ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਦਿੱਗਜ ਸ਼ਖ਼ਸ਼ੀਅਤ ਅਤੇ ਮੰਝੇ ਹੋਏ ਅਦਾਕਾਰ ਵਜੋਂ ਜਾਂਣੇ ਜਾਂਦੇ ਬੌਬ ਖਹਿਰਾ ਹੁਣ ਫਿਲਮ ਨਿਰਮਾਣ ਵੱਲ ਕਦਮ ਵਧਾ ਚੁੱਕੇ ਹਨ, ਜਿੰਨ੍ਹਾਂ ਵੱਲੋਂ ਨਿਰਮਾਤਾ ਦੇ ਤੌਰ 'ਤੇ ਆਪਣੀ ਪਲੇਠੀ ਫਿਲਮ 'ਹਰਫ਼' ਦੇ ਫਸਟ ਲੁੱਕ ਨੂੰ ਜਾਰੀ ਕਰ ਦਿੱਤਾ ਗਿਆ ਹੈ।
‘ਦਾ ਮਾਇਲਡ ਪਿਕਚਰਜ਼’ ਅਤੇ ‘ਖਹਿਰਾ ਪ੍ਰੋਡੋਕਸ਼ਨਜ਼’ ਦੇ ਬੈਨਰ ਹੇਠ ਬਣਨ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਕ ਸੁਜ਼ਾਦ ਇਕਬਾਲ ਖ਼ਾਨ ਵੱਲੋਂ ਕੀਤਾ ਗਿਆ ਹੈ, ਜੋ ਹਿੰਦੀ ਸਿਨੇਮਾ ਖੇਤਰ ਵਿਚ ਤੇਜ਼ੀ ਨਾਲ ਆਪਣਾ ਅਲਹਦਾ ਪਹਿਚਾਣ ਕਾਇਮ ਕਰਨ ਵੱਲ ਵੱਧ ਰਹੇ ਹਨ। ਜੰਮੂ ਕਸ਼ਮੀਰ ਦੀਆਂ ਮਨਮੋਹਕ ਲੋਕੇਸ਼ਨਜ਼ 'ਤੇ ਸ਼ੂਟ ਕੀਤੀ ਗਈ ਇਸ ਫਿਲਮ ਵਿਚ ਚਰਚਿਤ ਮਾਡਲ ਅਤੇ ਅਦਾਕਾਰ ਸੰਸਾਰ ਸੰਧੂ ਅਤੇ ਨਵੀਂ ਅਦਾਕਾਰਾ ਆਰਤੀ ਭਗਤ ਲੀਡ ਭੂਮਿਕਾਵਾਂ ਵਿਚ ਹਨ, ਜਿੰਨ੍ਹਾਂ ਨਾਲ ਨੀਟੂ ਪੰਧੇਰ, ਮੀਰ ਸਰਵਰ, ਬੱਬਰ ਗਿੱਲ, ਖੁਦ ਬੌਬ ਖਹਿਰਾ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਅਹਿਮ ਚਿਹਰੇ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ।
ਫਿਲਮ ਦੀ ਕਹਾਣੀ, ਸਕਰੀਨ ਪਲੇ ਅਤੇ ਡਾਇਲਾਗ ਲੇਖਨ ਬੱਬਰ ਗਿੱਲ ਵੱਲੋਂ ਕੀਤਾ ਗਿਆ ਹੈ, ਜਦਕਿ ਸਿਨੇਮਾਟੋਗ੍ਰਾਫ਼ਰ ਗੁਰਵਿੰਦਰ ਸੰਧੂ, ਐਸੋਸੀਏਟ ਨਿਰਦੇਸ਼ਕ ਮਨੌਜ ਮਾਨਵ ਪੰਧੇਰ, ਸੰਪਾਦਕ ਮਨ ਬੀ ਰੋਕਾ, ਪ੍ਰੋਡੋਕਸ਼ਨ ਕਰਤਾ-ਧਰਤਾ ਤਨਵੀਰ ਫਿਲਮਜ਼ ਪ੍ਰੋਡੋਕਸ਼ਨਜ਼, ਸੰਗੀਤਕਾਰ ਹਰਿੰਦਰ ਸੋਹਲ, ਕਲਾ ਨਿਰਦੇਸ਼ਕ ਦੀਪ ਲੋਗੋਂਵਾਲੀਆਂ, ਕਾਸਟਿਊਮ ਡਿਜਾਈਨਰ ਰੰਜੀਤ ਅਤੇ ਯੋਗਿਤਾ ਅਤੇ ਪ੍ਰੋਡੋਕਸ਼ਨ ਹੈੱਡ ਹਨ ਜਸਦੇਵ ਮਾਨ।
- Any How Mitti Pao: ਸਾਹਮਣੇ ਆਈ ਹਰੀਸ਼ ਵਰਮਾ ਅਤੇ ਅਮਾਇਰਾ ਦਸਤੂਰ ਦੀ ਫਿਲਮ ਦੀ ਰਿਲੀਜ਼ ਡੇਟ, ਇਸ ਅਕਤੂਬਰ ਹੋਵੇਗੀ ਰਿਲੀਜ਼
- ਪਰਿਣੀਤੀ ਚੋਪੜਾ ਨੇ ਆਪਣੀ ਸੁਰੀਲੀ ਅਵਾਜ਼ 'ਚ ਗਾਇਆ ਪੰਜਾਬੀ ਗਾਇਕ ਅਮਰਿੰਦਰ ਗਿੱਲ ਦਾ ਗੀਤ, ਤੁਸੀਂ ਵੀ ਸੁਣੋ
- ਗੀਤਕਾਰੀ-ਅਦਾਕਾਰੀ ਤੋਂ ਬਾਅਦ ਹੁਣ ਬਤੌਰ ਗਾਇਕ ਇਕ ਨਵੀਂ ਪਰਵਾਜ਼ ਵੱਲ ਵਧੇ ਗੁਰਨਾਮ ਗਾਮਾ ਸਿੱਧੂ, ਅੱਜ ਰਿਲੀਜ਼ ਹੋਵੇਗਾ ਨਵਾਂ ਗਾਣਾ ‘ਬੀ ਪਾਜੀਟਿਵ’
ਪੰਜਾਬੀ ਫਿਲਮ ਇੰਡਸਟਰੀ ਵਿਚ ਲੰਮੇਰ੍ਹਾ ਅਤੇ ਮਾਣਮੱਤਾ ਸਫ਼ਰ ਤੈਅ ਕਰ ਚੁੱਕੇ ਅਦਾਕਾਰ ਬੌਬ ਖਹਿਰਾ ਪੰਜਾਬੀ ਸਿਨੇਮਾ ਲਈ ਬਣੀਆਂ ‘ਜੱਟੂ ਨਿਖੱਟੂ’, ‘ਫ਼ਾਦਰ’, ‘ਆਜਾ ਮੈਕਸੀਕੋ ਚੱਲੀਏ’, ‘ਬਾਣੀ’ ਸਮੇਤ ਕਈ ਵੱਡੀਆਂ, ਚਰਚਿਤ ਅਤੇ ਸਫ਼ਲ ਫਿਲਮਾਂ ਵਿਚ ਆਪਣੀ ਪ੍ਰਭਾਵੀ ਅਦਾਕਾਰੀ ਦਾ ਸ਼ਾਨਦਾਰ ਮੁਜ਼ਾਹਰਾ ਕਰ ਚੁੱਕੇ ਹਨ, ਜਿੰਨ੍ਹਾਂ ਵੱਲੋਂ ਹਿੰਦੀ ਸਿਨੇਮਾ ਦੀਆਂ ਕਈ ਅਹਿਮ ਫਿਲਮੀ ਹਸਤੀਆਂ ਨਾਲ ਅਦਾਕਾਰ ਦੇ ਤੌਰ 'ਤੇ ਕੰਮ ਕਰਨ ਦਾ ਮਾਣ ਹਾਸਿਲ ਕੀਤਾ ਜਾ ਚੁੱਕਾ ਹੈ।
ਮੂਲ ਰੂਪ ਵਿਚ ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਨਾਲ ਸਬੰਧਤ ਇਹ ਬਾਕਮਾਲ ਅਦਾਕਾਰ ਆਪਣੀ ਨਿਰਮਾਤਾ ਦੇ ਤੌਰ 'ਤੇ ਉਕਤ ਫਿਲਮ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਦੇ ਹਨ ਕਿ ਰੁਮਾਂਟਿਕ ਅਤੇ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਆਧਾਰਿਤ ਇਹ ਫਿਲਮ ਕਸ਼ਮੀਰ ਦੇ ਬੈਕਡਰਾਪ 'ਤੇ ਆਧਾਰਿਤ ਹੈ, ਜਿਸ ਵਿਚ ਉਥੋਂ ਨਾਲ ਜੁੜੇ ਕਈ ਭਾਵਪੂਰਨ ਪਹਿਲੂਆਂ ਨੂੰ ਵੀ ਸਾਹਮਣੇ ਲਿਆਉਣ ਦਾ ਤਰੱਦਦ ਫਿਲਮ ਟੀਮ ਵੱਲੋਂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਾਤਾਂ-ਪਾਤਾਂ ਜਿਹੇ ਬੰਧਨਾਂ ਨੂੰ ਦਰਕਿਨਾਰ ਕਰਨ ਅਤੇ ਆਪਸੀ ਰਿਸ਼ਤਿਆਂ ਵਿਚ ਗੁੰਮ ਹੋ ਰਹੀਆਂ ਸਾਂਝਾਂ ਅਤੇ ਅਪਣੱਤਵ ਨੂੰ ਮੁੜ ਕਾਇਮ ਕਰਨ ਦਾ ਭਾਵਨਾਤਮਕ ਭਰਪੂਰ ਸੰਦੇਸ਼ ਦਿੰਦੀ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿਚ ਇਸ ਦਾ ਗੀਤ ਸੰਗੀਤ ਪੱਖ ਵੀ ਅਹਿਮ ਭੂਮਿਕਾ ਨਿਭਾਵੇਗਾ, ਜਿਸ ਨੂੰ ਬਹੁਤ ਹੀ ਸੁਰੀਲਾ ਰੂਪ ਦੇਣ ਲਈ ਕਾਫ਼ੀ ਮਿਹਨਤ ਅਤੇ ਤਰੱਦਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਵਰਲਡ ਵਾਈਡ ਰਿਲੀਜ਼ ਕੀਤੀ ਜਾ ਰਹੀ ਇਹ ਫਿਲਮ ਸਿਨੇਮਾਟੋਗ੍ਰਾਫ਼ਰੀ ਪਹਿਲੂਆਂ ਪੱਖੋਂ ਵੀ ਆਪਣੇ ਉਮਦਾ ਰੂਪ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਏਗੀ।