ਚੰਡੀਗੜ੍ਹ: ਹਿੰਦੀ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਸੰਗੀਤਕ ਗਲਿਆਰਿਆਂ ਵਿੱਚ ਅੱਜ ਅਪਣੀਆਂ ਨਾਯਾਬ ਪ੍ਰਤਿਭਾਵਾਂ ਦਾ ਲੋਹਾ ਮੰਨਵਾ ਰਹੇ ਹਨ ਬਾਲੀਵੁੱਡ ਦੇ ਨਾਮਵਰ ਗਾਇਕ-ਸੰਗੀਤਕਾਰ ਅਰਮਾਨ ਮਲਿਕ, ਜੋ ਇਸ ਨਵੇਂ ਵਰ੍ਹੇ 2024 ਵਿੱਚ ਕੁਝ ਹੋਰ ਨਿਵੇਕਲਾ ਕਰਨ ਵੱਲ ਯਤਨਸ਼ੀਲ ਹੋ ਚੁੱਕੇ ਹਨ, ਜਿਸ ਦੇ ਚੱਲਦਿਆਂ ਹੀ ਉਹ ਅਪਣਾ ਨਵਾਂ ਅਤੇ ਰੁਮਾਂਟਿਕ ਕੰਨੜ ਟਰੈਕ ਲੈ ਕੇ ਜਲਦ ਸਰੋਤਿਆਂ-ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।
ਦੁਨੀਆ ਭਰ ਵਿੱਚ ਵਸੇਂਦੇ ਅਪਣੇ ਲੱਖਾਂ ਪ੍ਰਸ਼ੰਸਕਾਂ ਅਤੇ ਚਾਹੁੰਣ ਵਾਲਿਆਂ ਦੇ ਮਨਾਂ 'ਚ ਵਿਆਪਕ ਤੌਰ 'ਤੇ ਪੌਪ ਦੇ ਪ੍ਰਿੰਸ ਵਜੋਂ ਅਪਣਾ ਸਨਮਾਨ ਜਨਕ ਰੁਤਬਾ ਹਾਸਿਲ ਕਰ ਚੁੱਕੇ ਇਸ ਬਾ-ਕਮਾਲ ਗਾਇਕ ਅਤੇ ਸੰਗੀਤਕਾਰ ਦੇ ਹਾਲੀਆਂ ਕਰੀਅਰ ਪੜਾਅ ਦੀ ਗੱਲ ਕਰੀਏ ਤਾਂ ਬੀਤਿਆਂ ਸਾਲ 2023 ਵੀ ਉਸ ਦੀ ਝੋਲੀ ਬੇਸ਼ੁਮਾਰ ਸੰਗੀਤਕ ਪ੍ਰਾਪਤੀਆਂ ਪਾਉਣ ਵਿੱਚ ਕਾਮਯਾਬ ਰਿਹਾ।
ਇਸ ਦੌਰਾਨ ਉਸ ਨੇ ਅਪਣੀ ਉਮਦਾ ਅਤੇ ਸੁਰੀਲੀ ਗਾਇਕੀ ਨੂੰ ਹੋਰ ਵਿਸਥਾਰ ਦਿੰਦਿਆਂ ਕਈ ਭਾਸ਼ਾਵਾਂ ਵਿੱਚ ਗਾਉਣ ਦਾ ਸਿਹਰਾ ਹਾਸਿਲ ਕੀਤਾ ਅਤੇ ਸਫਲਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਦੇ ਹੋਏ ਇਸ ਗੱਲ ਦਾ ਵੀ ਇਜ਼ਹਾਰ ਅਤੇ ਅਹਿਸਾਸ ਕਰਵਾਇਆ ਕਿ ਉਸ ਦੀ ਸੰਗੀਤਕ ਬਹੁਮੁੱਖਤਾ ਦੀ ਕੋਈ ਸੀਮਾ ਨਹੀਂ ਹੈ ਅਤੇ ਉਹ ਹਰ ਸੰਗੀਤਕ ਖੇਤਰ ਵਿੱਚ ਨਵੇਂ ਅਯਾਮ ਸਿਰਜਣਦੀ ਪੂਰਨ ਸਮਰੱਥਾ ਰੱਖਦਾ ਹੈ।
- ਨਿਮਰਤ ਖਹਿਰਾ ਨੇ ਭਰੀ ਬਾਲੀਵੁੱਡ ਵੱਲ ਉੱਚੀ ਪਰਵਾਜ਼, ਚਰਚਾ ’ਚ ਹੈ ਅਰਮਾਨ ਮਲਿਕ ਨਾਲ ਪਹਿਲਾਂ ਗੀਤ ‘ਦਿਲ ਮਲੰਗਾ’
- ਰਾਜਸ੍ਰੀ ਪ੍ਰੋਡੋਕਸ਼ਨ ਦੀ ‘ਦੋਨੋ’ ਨੂੰ ਵੱਖਰੇ ਰੰਗ ਦੇਣਗੇ ਅਰਮਾਨ ਮਲਿਕ, ਰਾਜਵੀਰ ਦਿਓਲ 'ਤੇ ਫਿਲਮਾਏ ਅਹਿਮ ਗੀਤਾਂ ਨੂੰ ਦੇ ਰਹੇ ਹਨ ਆਵਾਜ਼
- Armaan Malik Engagement: ਅਰਮਾਨ ਮਲਿਕ ਨੇ ਗਰਲਫਰੈਂਡ ਆਸ਼ਨਾ ਸ਼ਰਾਫ ਨਾਲ ਕੀਤੀ ਮੰਗਣੀ, ਭਰੀ ਮਹਿਫ਼ਲ 'ਚ ਜੋੜੇ ਨੇ ਕੀਤਾ Lip Lock
ਉਕਤ ਮਾਣਮੱਤੀ ਸੰਗੀਤਕ ਸਫਲਤਾ ਦੇ ਸਿਲਸਿਲੇ ਨੂੰ ਬਾਦਸਤੂਰ ਕਾਇਮ ਰੱਖਦਿਆਂ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਇਸ ਬਿਹਤਰੀਨ ਫ਼ਨਕਾਰ ਨੇ ਅਪਣੇ ਜਾਰੀ ਹੋਣ ਜਾ ਰਹੇ ਨਵੇਂ ਗਾਣੇ ਸੰਬੰਧਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿੰਪਲ ਸੁਨੀ ਦੁਆਰਾ ਨਿਰਦੇਸ਼ਤ ਫਿਲਮ 'ਓਡੂ ਸਰਲਾ ਪ੍ਰੇਮਾ ਕਾਥੇ' ਲਈ ਕੰਨੜ ਭਾਸ਼ਾ ਵਿੱਚ ਉਸ ਵੱਲੋਂ ਗਾਇਨਬੱਧ ਕੀਤਾ ਗਿਆ ਹੈ ਇਹ ਰੂਹਾਨੀ ਰੰਗ ਵਿੱਚ ਰੰਗਿਆ ਰੁਮਾਂਟਿਕ 'ਨਿਨਯਾਰੇਲੇ' ਸਿਰਲੇਖ ਵਾਲਾ ਗਾਣਾ, ਜਿਸ ਨੂੰ ਉਮਦਾ ਰੂਪ ਦੇਣ ਲਈ ਉਸ ਵੱਲੋਂ ਹਰ ਬਣਦਾ ਸੰਗੀਤਕ ਤਰੱਦਦ ਬਤੌਰ ਗਾਇਕ ਅਤੇ ਸੰਗੀਤਕਾਰ ਕੀਤੀ ਗਈ ਹੈ।
ਉਕਤ ਸੰਬੰਧੀ ਇੱਕ ਦਿਲਚਸਪ ਗੱਲ ਇਹ ਵੀ ਹੈ ਕਿ 'ਨਿਨਯਾਰੇਲੇ' ਗਾਣਾ ਇਸ ਗਾਇਕ ਲਈ ਇਸ ਗੱਲੋਂ ਵੀ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿਉਂਕਿ ਇਹ ਗਾਣਾ ਮਸ਼ਹੂਰ ਕੰਨੜ ਸਟਾਰ ਵਿਨੈ ਰਾਜਕੁਮਾਰ ਨਾਲ ਉਸਦੇ ਪੁਨਰ ਫਿਲਮੀ ਸੁਮੇਲ ਨੂੰ ਦਰਸਾਉਂਦਾ ਹੈ, ਜਿਸ ਨਾਲ ਉਸਨੇ 2015 ਵਿੱਚ ਫਿਲਮ 'ਸਿਧਾਰਥ' ਲਈ ਵੀ ਗਾਇਨ ਸਹਿਯੋਗ ਕੀਤਾ ਸੀ, ਜਿਸ ਦੇ ਨਾਲ ਹੀ ਉਸ ਦੀ ਕੰਨੜ ਸਿਨੇਮਾ ਉਦਯੋਗ ਵਿੱਚ ਬਤੌਰ ਗਾਇਕ ਅਤੇ ਸੰਗੀਤਕਾਰ ਇੱਕ ਨਵੀਂ ਗਾਇਨ ਪਾਰੀ ਦੀ ਸ਼ੁਰੂਆਤ ਹੋਈ।
ਉਨਾਂ ਦੱਸਿਆ ਕਿ ਮਨ ਨੂੰ ਛੂਹ ਲੈਣ ਵਾਲਾ ਇਹ ਗਾਣਾ ਵੀਰ ਸਮਰਥ, ਸਿੱਦੂ ਕੋਡੀਪੁਰਾ ਅਤੇ ਸੁਨੀ ਦੁਆਰਾ ਸਿਰਜਿਆ ਗਿਆ ਹੈ, ਜਿਸ ਨੂੰ ਗਾਉਣਾ ਕਾਫ਼ੀ ਯਾਦਗਾਰੀ ਅਨੁਭਵ ਰਿਹਾ ਹੈ ਉਸ ਲਈ।