ETV Bharat / entertainment

ਐਨੀਮਲ ਦਾ ਟ੍ਰੇਲਰ ਦੇਖ ਕੇ ਕੰਬ ਉੱਠੇ ਰਣਬੀਰ ਕਪੂਰ ਦੇ ਫੈਨਜ਼, ਬੌਬੀ ਦਿਓਲ ਦਾ ਰੋਲ ਦੇਖ ਕੇ ਬੋਲੇ-Blockbuster Confirm - ਐਨੀਮਲ

Animal Trailer Review On X: ਫਿਲਮ ਐਨੀਮਲ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਫਿਲਮ ਪ੍ਰੇਮੀਆਂ ਅਤੇ ਪ੍ਰਸ਼ੰਸਕਾਂ ਨੇ ਫਿਲਮ ਵਿੱਚ ਰਣਬੀਰ ਕਪੂਰ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਨ ਲਈ X (ਪਹਿਲਾਂ ਟਵਿੱਟਰ) 'ਤੇ ਪਹੁੰਚ ਕੀਤੀ। ਹੁਣ ਯੂਜ਼ਰਸ ਫਿਲਮ ਨੂੰ ਬਲਾਕਬਸਟਰ ਦੇ ਟੈਗ ਦੇ ਰਹੇ ਹਨ।

Animal Trailer Review on X
Animal Trailer Review on X
author img

By ETV Bharat Entertainment Team

Published : Nov 23, 2023, 5:38 PM IST

ਹੈਦਰਾਬਾਦ: ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਐਨੀਮਲ' ਦਾ ਖੌਫਨਾਕ, ਖਤਰਨਾਕ ਅਤੇ ਭਿਆਨਕ ਟ੍ਰੇਲਰ ਅੱਜ 23 ਨਵੰਬਰ ਨੂੰ ਰਿਲੀਜ਼ ਹੋ ਗਿਆ ਹੈ। 'ਐਨੀਮਲ' ਦੇ ਟ੍ਰੇਲਰ 'ਚ ਰਣਬੀਰ ਕਪੂਰ ਦੇ ਖੂੰਖਾਰ ਲੁੱਕ ਅਤੇ ਪਾਗਲਪਨ ਨੂੰ ਦੇਖ ਕੇ ਕੋਈ ਵੀ ਹੈਰਾਨ ਹੋ ਸਕਦਾ ਹੈ।

ਇਸ ਦੇ ਨਾਲ ਹੀ ਜਦੋਂ ਬੌਬੀ ਦਿਓਲ ਟ੍ਰੇਲਰ 'ਚ ਐਂਟਰੀ ਕਰਦੇ ਹਨ ਤਾਂ ਪੂਰੇ ਟ੍ਰੇਲਰ ਦਾ ਮਾਹੌਲ ਹੀ ਬਦਲ ਜਾਂਦਾ ਹੈ। ਟ੍ਰੇਲਰ 'ਚ ਬੌਬੀ ਦਿਓਲ ਦਾ ਡਰ ਅਸਲ 'ਚ ਸਭ ਨੂੰ ਹਲੂਣ ਰਿਹਾ ਹੈ। ਰਣਬੀਰ ਅਤੇ ਬੌਬੀ ਦਾ ਇਹ ਖਤਰਨਾਕ ਸਵੈਗ ਫਿਲਮ ਦੇਖਣ ਲਈ ਪ੍ਰਸ਼ੰਸਕਾਂ ਨੂੰ ਮਜ਼ਬੂਰ ਕਰ ਰਿਹਾ ਹੈ। ਫਿਲਮ ਪ੍ਰੇਮੀਆਂ ਅਤੇ ਪ੍ਰਸ਼ੰਸਕਾਂ ਨੇ ਫਿਲਮ ਵਿੱਚ ਰਣਬੀਰ ਕਪੂਰ ਅਤੇ ਬੌਬੀ ਦਿਓਲ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਨ ਲਈ X (ਪਹਿਲਾਂ ਟਵਿੱਟਰ) 'ਤੇ ਪਹੁੰਚ ਕੀਤੀ। ਹੁਣ ਯੂਜ਼ਰਸ ਫਿਲਮ ਨੂੰ ਬਲਾਕਬਸਟਰ ਦੇ ਟੈਗ ਦੇ ਰਹੇ ਹਨ।

ਐਕਸ 'ਤੇ ਐਨੀਮਲ ਦੇ ਟ੍ਰੇਲਰ ਦੀ ਸਮੀਖਿਆ ਵਿੱਚ ਲੋਕ ਕਾਫੀ ਕੁੱਝ ਲਿਖਦੇ ਜਾ ਰਹੇ ਹਨ। ਇੱਕ ਨੇ ਲਿਖਿਆ, 'ਸੰਦੀਪ ਰੈੱਡੀ ਵਾਂਗਾ ਦੀ ਫਿਲਮ Blockbuster Confirm।' ਟ੍ਰੇਲਰ ਦਾ ਪਹਿਲਾਂ ਸੀਨ ਜਿਸ ਵਿੱਚ ਅਨਿਲ ਕਪੂਰ ਅਤੇ ਰਣਬੀਰ ਕਪੂਰ ਨਜ਼ਰ ਆ ਰਹੇ ਹਨ, ਉਸ ਨੂੰ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ, 'ਇਸ ਸੀਨ ਨੇ ਮੈਨੂੰ ਡਰਾ ਦਿੱਤਾ'।

ਉਲੇਖਯੋਗ ਹੈ ਕਿ ਐਨੀਮਲ ਦੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਹਨ, ਜਿਨ੍ਹਾਂ ਨੇ ਕਬੀਰ ਸਿੰਘ ਅਤੇ ਅਰਜੁਨ ਰੈੱਡੀ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਵਾਰ ਸੰਦੀਪ ਨੇ ਬਾਲੀਵੁੱਡ ਤੋਂ ਸ਼ਾਹਿਦ ਕਪੂਰ ਤੋਂ ਬਾਅਦ ਰਣਬੀਰ ਕਪੂਰ ਨੂੰ ਆਪਣਾ ਹੀਰੋ ਚੁਣਿਆ ਹੈ, ਇਸ ਦੇ ਨਾਲ ਹੀ 90 ਦੇ ਦਹਾਕੇ ਦੇ ਸਟਾਰ ਬੌਬੀ ਦਿਓਲ ਨੂੰ ਖਲਨਾਇਕ ਲਈ ਮੌਕਾ ਦਿੱਤਾ ਗਿਆ ਹੈ।

ਟ੍ਰੇਲਰ 'ਚ ਅਨਿਲ ਕਪੂਰ, ਰਸ਼ਮਿਕਾ ਮੰਡਾਨਾ, ਸੁਦੇਸ਼ ਓਬਰਾਏ, ਸ਼ਕਤੀ ਕਪੂਰ, ਪ੍ਰੇਮ ਚੋਪੜਾ, ਤ੍ਰਿਪਤੀ ਡਿਮਰੀ ਦੀਆਂ ਝਲਕੀਆਂ ਵੀ ਨਜ਼ਰ ਆ ਰਹੀਆਂ ਹਨ। ਇਹ ਫਿਲਮ 1 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.