ETV Bharat / entertainment

Arijit Singh And Salman Khan First Song: ਅਰਿਜੀਤ ਸਿੰਘ ਅਤੇ ਸਲਮਾਨ ਖਾਨ ਦੇ ਪਹਿਲੇ ਗੀਤ ਦੀ ਰਿਲੀਜ਼ ਡੇਟ ਦਾ ਐਲਾਨ, ਦੁਸਹਿਰੇ 'ਤੇ ਹੋਵੇਗਾ ਧਮਾਕਾ - ਅਰਿਜੀਤ ਸਿੰਘ

Leke Prabhu Ka Naam: ਸਲਮਾਨ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ 'ਟਾਈਗਰ 3' ਦੇ ਆਪਣੇ ਆਉਣ ਵਾਲੇ ਗੀਤ 'ਲੇ ਕੇ ਪ੍ਰਭੂ ਕਾ ਨਾਮ' ਦਾ ਪੋਸਟਰ ਸਾਂਝਾ ਕੀਤਾ ਹੈ। ਪੋਸਟਰ 'ਚ ਉਨ੍ਹਾਂ ਦੇ ਨਾਲ ਕੈਟਰੀਨਾ ਕੈਫ ਵੀ ਨਜ਼ਰ ਆ ਰਹੀ ਹੈ।

Leke Prabhu Ka Naam
Leke Prabhu Ka Naam
author img

By ETV Bharat Punjabi Team

Published : Oct 19, 2023, 1:14 PM IST

ਚੰਡੀਗੜ੍ਹ: ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਟਾਈਗਰ 3' ਦੇ ਟ੍ਰੇਲਰ ਨੇ ਪ੍ਰਸ਼ੰਸਕਾਂ ਅਤੇ ਆਲੋਚਕਾਂ ਨੂੰ ਉਤਸ਼ਾਹ ਨਾਲ ਭਰ ਦਿੱਤਾ ਹੈ। ਹੁਣ ਅਦਾਕਾਰ (Arijit Singh And Salman Khan First Song) ਨੇ ਇਸ ਉਤਸ਼ਾਹ ਨੂੰ ਦੋਗੁਣਾ ਕਰ ਦਿੱਤਾ ਹੈ, ਕਿਉਂਕਿ ਅਦਾਕਾਰ ਨੇ ਆਪਣੀ ਫਿਲਮ ਦੇ ਗੀਤ 'ਲੇ ਕੇ ਪ੍ਰਭੂ ਕਾ ਨਾਮ' ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਇੱਕ ਚੀਜ਼ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਉਹ ਇਹ ਹੈ ਕਿ ਇਸ ਗੀਤ ਨੂੰ ਗਾਇਕ ਅਰਿਜੀਤ ਸਿੰਘ ਗਾ ਰਹੇ ਹਨ।

ਜੀ ਹਾਂ...2014 ਵਿੱਚ ਇੱਕ ਜਨਤਕ ਝਗੜੇ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਬਾਲੀਵੁੱਡ ਗਾਇਕ ਅਰਿਜੀਤ ਸਿੰਘ ਅਤੇ ਅਦਾਕਾਰ ਸਲਮਾਨ ਖਾਨ ਵਿੱਚ ਸੁਲ੍ਹਾ ਹੋ ਗਈ ਹੈ। ਹਾਲ ਹੀ ਵਿੱਚ ਅਰਿਜੀਤ ਸਿੰਘ ਨੂੰ ਖਾਨ ਦੇ ਮੁੰਬਈ ਨਿਵਾਸ ਵਿੱਚ ਦੇਖਿਆ ਗਿਆ ਸੀ, ਜਿਸ ਨਾਲ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਭਵਿੱਖ ਦੇ ਪ੍ਰੋਜੈਕਟਾਂ 'ਤੇ ਸਹਿਯੋਗ ਕਰ ਸਕਦੇ ਹਨ।

ਹੁਣ ਅਦਾਕਾਰ ਸਲਮਾਨ ਦੀ ਇਸ ਨਵੀਂ ਪੋਸਟਰ ਨੇ ਇਹ ਦੱਸ ਦਿੱਤਾ ਹੈ ਕਿ ਇਹ ਦੋਵੇਂ ਗੀਤ ਲੈ ਕੇ ਆ ਰਹੇ ਹਨ ਅਤੇ ਕਿਹਾ ਜਾ ਰਿਹਾ ਹੈ ਕਿ 'ਟਾਈਗਰ 3' 'ਚ ਸਿਰਫ ਇੱਕ ਨਹੀਂ, ਅਰਿਜੀਤ ਤੋਂ ਸਲਮਾਨ ਦੋ ਗੀਤ ਗਵਾ ਰਹੇ ਹਨ। ਪਹਿਲਾਂ ਇਸ ਮਹੀਨੇ ਦੁਸਹਿਰੇ ਉਤੇ ਯਾਨੀ ਕਿ 23 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ, ਦੂਜੇ ਗੀਤ ਬਾਰੇ ਵੇਰਵੇ ਅਜੇ ਲੁਕੇ ਹੋਏ ਹਨ।

ਮਨੀਸ਼ ਸ਼ਰਮਾ ਦੀ 'ਟਾਈਗਰ 3' ਵਿੱਚ ਕੈਟਰੀਨਾ ਕੈਫ ਅਤੇ ਇਮਰਾਨ ਹਾਸ਼ਮੀ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ 10 ਨਵੰਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.