਂ ਫਿਲਮਾਂ ਨੂੰ ਸਖਤ ਟੱਕਰ ਦੇ ਰਹੀ ਹੈ।
ਮਿਸ਼ਨ ਰਾਣੀਗੰਜ: ਅਕਸ਼ੈ ਕੁਮਾਰ ਅਤੇ ਪਰਿਣੀਤੀ ਚੋਪੜਾ ਸਟਾਰਰ ਫਿਲਮ 'ਮਿਸ਼ਨ ਰਾਣੀਗੰਜ' 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਹ ਫਿਲਮ 1989 ਦੇ ਸੰਕਟ ਦੌਰਾਨ ਜਸਵੰਤ ਸਿੰਘ ਗਿੱਲ ਦੀ ਬਹਾਦਰੀ 'ਤੇ ਆਧਾਰਿਤ ਹੈ। ਅਕਸ਼ੈ ਕੁਮਾਰ ਦੀ ਇਹ ਫਿਲਮ ਬਾਕਸ ਆਫਿਸ 'ਤੇ ਆਪਣਾ ਜਾਦੂ ਦਿਖਾਉਣ 'ਚ ਅਸਫਲ ਰਹੀ ਹੈ। ਚੌਥੇ ਦਿਨ 9 ਅਕਤੂਬਰ 'ਮਿਸ਼ਨ ਰਾਣੀਗੰਜ' ਨੇ ਭਾਰਤ ਵਿੱਚ ਲਗਭਗ 1.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਚਾਰ ਦਿਨਾਂ ਦੀ ਕਮਾਈ ਤੋਂ ਬਾਅਦ ਫਿਲਮ ਦਾ ਕੁੱਲ ਕਲੈਕਸ਼ਨ 13.85 ਕਰੋੜ ਰੁਪਏ ਹੋ ਗਿਆ ਹੈ।
ਬਾਕਸ ਆਫਿਸ 'ਤੇ 'ਥੈਂਕ ਯੂ ਫਾਰ ਕਮਿੰਗ' ਦੀ ਕਮਾਈ: 6 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ 'ਥੈਂਕ ਯੂ ਫਾਰ ਕਮਿੰਗ' ਦੀ ਟੱਕਰ ਅਕਸ਼ੈ ਕੁਮਾਰ ਦੀ 'ਮਿਸ਼ਨ ਰਾਣੀਗੰਜ' ਨਾਲ ਹੋਈ। ਫਿਲਮ ਆਪਣੇ ਪਹਿਲੇ ਦਿਨ 1.06 ਕਰੋੜ ਰੁਪਏ ਦੀ ਕਮਾਈ ਕਰਨ ਵਿੱਚ ਸਫਲ ਰਹੀ ਪਰ ਵੀਕੈਂਡ ਦੇ ਦੌਰਾਨ ਫਿਲਮ ਬਾਕਸ ਆਫਿਸ 'ਤੇ ਹੌਲੀ ਰਹੀ। ਚੌਥੇ ਦਿਨ 9 ਅਕਤੂਬਰ ਨੂੰ 'ਥੈਂਕ ਯੂ ਫਾਰ ਕਮਿੰਗ' ਭਾਰਤ ਵਿੱਚ ਸਿਰਫ 35 ਲੱਖ ਰੁਪਏ ਦੀ ਕਮਾਈ ਕਰਨ ਵਿੱਚ ਕਾਮਯਾਬ ਰਹੀ ਹੈ। ਇਨ੍ਹਾਂ ਦਿਨਾਂ ਦੀ ਕਮਾਈ ਤੋਂ ਬਾਅਦ ਹੁਣ ਫਿਲਮ ਦਾ ਕੁੱਲ ਕਲੈਕਸ਼ਨ 4.77 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।
- Shehnaaz Gill In Hospital: ਇਨਫੈਕਸ਼ਨ ਕਾਰਨ ਹਸਪਤਾਲ 'ਚ ਭਰਤੀ ਹੋਈ ਸ਼ਹਿਨਾਜ਼ ਗਿੱਲ, ਮਿਲਣ ਪਹੁੰਚੀ ਰੀਆ ਕਪੂਰ
- International Villager 2: 11 ਸਾਲ ਬਾਅਦ ਫਿਰ ਇੱਕਠੇ ਨਜ਼ਰ ਆਉਣਗੇ ਗਿੱਪੀ ਗਰੇਵਾਲ ਅਤੇ ਹਨੀ ਸਿੰਘ
- Rekha Birthday: ਬਲੈਕ ਐਂਡ ਵ੍ਹਾਈਟ ਰਹੀ ਹੈ ਸਦਾਬਹਾਰ ਅਦਾਕਾਰਾ ਰੇਖਾ ਦੀ ਅਸਲ ਜ਼ਿੰਦਗੀ, ਪੜ੍ਹੋ ਉਨ੍ਹਾਂ ਦੀ ਜ਼ਿੰਦਗੀ ਦੀਆਂ ਕੁਝ ਅਣਕਹੀਆਂ ਕਹਾਣੀਆਂ
ਦੋਨੋ ਦਾ ਕਲੈਕਸ਼ਨ: ਦੋਨੋ ਨੇ ਆਪਣੇ ਪਹਿਲੇ ਦਿਨ ਬਾਕਸ ਆਫਿਸ 'ਤੇ 8 ਲੱਖ ਰੁਪਏ ਕਮਾਏ ਅਤੇ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ ਹੈ। ਦੂਜੇ ਦਿਨ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਦੇ ਮੁਕਾਬਲੇ ਦੂਜੇ ਦਿਨ ਬਿਹਤਰ ਕਮਾਈ ਕੀਤੀ ਹੈ। 6 ਅਕਤੂਬਰ ਨੂੰ ਫਿਲਮ ਨੇ 20 ਲੱਖ ਦੀ ਕਮਾਈ ਕੀਤੀ ਸੀ। ਫਿਲਮ ਨੂੰ ਵੀਕੈਂਡ ਦੀ ਕਮਾਈ 86 ਲੱਖ ਰੁਪਏ ਨੂੰ ਪਾਰ ਕਰਨ ਲਈ ਕਾਫੀ ਸੰਘਰਸ਼ ਕਰਨਾ ਪਿਆ। ਫਿਲਹਾਲ ਫਿਲਮ ਨੇ ਪੰਜ ਦਿਨਾਂ 'ਚ 95 ਲੱਖ ਰੁਪਏ ਕਮਾ ਲਏ ਹਨ।
'ਫੁਕਰੇ 3' ਦੀ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ: ਵਰੁਣ ਸ਼ਰਮਾ, ਮਨਜੋਤ ਸਿੰਘ ਅਤੇ ਪੰਕਜ ਤ੍ਰਿਪਾਠੀ ਸਮੇਤ ਹੋਰ ਕਲਾਕਾਰਾਂ ਵਾਲੀ ਫਿਲਮ 'ਫੁਕਰੇ 3' ਅਕਤੂਬਰ ਵਿੱਚ ਰਿਲੀਜ਼ ਹੋਣ ਵਾਲੀਆਂ ਸਾਰੀਆਂ ਫਿਲਮਾਂ ਨੂੰ ਸਖ਼ਤ ਮੁਕਾਬਲਾ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 100 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਹੀ ਵਾਲੀ ਹੈ। ਜੇਕਰ ਇਹ ਫਿਲਮ ਸੈਂਕੜਾ ਲਗਾਉਣ 'ਚ ਸਫਲ ਰਹਿੰਦੀ ਹੈ ਤਾਂ ਬਾਕਸ ਆਫਿਸ 'ਤੇ 100 ਕਰੋੜ ਦੀ ਕਮਾਈ ਕਰਨ ਵਾਲੀ ਫਰੈਂਚਾਈਜ਼ੀ ਫਿਲਮ ਬਣ ਜਾਵੇਗੀ। ਕਾਮੇਡੀ ਫਿਲਮ ਨੇ ਸੋਮਵਾਰ ਨੂੰ ਲਗਭਗ 1.50 ਕਰੋੜ ਰੁਪਏ ਇਕੱਠੇ ਕੀਤੇ ਹਨ, ਜਿਸ ਨਾਲ 12 ਦਿਨਾਂ ਦਾ ਕੁੱਲ ਕਲੈਕਸ਼ਨ ਲਗਭਗ 77.96 ਕਰੋੜ ਰੁਪਏ ਹੋ ਗਿਆ ਹੈ, ਜੋ ਕਿ ਇੱਕ ਚੰਗਾ ਅੰਕੜਾ ਹੈ।