ETV Bharat / entertainment

'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਖ਼ਤਮ, ਇਸ ਦਿਨ ਹੋਵੇਗੀ ਰਿਲੀਜ਼ - Binnu Dhillon coming film

ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਜਸਵਿੰਦਰ ਭੱਲਾ ਨੇ ਫਿਲਮ 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਪੂਰੀ ਕਰ ਲਈ ਹੈ, ਫਿਲਮ ਇਸ ਦਿਨ ਸਿਨੇਮਾਘਰਾਂ ਵਿੱਚ ਤੁਹਾਨੂੰ ਹਸਾਉਣ ਲਈ ਤਿਆਰ ਹੈ।

Carry On Jatta 3
Carry On Jatta 3
author img

By

Published : Jan 16, 2023, 9:56 AM IST

ਚੰਡੀਗੜ੍ਹ: ਬਿੰਨੂ ਢਿੱਲੋਂ ਇਨ੍ਹੀਂ ਦਿਨੀਂ ਫਿਲਮ 'ਕੈਰੀ ਆਨ ਜੱਟਾ 3' ਨੂੰ ਲੈ ਕੇ ਕਾਫੀ ਚਰਚਾ 'ਚ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਉਸ ਨੇ ਇਸ ਫਿਲਮ ਦੀ ਸ਼ੂਟਿੰਗ ਪੂਰੀ ਕਰ ਲਈ ਹੈ।

ਹਾਂ...ਤੁਸੀਂ ਇਹ ਸਹੀ ਪੜ੍ਹਿਆ ਹੈ। 'ਕੈਰੀ ਆਨ ਜੱਟਾ 3' ਦੀ ਸ਼ੂਟਿੰਗ ਪਿਛਲੇ ਸਾਲ ਸਤੰਬਰ ਵਿੱਚ ਸ਼ੁਰੂ ਲੰਡਨ 'ਚ ਹੋਈ ਸੀ ਅਤੇ ਹੁਣ ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ।

ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦਾ ਪਹਿਲਾ ਅਤੇ ਦੂਜਾ ਭਾਗ ਬਾਕਸ ਆਫਿਸ ਦੇ ਰਿਕਾਰਡ ਤੋੜਨ ਲਈ ਮਸ਼ਹੂਰ ਹੈ। ਇਸ ਲਈ ਇੱਕ ਵਾਰ ਫਿਰ ਉਹੀ ਜੋਸ਼ ਵਾਲੀ ਟੀਮ 'ਕੈਰੀ ਆਨ ਜੱਟਾ 3' ਜਿਸ ਵਿੱਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਗੁਰਪ੍ਰੀਤ ਘੁੱਗੀ ਅਤੇ ਹੋਰ ਬਹੁਤ ਸਾਰੇ ਤੁਹਾਨੂੰ ਹਸਾਉਣ ਆ ਰਹੇ ਹਨ।

ਜਾਣਕਾਰੀ ਅਨੁਸਾਰ ਇਸ ਵਾਰ ਗਿੱਪੀ ਦਾ ਬੇਟਾ ਸ਼ਿੰਦਾ ਗਰੇਵਾਲ ਵੀ ਫਿਲਮ 'ਚ ਨਜ਼ਰ ਆਵੇਗਾ। ਗਿੱਪੀ ਨੇ ਫਿਲਮ ਦੀ ਖਬਰ ਸ਼ੇਅਰ ਕਰਦੇ ਹੋਏ ਖੁਦ ਸ਼ਿੰਦਾ ਨੂੰ ਵੀ ਟੈਗ ਕੀਤਾ ਸੀ।

ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਫਿਲਮ ਦੀ ਸ਼ੂਟਿੰਗ ਬਾਰੇ ਜਾਣਕਾਰੀ ਕਾਮੇਡੀਅਨ ਬਿੰਨੂ ਢਿੱਲੋਂ ਨੇ ਇੰਸਟਾਗ੍ਰਾਮ ਉਤੇ ਦਿੱਤੀ ਅਤੇ ਨਾਲ ਹੀ ਵੀਡੀਓ ਸਾਂਝੀ ਕੀਤੀ। ਵੀਡੀਓ ਵਿੱਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਬਿਨੂੰ ਢਿਲੋਂ, ਜਸਵਿੰਦਰ ਭੱਲਾ ਕੇਕ ਕੱਟ ਦੇ ਨਜ਼ਰ ਆ ਰਹੇ ਸਨ। ਇਸ ਦੇ ਨਾਲ ਹੀ ਬਿਨੂੰ ਨੇ ਇਸ ਤੋਂ ਪਹਿਲਾਂ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ, ਜਿਸ ਵਿੱਚ ਅਦਾਕਾਰ ਸ਼ੂਟਿੰਗ ਦੇ ਅੰਤਿਮ ਦਿਨ ਬਾਰੇ ਜਾਣਕਾਰੀ ਦਿੰਦੇ ਨਜ਼ਰ ਆ ਰਹੇ ਸਨ।

ਸਮੀਪ ਕੰਗ ਦੁਆਰਾ ਨਿਰਦੇਸ਼ਤ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਆਖਰੀ ਦੋ ਭਾਗਾਂ ਨੂੰ ਦਰਸ਼ਕਾਂ ਦੁਆਰਾ ਬਹੁਤ ਪਸੰਦ ਕੀਤਾ ਗਿਆ ਸੀ, ਹੁਣ ਦੇਖਦੇ ਹਾਂ ਕਿ ਤੀਜਾ ਭਾਗ ਪ੍ਰਸ਼ੰਸਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ।

ਇਹ ਵੀ ਪੜ੍ਹੋ:ਗਾਇਕ ਹੈਪੀ ਰਾਏਕੋਟੀ ਨੇ ਲੋਹੜੀ ਉਤੇ ਸਾਂਝੇ ਕੀਤੇ ਦੋ ਨਵੇਂ ਟੱਪੇ, ਤੁਸੀਂ ਵੀ ਸੁਣੋ!

ETV Bharat Logo

Copyright © 2025 Ushodaya Enterprises Pvt. Ltd., All Rights Reserved.