ਚੰਡੀਗੜ੍ਹ: ਆਪਣੀ ਗਾਇਕੀ ਨਾਲ ਦੁਨੀਆਂ ਵਿੱਚ ਵੱਖਰੀ ਪਹਿਚਾਣ ਬਣਾਉਣ ਵਾਲਾ ਮਹਰੂਮ ਗਾਇਕ ਸਿੱਧੂ ਮੂਸੇਵਾਲਾ ਦੇ ਤੀਜੇ ਗੀਤ ਦਾ ਐਲਾਨ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਗਾਇਕ ਦੇ ਗੀਤ ਐਸਵਾਈਐੱਲ ਅਤੇ ਵਾਰ ਰਿਲੀਜ਼ ਹੋ ਚੁੱਕੇ ਹਨ। ਇਹਨਾਂ ਗੀਤਾਂ ਉਤੇ ਪ੍ਰਸ਼ੰਸਕਾਂ ਦਾ ਚੰਗਾ ਰਿਸਪਾਂਸ ਰਿਹਾ ਹੈ।
ਹੁਣ ਨਵਾਂ ਗੀਤ ਜਿਸ ਦਾ ਨਾਂ 'ਮੇਰਾ ਨਾਮ' ਦੱਸਿਆ ਜਾ ਰਿਹਾ ਹੈ। ਇਸ ਗੀਤ ਬਾਰੇ ਅਪਡੇਟ ਸਾਂਝੀ ਕਰਦੇ ਹੋਏ ਸਟੀਲ ਬੈਂਗਲੇਜ਼ ਨੇ ਸ਼ੋਸਲ ਮੀਡੀਆ ਉਤੇ ਪੋਸਟ ਪਾਈ। ਸਟੀਲ ਨੇ ਸਿੱਧੂ ਦੇ ਮਾਤਾ ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ਕਿ 'ਸਿੱਧੂ ਸਾਨੂੰ ਤੁਹਾਡੀ ਯਾਦ ਆਉਂਦੀ ਹੈ, ਅਸੀਂ ਮੰਮੀ-ਡੈਡੀ ਨਾਲ ਸਮਾਂ ਬਿਤਾਇਆ। ਮੈਂ ਅਤੇ @burnaboygram ਨੇ ਤੁਹਾਡੇ ਦੁਆਰਾ ਸ਼ੁਰੂ ਕੀਤਾ ਗੀਤ ਪੂਰਾ ਕੀਤਾ। “ਮੇਰਾ ਨਾ” (ਮਾਈ ਨੇਮ) ਦੁਨੀਆਂ ਨੂੰ ਸੁਣਨ ਲਈ ਤਿਆਰ ❤️।"
- " class="align-text-top noRightClick twitterSection" data="
">
ਕੌਣ ਹੈ ਸਟੀਲ ਬੈਂਗਲੇਜ਼: ਪਾਹੁਲਦੀਪ ਸਿੰਘ ਸੰਧੂ ਆਪਣੇ ਸਟੇਜ ਨਾਮ ਸਟੀਲ ਬੈਂਗਲੇਜ਼ ਦੁਆਰਾ ਜਾਣਿਆ ਜਾਂਦਾ ਹੈ, ਇੱਕ ਬ੍ਰਿਟਿਸ਼ ਰਿਕਾਰਡ ਨਿਰਮਾਤਾ ਅਤੇ ਭਾਰਤੀ ਪੰਜਾਬੀ ਮੂਲ ਦਾ ਸੰਗੀਤਕਾਰ ਹੈ। ਉਹ ਵਰਤਮਾਨ ਵਿੱਚ ਵਾਰਨਰ ਬ੍ਰਦਰਜ਼ ਰਿਕਾਰਡਜ਼ ਲਈ ਹਸਤਾਖਰਿਤ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਧੂ ਦੇ ਦੋ ਗੀਤ ਰਿਲੀਜ਼ ਹੋਏ ਹਨ, ਐਸਵਾਈਐਲ ਵਿੱਚ ਦਰਿਆਈ ਪਾਣੀ ਅਤੇ ਵਾਰ ਗੀਤ ਵਿੱਚ ਜਰਨੈਲ ਹਰੀ ਸਿੰਘ ਨਲੂਆ ਦੀ ਬਹਾਦਰੀ ਦੀ ਗਥਾ ਸੁਣਾਈ ਗਈ ਹੈ।
ਕਿਵੇਂ ਮੌਤ ਹੋਈ: 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਿਕ ਮੂਸੇਵਾਲਾ 'ਤੇ ਕਰੀਬ 40 ਰਾਉਂਡ ਫਾਇਰ ਕੀਤੇ ਗਏ, ਜਿਸ ਕਾਰਨ ਮੂਸੇਵਾਲਾ ਨੂੰ ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਪੋਸਟਮਾਰਟਮ ਰਿਪੋਰਟ ਮੁਤਾਬਿਕ ਮੂਸੇਵਾਲਾ ਦੇ ਸਰੀਰ 'ਤੇ 19 ਜ਼ਖ਼ਮ ਮਿਲੇ ਹਨ ਤੇ 7 ਗੋਲੀਆਂ ਸਿੱਧੀਆਂ ਮੂਸੇਵਾਲਾ ਨੂੰ ਲੱਗੀਆਂ ਸਨ।
ਇਹ ਵੀ ਪੜ੍ਹੋ: ਇੰਤਰਜ਼ਾਰ ਖ਼ਤਮ... ਚਾਰ ਭਾਸ਼ਾਵਾਂ ਵਿੱਚ OTT ਉਤੇ ਆ ਰਹੀ ਹੈ ਫਿਲਮ 'ਕਾਂਤਾਰਾ'