ETV Bharat / entertainment

Dream Girl 2 Collection Day 2: ਬਾਕਸ ਆਫ਼ਿਸ 'ਤੇ ਛਾਇਆ ਪੂਜਾ ਦਾ ਜਾਦੂ, ਦੂਜੇ ਦਿਨ ਆਯੁਸ਼ਮਾਨ ਦੀ ਫਿਲਮ ਨੇ ਕੀਤੀ ਧਮਾਕੇਦਾਰ ਕਮਾਈ

author img

By ETV Bharat Punjabi Team

Published : Aug 27, 2023, 11:51 AM IST

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਡ੍ਰੀਮ ਗਰਲ 2 ਸਿਨੇਮਾਘਰਾਂ 'ਚ 25 ਅਗਸਤ ਨੂੰ ਰਿਲੀਜ਼ ਹੋ ਗਈ ਹੈ। ਫਿਲਮ ਨੇ ਪਹਿਲੇ ਹੀ ਦਿਨ ਬਾਕਸ ਆਫ਼ਿਸ 'ਤੇ ਕਾਫ਼ੀ ਵਧੀਆਂ ਪ੍ਰਦਰਸ਼ਨ ਕੀਤਾ। ਹੁਣ ਡ੍ਰੀਮ ਗਰਲ 2 ਦੇ ਕਲੈਕਸ਼ਨ ਦੀ ਰਿਪੋਰਟ ਵੀ ਸਾਹਮਣੇ ਆ ਗਈ ਹੈ।

Dream Girl 2 Collection Day 2
Dream Girl 2 Collection Day 2

ਮੁਬੰਈ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਅਤੇ ਅਨੰਨਿਆ ਪਾਂਡੇ ਸਟਾਰਰ ਫਿਲਮ ਡ੍ਰੀਮ ਗਰਲ 2 ਸਿਨੇਮਾਘਰਾਂ 'ਚ 25 ਅਗਸਤ ਨੂੰ ਰਿਲੀਜ਼ ਹੋਈ। ਡ੍ਰੀਮ ਗਰਲ 2 ਨੇ ਆਪਣੇ ਓਪਨਿੰਗ ਡੇ 'ਤੇ ਕਾਫ਼ੀ ਸ਼ਾਨਦਾਰ ਸ਼ੁਰੂਆਤ ਕੀਤੀ। ਆਯੁਸ਼ਮਾਨ ਦੀ ਫਿਲਮ ਨੇ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਭਾਰਤ 'ਚ 10.69 ਕਰੋੜ ਰੁਪਏ ਦੀ ਕਮਾਈ ਕੀਤੀ।

ਡ੍ਰੀਮ ਗਰਲ 2 ਦਾ ਦੂਜੇ ਦਿਨ ਦਾ ਕਲੈਕਸ਼ਨ: ਇਹ ਫਿਲਮ ਦੁਨੀਆਂ ਭਰ 'ਚ 2023 ਦੀ 10ਵੀਂ ਸਭ ਤੋਂ ਜ਼ਿਆਦਾ ਓਪਨਿੰਗ ਕਲੈਕਸ਼ਨ ਕਰਨ ਵਾਲੀ ਫਿਲਮ ਬਣਨ ਵੱਲ ਵਧ ਰਹੀ ਹੈ। ਆਯੁਸ਼ਮਾਨ ਲਈ ਡ੍ਰੀਮ ਗਰਲ 2 ਸਭ ਤੋਂ ਵਧੀਆਂ ਓਪਨਿੰਗ ਕਰਨ ਵਾਲੀਆਂ ਫਿਲਮਾਂ 'ਚੋ ਇੱਕ ਹੈ। ਡ੍ਰੀਮ ਗਰਲ 2 ਨੇ ਦੂਜੇ ਦਿਨ ਸ਼ਨੀਵਾਰ ਨੂੰ 14.50 ਕਰੋੜ ਰੁਪਏ ਦਾ ਬਾਕਸ ਆਫ਼ਿਸ ਕਲੈਕਸ਼ਨ ਹਾਸਲ ਕੀਤਾ ਹੈ। ਡ੍ਰੀਮ ਗਰਲ 2 ਨੂੰ ਹਿੱਟ ਬਣਨ ਲਈ 75 ਕਰੋੜ ਦਾ ਅੰਕੜਾ ਪਾਰ ਕਰਨਾ ਹੋਵੇਗਾ। ਜੇਕਰ ਇਹ ਫਿਲਮ 65 ਕਰੋੜ ਨੂੰ ਪਾਰ ਕਰ ਜਾਂਦੀ ਹੈ, ਤਾਂ ਇਸਨੂੰ ਔਸਤ ਫਿਲਮ ਮੰਨਿਆ ਜਾਵੇਗਾ।

ਫਿਲਮ ਡ੍ਰੀਮ ਗਰਲ 2 ਦੀ ਸਟਾਰਕਾਸਟ: ਇਹ ਫਿਲਮ ਰਾਜ ਸ਼ਾਂਡਿਲਿਆ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਬਾਲਾਜੀ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਏਕਤਾ ਕਪੂਰ ਅਤੇ ਸ਼ੋਭਾ ਕਪੂਰ ਨੇ ਪ੍ਰੋਡਿਊਸ ਕੀਤੀ ਹੈ। ਇਸ ਫਿਲਮ 'ਚ ਆਯੁਸ਼ਮਾਨ ਖੁਰਾਨਾ, ਅਨੰਨਿਆ ਪਾਂਡੇ ਲੀਡ ਰੋਲ 'ਚ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਪਰੇਸ਼ ਰਾਵਲ, ਮਨਜੋਤ ਸਿੰਘ, ਸੀਮਾ ਪਾਹਵਾ, ਅਨੂ ਕਪੂਰ, ਰਾਜਪਾਲ ਯਾਦਵ, ਅਭਿਸ਼ੇਕ ਬੈਨਰਜੀ, ਅਸਰਾਨੀ ਵਿਜੈ ਰਾਜ ਅਤੇ ਮਨੋਜ ਜੋਸ਼ੀ ਵਰਗੇ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ 'ਚ ਹਨ।

'ਡ੍ਰੀਮ ਗਰਲ 2' ਦੀ ਕਹਾਣੀ: ਫਿਲਮ ਦੀ ਕਹਾਣੀ ਕਰਮ ਅਤੇ ਉਸ ਦੀ ਪ੍ਰੇਮਿਕਾ (ਅਨੰਨਿਆ ਪਾਂਡੇ) ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਰਜ਼ੇ ਨਾਲ ਜੂਝ ਰਹੇ ਹਨ। ਸਮੱਸਿਆ ਨੂੰ ਹੱਲ ਕਰਨ ਲਈ ਕਰਮ ਆਪਣੇ ਆਪ ਨੂੰ ਪੂਜਾ ਦੇ ਰੂਪ ਵਿੱਚ ਪੇਸ਼ ਕਰਨ ਅਤੇ ਪਰੇਸ਼ ਰਾਵਲ ਦੁਆਰਾ ਨਿਭਾਏ ਗਏ ਇੱਕ ਅਮੀਰ ਵਪਾਰੀ ਦੇ ਪੁੱਤਰ ਨਾਲ ਵਿਆਹ ਕਰਨ ਦਾ ਫੈਸਲਾ ਕਰਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.