ETV Bharat / entertainment

ਸਾਊਥ ਸਿਨੇਮਾ ਦਾ ਹਿੱਸਾ ਬਣੇ ਬਾਲੀਵੁੱਡ ਅਦਾਕਾਰ ਇਮਰਾਨ ਹਾਸ਼ਮੀ, ਇਸ ਫਿਲਮ 'ਚ ਨਿਭਾਉਣਗੇ ਕਿਰਦਾਰ - ਐਕਟਰ ਇਮਰਾਨ ਹਾਸ਼ਮੀ

ਤੇਲਗੂ ਡਰਾਮਾ ਫਿਲਮ ‘ਓਜੀ' ਵਿੱਚ ਇਮਰਾਨ ਹਾਸ਼ਮੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਮਰਾਨ ਦਾ ਫਿਲਮ ਵਿੱਚ ਜੋੜਨਾ ਦੇਸ਼ ਭਰ ਦੇ ਸਿਨੇਮਾ ਪ੍ਰੇਮੀਆਂ ਲਈ ਇੱਕ ਵੱਡੀ ਖ਼ਬਰ ਬਣ ਗਿਆ ਹੈ।

Emraan Hashmi
Emraan Hashmi
author img

By

Published : Jun 16, 2023, 1:29 PM IST

ਹੈਦਰਾਬਾਦ: ਹਿੰਦੀ ਫਿਲਮਾਂ ਦੇ ਸਿਤਾਰਿਆਂ ਦਾ ਸਾਊਥ ਸਿਨੇਮਾ ਵੱਲ ਰੁਖ ਅਤੇ ਜੁੜਾਅ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ, ਜਿਸ ਦੀ ਲੜ੍ਹੀ ਵਜੋਂ ਹੁਣ ਇਕ ਹੋਰ ਸ਼ਾਨਦਾਰ ਐਕਟਰ ਇਮਰਾਨ ਹਾਸ਼ਮੀ ਵੀ ਤੇਲਗੂ ਫਿਲਮ ਇੰਡਸਟਰੀ ਵਿਚ ਆਪਣੀ ਨਵੇਂ ਸਿਨੇਮਾ ਸਫ਼ਰ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਨੂੰ ਹਾਲੀਆ ਸਫ਼ਲ ਫਿਲਮ ‘ਆਰਆਰਆਰ’ ਦੇ ਨਿਰਮਾਤਾਵਾਂ ਦੁਆਰਾ ਆਪਣੀ ਨਵੀਂ ਫਿਲਮ ‘ਓਜੀ’ ’ਚ ਇਕ ਮਹੱਤਵਪੂਰਨ ਭੂਮਿਕਾ ਲਈ ਚੁਣਿਆ ਗਿਆ ਹੈ।

ਸਾਊਥ ਸਿਨੇਮਾ ਦੀ ਮੰਨੀ ਪ੍ਰਮੰਨੀ ਹਸਤੀ ਨਿਰਦੇਸ਼ਕ ਸੁਜੀਤ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਗੈਗਸਟਰ ਡਰਾਮਾ ਫਿਲਮ ਐਲਾਨ ਹੁੰਦਿਆਂ ਹੀ ਸੁਰਖੀਆਂ ਦਾ ਹਿੱਸਾ ਬਣਨੀ ਸ਼ੁਰੂ ਹੋ ਗਈ ਹੈ, ਜਿਸ ਦੀ ਨਿਰਮਾਣ ਟੀਮ ਅਨੁਸਾਰ ਇਮਰਾਨ ਹਾਸ਼ਮੀ ਦੀ ਮੌਜੂਦਗੀ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਵੇਗੀ।

ਸਾਊਥ ਸਿਨੇਮਾ ਦੀ ਇਕ ਹੋਰ ਬਹੁਚਰਚਿਤ ਫਿਲਮ ਵਿਚ ਤੇਲਗੂ ਸਿਨੇਮਾ ਦੇ ਉਚਕੋਟੀ ਸਿਤਾਰਿਆਂ ਵਿਚ ਆਉਂਦੇ ਅਰਜੁਨ ਦਾਸ, ਸ੍ਰਿਆ ਰੈਡੀ, ਪਵਨ ਕਲਿਆਣ ਅਤੇ ਪ੍ਰਿਯੰਕਾ ਮੋਹਨ ਲੀਡ ਭੂਮਿਕਾਵਾਂ ਨਿਭਾ ਰਹੇ ਹਨ, ਜਿੰਨ੍ਹਾਂ ਨਾਲ ਇਮਰਾਨ ਕਾਫ਼ੀ ਪ੍ਰਭਾਵਸ਼ਾਲੀ ਕਿਰਦਾਰ ਅਦਾ ਕਰਦੇ ਨਜ਼ਰੀ ਪੈਣਗੇ।

ਇਮਰਾਨ ਹਾਸ਼ਮੀ ਦੀ ਨਵੀਂ ਫਿਲਮ ਦਾ ਪੋਸਟਰ
ਇਮਰਾਨ ਹਾਸ਼ਮੀ ਦੀ ਨਵੀਂ ਫਿਲਮ ਦਾ ਪੋਸਟਰ

ਤੇਲਗੂ ਫਿਲਮ ਉਦਯੋਗ ਵਿਚ ਆਪਣੀ ਨਵੀਂ ਸਿਨੇਮਾ ਸਫ਼ਰ ਸੰਬੰਧੀ ਗੱਲ ਕਰਦਿਆਂ ਇਮਰਾਨ ਹਾਸ਼ਮੀ ਦੱਸਦੇ ਹਨ ਕਿ ਪੈਨ ਇੰਡੀਆ ਪੱਧਰ 'ਤੇ ਬਣਨ ਜਾ ਰਹੀ ਇਸ ਫਿਲਮ ਦਾ ਹਿੱਸਾ ਬਣਨਾ ਉਨਾਂ ਲਈ ਮਾਣ ਵਾਲੀ ਗੱਲ ਹੈ, ਜਿਸ ਨਾਲ ਉਹ ਆਪਣਾ ਦਰਸ਼ਕ ਦਾਇਰਾ ਹੋਰ ਵਿਸ਼ਾਲ ਹੁੰਦਿਆ ਵੇਖ ਖੁਸ਼ੀ ਅਤੇ ਫ਼ਖਰ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਉਕਤ ਫਿਲਮ ਦੀ ਕਹਾਣੀ, ਸਕਰੀਨ ਪਲੇ ਇਕ ਮਜ਼ਬੂਤ ਅਤੇ ਮੰਨੋਰੰਜਨ ਨਾਲ ਭਰਪੂਰ ਥ੍ਰਿਲਰ ਪਟਕਥਾ ਦੁਆਲੇ ਬੁਣਿਆ ਗਿਆ ਹੈ, ਜਿਸ ਵਿਚ ਜੋ ਕਿਰਦਾਰ ਉਹ ਨਿਭਾ ਰਹੇ ਹਨ, ਉਹ ਕਾਫ਼ੀ ਚੁਣੌਤੀਪੂਰਨ ਵੀ ਹੈ, ਜਿਸ ਨੂੰ ਐਕਟਰ ਦੇ ਤੌਰ 'ਤੇੇ ਨਿਵੇਕਲਾ ਮੁਹਾਂਦਰਾ ਦੇਣਾ ਵੀ ਉਨਾਂ ਦੀ ਤਰਜ਼ੀਹ ਰਹੇਗੀ।

ਉਨ੍ਹਾਂ ਕਿਹਾ ਕਿ ਇਸ ਫਿਲਮ ਵਿਚ ਆਪਣੇ ਹਿੱਸੇ ਦੇ ਸ਼ੂਟਿੰਗ ਸ਼ਡਿਊਲ ਦੇ ਸ਼ੁਰੂ ਹੋਣ ਦਾ ਉਹ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ, ਜੋ ਹੈਦਰਾਬਾਦ ਦੇ ਰਾਮਾਜੀ ਰਾਓ ਫਿਲਮ ਸਟੂਡਿਓਜ਼ ਅਤੇ ਉਥੋਂ ਦੀਆਂ ਹੋਰ ਕਈ ਲੋਕੇਸ਼ਨਾਂ ਉਪਰੰਤ ਫ਼ਿਲਮਬੱਧ ਕੀਤਾ ਜਾਵੇਗਾ।

‘ਡੀਵੀਵੀ ਇੰਟਰਟੇਨਮੇੈਂਟ’ ਦੇ ਬੈਨਰ ਹੇਠ ਬਣ ਰਹੀ ਸੁਜੀਤ ਦੁਆਰਾ ਲਿਖਿਤ ਅਤੇ ਨਿਰਦੇਸ਼ਿਤ ਇਸ ਫਿਲਮ ਵਿਚ ਹਿੰਦੀ ਅਤੇ ਸਾਊਥ ਸਿਨੇਮਾ ਦੇ ਇਕ ਹੋਰ ਦਿੱਗਜ ਐਕਟਰ ਪ੍ਰਕਾਸ਼ ਰਾਜ ਵੀ ਪ੍ਰਭਾਵੀ ਭੂਮਿਕਾ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਇਮਰਾਨ ਹਾਸ਼ਮੀ ਦੀ ਕੈਮਿਸਟਰੀ ਨੇ ਦਰਸ਼ਕਾਂ ਦੀ ਇਸ ਫਿਲਮ ਪ੍ਰਤੀ ਉਤਸੁਕਤਾ ਹੋਰ ਵਧਾ ਦਿੱਤੀ ਹੈ।

ਜੇਕਰ ਇਮਰਾਨ ਹਾਸ਼ਮੀ ਦੀਆਂ ਮੌਜੂਦਾ ਫਿਲਮੀ ਯੋਜਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹੀਂ ਦਿਨ੍ਹੀਂ ਉਹ ਬਾਲੀਵੁੁੱਡ ਦੀਆਂ ਕਈ ਵੱਡੀਆਂ ਫਿਲਮਾਂ ਦਾ ਵੀ ਸ਼ਾਨਦਾਰ ਹਿੱਸਾ ਬਣੇ ਹੋਏ ਹਨ, ਜਿੰਨ੍ਹਾਂ ਵਿਚ ਗਰਾਊਂਡ ਜ਼ੀਰੋ, ਫ਼ਾਦਰਜ਼ ਡੇ, ਟਾਈਗਰ 3 ਤੋਂ ਇਲਾਵਾ ਜਸੂਸੀ ਥ੍ਰਿਲਰ ਕਹਾਣੀ ਆਧਾਰਿਤ ‘ਕਪਤਾਨ ਨਵਾਬ’ ਆਦਿ ਵੀ ਸ਼ਾਮਿਲ ਹਨ, ਜੋ ਉਨਾਂ ਵੱਲੋਂ ਆਪਣੇ ਘਰੇਲੂ ਪ੍ਰੋਡੋਕਸ਼ਨ ਹਾਊਸ ਅਧੀਨ ਬਣਾਈ ਜਾਣ ਵਾਲੀ ਪਹਿਲੀ ਫਿਲਮ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.