ਚੰਡੀਗੜ੍ਹ: ਪਾਲੀਵੁੱਡ ਦੀਆਂ ਅਜਿਹੀਆਂ ਕਈ ਮਸ਼ਹੂਰ ਅਦਾਕਾਰਾਂ ਹਨ, ਜੋ ਲੰਬੇ ਸਮੇਂ ਤੋਂ ਪਾਲੀਵੁੱਡ ਪਰਦੇ ਤੋਂ ਦੂਰ ਹਨ। ਅੱਜ ਅਸੀਂ ਉਹਨਾਂ ਚੋਟੀ ਦੀਆਂ ਪੰਜਾਬੀ ਅਦਾਕਾਰਾਂ ਦੀ ਸੂਚੀ ਤਿਆਰ ਕੀਤੀ ਹੈ, ਜੋ ਪੰਜਾਬੀ ਸਿਨੇਮਾ ਜਗਤ (Punjabi actress disappeared from Pollywood) ਤੋਂ ਅਲੋਪ ਹੋ ਗਈਆਂ ਹਨ।
ਮਾਹੀ ਗਿੱਲ: ਪਾਲੀਵੁੱਡ ਤੋਂ ਗਾਇਬ ਇੱਕ ਹੋਰ ਅਦਾਕਾਰਾ ਮਾਹੀ ਗਿੱਲ ਹੈ। 'ਦੇਵ ਡੀ' ਫੇਮ ਅਦਾਕਾਰਾ ਨੇ 2004 'ਚ ਪੰਜਾਬੀ ਸਿਨੇਮਾ ਦੀ ਦੁਨੀਆਂ 'ਚ ਐਂਟਰੀ ਕੀਤੀ ਸੀ। ਉਹ 'ਕੈਰੀ ਆਨ ਜੱਟਾ', 'ਸ਼ਰੀਕ' ਅਤੇ ਹੋਰ ਬਹੁਤ ਸਾਰੀਆਂ ਸੁਪਰਹਿੱਟ ਫਿਲਮਾਂ ਦਾ ਹਿੱਸਾ ਸੀ। ਮਾਹੀ ਪਿਛਲੀ ਵਾਰ ਫਿਲਮ 'ਜ਼ੋਰਾ: ਦਿ ਸੈਕਿੰਡ ਚੈਪਟਰ' 'ਚ ਇੱਕ ਮਹਿਲਾ ਪੁਲਿਸ ਕਰਮਚਾਰੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਈ ਸੀ ਪਰ ਇਸ ਤੋਂ ਬਾਅਦ ਉਸ ਦੀ ਅਗਲੀ ਪੰਜਾਬੀ ਫਿਲਮ ਬਾਰੇ ਕੋਈ ਖਬਰ ਨਹੀਂ ਹੈ।
ਸੁਰਵੀਨ ਚਾਵਲਾ: ਸੁਰਵੀਨ ਚਾਵਲਾ ਨੇ ਸਾਲ 2011 'ਚ ਫਿਲਮ 'ਧਰਤੀ' ਨਾਲ ਪੰਜਾਬੀ ਸਿਨੇਮਾ 'ਚ ਡੈਬਿਊ ਕੀਤਾ ਸੀ, ਇਸ ਤੋਂ ਬਾਅਦ ਉਸ ਨੇ 'ਟੌਹਰ ਮਿੱਤਰਾਂ ਦੀ', 'ਸਾਡੀ ਲਵ ਸਟੋਰੀ', 'ਸਿੰਘ ਬਨਾਮ ਕੌਰ' ਵਰਗੀਆਂ ਕਈ ਹਿੱਟ ਫਿਲਮਾਂ ਕੀਤੀਆਂ। ਪਾਲੀਵੁੱਡ 'ਚ ਅਦਾਕਾਰਾ ਨੂੰ ਪਿਛਲੀ ਵਾਰ ਫਿਲਮ 'ਹੀਰੋ ਨਾਮ ਯਾਦ ਰੱਖੀ' ਸੀ, ਜੋ 2015 'ਚ ਰਿਲੀਜ਼ ਹੋਈ ਸੀ। ਹੁਣ ਤੱਕ ਉਹ ਆਪਣੀ ਸੀਰੀਜ਼ 'ਰਾਣਾ ਨਾਇਡੂ' ਨਾਲ OTT ਦਾ ਮਸ਼ਹੂਰ ਚਿਹਰਾ ਬਣ ਚੁੱਕੀ ਹੈ।
- Animal First Song Hua Main: ਕੱਲ੍ਹ ਰਿਲੀਜ਼ ਹੋਵੇਗਾ 'ਐਨੀਮਲ' ਦਾ ਪਹਿਲਾਂ ਗੀਤ, ਰਣਬੀਰ-ਰਸ਼ਮਿਕਾ ਦੇ ਲਿਪ-ਲੌਕ ਨੇ ਲਾਈ ਇੰਟਰਨੈੱਟ 'ਤੇ ਅੱਗ
- Ranbir Kapoor: ਭਗਵਾਨ ਰਾਮ ਦੇ ਕਿਰਦਾਰ ਲਈ ਰਣਬੀਰ ਕਪੂਰ ਦਾ ਵੱਡਾ ਫੈਸਲਾ, ਰੋਲ ਲਈ ਛੱਡਣਗੇ ਮੀਟ, ਸ਼ਰਾਬ ਅਤੇ ਸਿਗਰਟ
- Shehnaaz Gill In Hospital: ਇਨਫੈਕਸ਼ਨ ਕਾਰਨ ਹਸਪਤਾਲ 'ਚ ਭਰਤੀ ਹੋਈ ਸ਼ਹਿਨਾਜ਼ ਗਿੱਲ, ਮਿਲਣ ਪਹੁੰਚੀ ਰੀਆ ਕਪੂਰ
ਮੋਨਿਕਾ ਗਿੱਲ: ਦਿਲਜੀਤ ਦੁਸਾਂਝ ਨਾਲ ਆਪਣੀ ਪਹਿਲੀ ਫਿਲਮ ਕਰਨ ਵਾਲੀ ਅਦਾਕਾਰਾ ਮੋਨਿਕਾ ਗਿੱਲ ਵੀ ਇਸ ਲਿਸਟ ਵਿੱਚ ਸ਼ਾਮਿਲ ਹੈ। 2016 ਵਿੱਚ ਅਦਾਕਾਰਾ ਨੇ ਦਿਲਜੀਤ ਦੁਸਾਂਝ ਦੇ ਨਾਲ 'ਅੰਬਰਸਰੀਆ' ਨਾਲ ਪੰਜਾਬੀ ਸਿਨੇਮਾ ਵਿੱਚ ਡੈਬਿਊ ਕੀਤਾ। ਇਸ ਤੋਂ ਬਾਅਦ ਉਸ ਨੇ ਕੁਝ ਪੰਜਾਬੀ ਅਤੇ ਹਿੰਦੀ ਫਿਲਮਾਂ ਕੀਤੀਆਂ। ਉਨ੍ਹਾਂ ਦੀ ਫਿਲਮ 'ਯਾਰਾ ਵੇ' 2019 'ਚ ਰਿਲੀਜ਼ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਅਗਲੀ ਆਉਣ ਵਾਲੀ ਫਿਲਮ ਬਾਰੇ ਕੋਈ ਅਪਡੇਟ ਨਹੀਂ ਆਈ ਹੈ।
ਮੋਨਿਕਾ ਬੇਦੀ: ਖੂਬਸੂਰਤ ਅਦਾਕਾਰਾ ਮੋਨਿਕਾ ਬੇਦੀ ਵੀ ਇਸ ਲਿਸਟ ਵਿੱਚ ਸ਼ਾਮਿਲ ਹੈ, ਅਦਾਕਾਰਾ ਨੇ 2012 ਦੀ ਪੰਜਾਬੀ ਫਿਲਮ 'ਸਿਰ ਫਿਰੇ' ਵਿੱਚ ਪ੍ਰਸ਼ੰਸਕਾਂ ਦਾ ਦਿਲ ਚੁਰਾ ਲਿਆ ਸੀ। ਮੋਨਿਕਾ ਬੇਦੀ ਨੇ ਇਸ ਫਿਲਮ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ, ਜਿਸ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ, ਬਾਅਦ ਵਿੱਚ 2014 ਵਿੱਚ ਮੋਨਿਕਾ ਨੇ 'ਰੋਮੀਓ ਰਾਂਝਾ' ਕੀਤੀ ਅਤੇ ਇਸ ਫਿਲਮ ਨਾਲ ਅਦਾਕਾਰਾ ਸਿਲਵਰ ਸਕ੍ਰੀਨ 'ਤੇ ਆਖਰੀ ਵਾਰ ਦਿਖਾਈ ਦਿੱਤੀ ਸੀ।