ਈਟੀਵੀ ਭਾਰਤ (ਡੈਸਕ): ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਇਹ ਇੱਕ ਵੱਡੀ ਖ਼ਬਰ ਹੈ। ਇਸ ਸਾਲ ਤੁਸੀਂ ਸਿਰਫ਼ ਕਾਮੇਡੀ ਡਰਾਮੇ ਹੀ ਨਹੀਂ ਦੋਖੇਗੇ। ਇਸ ਸਾਲ ਇੱਕ ਡਰਾਉਣੀ ਕਾਮੇਡੀ ਵੀ ਆ ਰਹੀ ਹੈ।ਫਿਲਮ ਦਾ ਨਾਂ ਹੀ ਬਹੁਤ ਡਰਾਉਣਾ ਹੈ।
- " class="align-text-top noRightClick twitterSection" data="
">
ਭਾਰਤ ਵਿੱਚ ਹੋਵੇਗੀ ਰਿਲੀਜ਼: ਇਸ ਫਿਲਮ ਵਿੱਚ ਰੋਸ਼ਨ ਪ੍ਰਿੰਸ, ਈਸ਼ਾ ਰਿਖੀ, ਅਤੇ ਹੋਰ ਵੱਖ-ਵੱਖ ਪੰਜਾਬੀ ਸਿਤਾਰਿਆਂ ਦੀ ਆਪਣਾ ਅਦਾਕਾਰੀ ਦਾ ਕਮਾਲ ਦਿਖਾਉਦੇ ਨਜ਼ਰ ਆਉਣਗੇ। ਇਹ ਫਿਲਮ 28 ਅਪ੍ਰੈਲ 2023 ਨੂੰ ਭਾਰਤ ਵਿੱਚ ਰਿਲੀਜ਼ ਹੋਵੇਗੀ।
ਕਾਮੇਡੀ ਅਤੇ ਹੌਰਰ ਦਾ ਖਾਸ ਸੁਮੇਲ: ਜ਼ਿਕਰਯੋਗ ਹੈ ਕਿ ਇਸ ਫਿਲਮ ਦਾ ਐਲਾਨ ਲੌਕਡਾਊਨ ਤੋਂ ਪਹਿਲਾ ਕੀਤਾ ਗਿਆ ਸੀ ਪਰ ਆਖਿਰਕਾਰ ਹੁਣ ਇਹ ਫਿਲਮ ਸਿਨੇਮਾਘਰਾਂ ਵਿੱਚ ਨਜ਼ਰ ਆਵੇਗੀ। ਇਸ ਦੀ ਰਿਲੀਜ਼ ਡੇਟ ਤੋਂ ਬਾਅਦ ਲੋਕ ਇਸ ਨੂੰ ਦੇਖਣ ਲਈ ਕਾਫੀ ਉਤਸੁਕ ਹਨ ਕਿਉਕਿ ਪੰਜਾਬੀ ਫਿਲਮ ਇੰਡਸਟਰੀ ਵਿੱਚ ਕਾਮੇਡੀ ਅਤੇ ਹੌਰਰ ਦਾ ਸਾਇਦ ਹੀ ਪਹਿਲਾਂ ਕਦੇ ਦੇਖਣ ਨੂੰ ਮਿਲਿਆ ਹੋਵੇ।
ਸ਼ੋਸਲ ਮੀਡੀਆ ਉਤੇ ਸਾਂਝੀ ਕੀਤੀ ਜਾਣਕਾਰੀ: ਈਸ਼ਾ ਰਿਖੀ ਨੇ ਸ਼ੋਸਲ ਮੀਡੀਆ ਉਤੇ ਪੋਸਟ ਸ਼ੇਅਰ ਕਰਦੇ ਹੋਏ ਇਸ ਫਿਲਮ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਪੋਸਟ ਵਿੱਚ ਲਿਖਿਆ ਹੈ ਕਿ 'ਬੂ ਮੈਂ ਡਰਗੀ' ਫਿਲਮ 28 ਅਪ੍ਰੈਲ 2023 ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਵਿੱਚ ਸਿਰਫ ਕਾਮੇਡੀ ਹੀ ਨਹੀਂ ਹੈ ਇਹ ਫਿਲਮ ਤੁਹਾਨੂੰ ਹਸਾਉਣ ਦੇ ਨਾਲ ਡਰਾ ਕੇ ਤੁਹਾਡਾ ਦਿਲ ਵੀ ਦਿਹਲਾ ਸਕਦੀ ਹੈ।
ਫਿਲਮ ਦੀ ਕਾਸਟ: ਇਹ ਫਿਲਮ ਰਾਜੂ ਵਰਮਾ ਨੇ ਲਿਖੀ ਹੈ। ਜਿਸ ਦਾ ਨਿਰਦੇਸ਼ਨ ਮਨਜੀਤ ਸਿੰਘ ਟੋਨੀ ਨੇ ਕੀਤਾ ਹੈ। ਰੋਸ਼ਨ ਪ੍ਰਿੰਸ, ਈਸ਼ਾ ਰਿਖੀ, ਕਰਮਜੀਤ ਅਨਮੋਲ, ਯੋਗਰਾਜ ਸਿੰਘ, ਅਨੀਤਾ ਦੇਵਗਨ, ਹਾਰਬੀ ਸਾਂਗਾ, ਅਤੇ ਹੋਰ ਬਹੁਤ ਸਾਰੇ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ:- Complaints Against Gippy Grewal and Elly Mangat: ਐਲੀ ਮਾਂਗਟ ਤੇ ਗਿੱਪੀ ਗਰੇਵਾਲ ਖ਼ਿਲਾਫ਼ ਸ਼ਿਕਾਇਤ