ਚੰਡੀਗੜ੍ਹ: ਪੰਜਾਬੀਆਂ ਦੇ ਦਿਲ 'ਤੇ ਰਾਜ ਕਰਨ ਵਾਲੇ ਪੰਜਾਬੀ ਗਾਇਕ ਅਤੇ ਅਦਾਕਾਰ ਬੱਬੂ ਮਾਨ ਇੰਨੀ ਦਿਨੀਂ ਗੀਤ 'ਦੋ ਟੁਕੜੇ' ਨੂੰ ਲੈ ਕੇ ਚਰਚਾ ਵਿੱਚ ਹਨ, 10 ਜਨਵਰੀ ਨੂੰ ਰਿਲੀਜ਼ ਹੋਏ ਇਸ ਗੀਤ ਨੂੰ ਪ੍ਰਸ਼ੰਸਕ ਰਲੀਆਂ ਮਿਲੀਆਂ ਟਿੱਪਣੀਆਂ ਕਰ ਰਹੇ ਹਨ, ਕੁੱਝ ਨੂੰ ਮਾਨ ਦਾ ਇਹ ਗੀਤ ਕਾਫ਼ੀ ਪਸੰਦ ਆ ਰਿਹਾ ਹੈ ਅਤੇ ਕੁੱਝ ਗਾਇਕ ਦੇ ਇਸ ਹਿੰਦੀ ਗੀਤ ਨੂੰ ਪਸੰਦ ਨਹੀਂ ਕਰ ਰਹੇ ਅਤੇ ਗਾਇਕ ਨੂੰ ਜ਼ਬਰਦਸਤ ਟ੍ਰੋਲ ਕਰ ਰਹੇ ਹਨ।
ਦਰਅਸਲ, 10 ਜਨਵਰੀ ਨੂੰ ਗਾਇਕ ਦਾ ਗੀਤ 'ਦੋ ਟੁਕੜੇ' ਰਿਲੀਜ਼ ਹੋਇਆ। ਗੀਤ ਨੂੰ ਹੁਣ ਤੱਕ 1.6 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਿਆ ਹੈ, ਅਤੇ ਕੁੱਝ ਪ੍ਰਸ਼ੰਸਕ ਗਾਇਕ ਦੇ ਇਸ ਹਿੰਦੀ ਗੀਤ ਨੂੰ ਲੈ ਕੇ ਉਸ ਨੂੰ ਟ੍ਰੋਲ ਕਰ ਰਹੇ ਹਨ।
- " class="align-text-top noRightClick twitterSection" data="
">
ਇੱਕ ਨੇ ਲਿਖਿਆ 'ਪੰਜਾਬੀ ਗਾਣੇ ਚਲੇ ਨੀ ਹੁਣ ਹਿੰਦੀ ਗਾਣੇ 'ਤੇ ਆ ਗਿਆ ਮਾਨ ਸਾਬ'। ਇੱਕ ਹੋਰ ਨੇ ਲਿਖਿਆ 'ਭਰਾ ਪੰਜਾਬੀ ਵਿੱਚ ਲਿਖ ਲਿਆ ਕਰ, ਮਾਮਾ ਹਿੰਦੀ ਦਾ'। ਇਸ ਦੇ ਨਾਲ ਹੀ ਕੁੱਝ ਪ੍ਰਸ਼ੰਸਕ ਗਾਇਕ ਦੇ ਇਸ ਗੀਤ ਨੂੰ ਬਹੁਤ ਪਿਆਰ ਵੀ ਦੇ ਰਹੇ ਹਨ ਅਤੇ ਲਿਖ ਰਹੇ ਕਿ 'ਬਾਈ ਜਿਉਂਦਾ ਰਹਿ, ਜਦੋਂ ਮੈਂ ਦੁਖੀ ਹੁੰਦਾ ਹਾਂ ਤਾਂ ਤੁਹਾਡੇ ਗਾਣੇ ਸੁਣ ਕੇ ਖੁਸ਼ ਹੋ ਜਾਂਦਾ ਏਂਦਾ ਲੱਗਦਾ ਕੋਈ ਮੇਰੇ ਨਾਲ ਹੈਗਾ ਵਾ, ਜਿਹੜੇ ਛੱਡ ਗਏ ਆ ਉਹਨਾ ਬਾਰੇ ਸੋਚ ਕੇ ਜਿਆਦਾ ਦੁੱਖ ਨਹੀਂ ਹੁੰਦਾ, ਪਰ ਜਦੋਂ ਕੋਈ ਕਮੈਂਟਾਂ 'ਚ ਤੁਹਾਨੂੰ ਗ਼ਲਤ ਬੋਲਦਾ ਹੈ ਤਾਂ ਬੜਾ ਦੁੱਖ ਹੁੰਦਾ ਆ ਪਤਾ ਨੀ ਕਿਉਂ ਲੋਕੀ ਮਾੜਾ ਬੋਲਦੇ ਆ ।' ਇੱਕ ਹੋਰ ਨੇ ਲਿਖਿਆ 'ਰੂਹ ਨੂੰ ਸਕੂਨ ਮਿਲਦਾ ਮਾਨ ਸਾਬ ਜੀ ਤੁਹਾਡੀ ਆਵਾਜ਼ ਸੁਣ ਕੇ। ਗੀਤ ਬਹੁਤ ਕਮਾਲ ਦਾ ਲਿਖਿਆ ਬਾਈ ਕੁਨਾਲ ਵਰਮਾ ਨੇ। ਬਹੁਤ ਸਾਰਾ ਪਿਆਰ ਸਾਰੀ ਟੀਮ ਨੂੰ।'
- " class="align-text-top noRightClick twitterSection" data="">
ਸਿੱਧੂ ਮੂਸੇਵਾਲਾ ਕਤਲ ਸੰਬੰਧੀ ਪੁੱਛਗਿੱਛ: ਦੱਸ ਦਈਏ ਕਿ ਮੂਸੇਵਾਲਾ ਜਦੋਂ ਜਿਉਂਦਾ ਸੀ ਤਾਂ ਸਿੱਧੇ ਅਸਿੱਧੇ ਤੌਰ ਉੱਤੇ ਲਗਾਤਾਰ ਬੱਬੂ ਮਾਨ ਨਾਲ ਵਿਵਾਦਾਂ ਵਿੱਚ ਉਨ੍ਹਾਂ ਦਾ ਨਾਂਅ ਜੁੜਦਾ ਰਿਹਾ ਸੀ। ਇਸ ਲਈ ਗਾਇਕ ਨੂੰ ਮੂਸੇਵਾਲਾ ਕਤਲ ਕਾਂਡ ਤੋਂ ਬਾਅਦ ਬਣਾਈ ਗਈ ਐੱਸਆਈਟੀ ਵੱਲੋਂ ਪੁੱਛਗਿੱਛ ਲਈ ਸੱਦਿਆ ਗਿਆ ਸੀ।
ਗਾਇਕ ਦੇ ਪ੍ਰਸਿੱਧ ਗੀਤ: ਬੱਬੂ ਮਾਨ 'ਮਿੱਤਰਾਂ ਦੀ ਛੱਤਰੀ', 'ਮਿੱਤਰਾਂ ਨੂੰ ਸ਼ੌਂਕ ਹੱਥਿਆਰਾਂ ਦਾ', 'ਸੌਣ ਦੀ ਝੜੀ', ਪਾਗਲ ਸ਼ਾਇਰੀ ਅਤੇ ਹੋਰ ਬਹੁਤ ਸਾਰੇ ਗੀਤਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ:'ਇਕ ਚੜ੍ਹਦੇ ਤੋਂ, ਇਕ ਲਹਿੰਦੇ ਤੋਂ...ਦੇਖੋ ਕਿਹੜਾ ਭੱਜਦਾ, ਪੰਗਾ ਪੈਣਦੇ ਤੋਂ', ਬਿਨੂੰ ਢਿਲੋਂ ਦੀ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ