ਮੁੰਬਈ (ਬਿਊਰੋ): ਹਿੰਦੀ ਸਿਨੇਮਾ ਦੇ 'ਬਾਦਸ਼ਾਹ' ਅਮਿਤਾਭ ਬੱਚਨ ਪਿਛਲੇ ਪੰਜ ਦਹਾਕਿਆਂ ਤੋਂ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ। ਬਿੱਗ ਬੀ ਨੇ ਆਪਣੇ ਕਰੀਅਰ 'ਚ ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇ ਕੇ ਪ੍ਰਸ਼ੰਸਕਾਂ ਦਾ ਖੂਬ ਮੰਨੋਰੰਜਨ ਕੀਤਾ ਹੈ। 80 ਸਾਲ ਦੀ ਉਮਰ 'ਚ ਵੀ ਬਿੱਗ ਬੀ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਅਮਿਤਾਭ ਬੱਚਨ ਵੀ ਆਪਣੇ ਪ੍ਰਸ਼ੰਸਕਾਂ ਤੋਂ ਕੁਝ ਵੀ ਨਹੀਂ ਲੁਕਾਉਂਦੇ ਅਤੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਦੇ ਸਾਹਮਣੇ ਆਪਣੀ ਨਿੱਜੀ ਅਤੇ ਪੇਸ਼ੇਵਰ ਜ਼ਿੰਦਗੀ ਦੋਵਾਂ ਨੂੰ ਖੁੱਲ੍ਹ ਕੇ ਰੱਖਦੇ ਹਨ। ਇਸ ਦੇ ਨਾਲ ਹੀ ਬਿੱਗ ਬੀ ਦੇ ਪ੍ਰਸ਼ੰਸਕ ਹਰ ਐਤਵਾਰ ਉਨ੍ਹਾਂ ਦੇ ਬੰਗਲੇ 'ਜਲਸਾ' 'ਤੇ ਇਕੱਠੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਬਹੁਤ ਸਾਰਾ ਪਿਆਰ ਦਿੰਦੇ ਹਨ। ਹੁਣ ਬਿੱਗ ਬੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਸ ਦੀ ਇਕ ਝਲਕ ਸਾਂਝੀ ਕੀਤੀ ਹੈ।
- " class="align-text-top noRightClick twitterSection" data="
">
'ਜਲਸਾ' 'ਚ ਬੱਚਨ ਦੇ ਪ੍ਰਸ਼ੰਸਕਾਂ ਦਾ ਮੇਲਾ: ਹੁਣ ਇਸ ਐਪੀਸੋਡ 'ਚ ਬਿੱਗ ਬੀ ਨੇ ਫਿਰ ਤੋਂ ਉਹੀ ਨਜ਼ਾਰਾ ਦੁਨੀਆ ਸਾਹਮਣੇ ਪੇਸ਼ ਕੀਤਾ ਹੈ, ਜਿਸ ਦਾ ਉਹ ਪਿਛਲੇ 41 ਸਾਲਾਂ ਤੋਂ ਆਨੰਦ ਲੈ ਰਹੇ ਹਨ। ਬਿੱਗ ਬੀ ਨੇ ਸੋਮਵਾਰ (20 ਫਰਵਰੀ) ਸਵੇਰੇ ਆਪਣੇ ਬੰਗਲੇ ਜਲਸਾ ਦੇ ਬਾਹਰ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਕੁਝ ਤਸਵੀਰਾਂ ਹਨ, ਜਿਸ 'ਚ ਬਿੱਗ ਆਪਣੇ ਬੰਗਲੇ 'ਤੇ ਪ੍ਰਸ਼ੰਸਕਾਂ ਨੂੰ ਵਧਾਈ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਬਿੱਗ ਬੀ ਨੇ ਲਿਖਿਆ ਹੈ, 'ਇਹ ਪਿਆਰ, 1982 ਤੋਂ ਹਰ ਐਤਵਾਰ, ਹਰ ਐਤਵਾਰ...ਧੰਨਵਾਦ ਧੰਨਵਾਦ ਧੰਨਵਾਦ.. ਅੰਤਿਮ ਧੰਨਵਾਦ'।
ਅਗਲੀ ਪੋਸਟ 'ਚ ਬਿੱਗ ਬੀ ਨੇ ਆਪਣੀ ਬੈਕ ਸਾਈਡ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਸੁਪਰਸਟਾਰ ਦੇ ਸਾਹਮਣੇ ਉਨ੍ਹਾਂ ਦੇ ਪ੍ਰਸ਼ੰਸਕਾਂ ਦਾ ਭਾਰੀ ਇਕੱਠ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਬਿੱਗ ਬੀ ਨੇ ਲਿਖਿਆ 'ਇਸ ਪਿਆਰ ਲਈ ਸਦਾ ਲਈ ਧੰਨਵਾਦ'।
- " class="align-text-top noRightClick twitterSection" data="
">
ਤੁਹਾਨੂੰ ਦੱਸ ਦੇਈਏ ਕਿ ਅਮਿਤਾਭ ਬੱਚਨ ਨੇ ਬੀਤੇ ਐਤਵਾਰ (19 ਫਰਵਰੀ) ਨੂੰ ਆਪਣੀ ਆਉਣ ਵਾਲੀ ਪੈਨ ਇੰਡੀਆ ਫਿਲਮ 'ਪ੍ਰੋਜੈਕਟ ਕੇ' ਦਾ ਪੋਸਟਰ ਸ਼ੇਅਰ ਕਰਕੇ ਫਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਕੀਤਾ ਸੀ। ਇਹ ਫਿਲਮ 12 ਜਨਵਰੀ 2024 ਨੂੰ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਉਨ੍ਹਾਂ ਨਾਲ ਸਾਊਥ ਸਟਾਰ ਪ੍ਰਭਾਸ ਅਤੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨਜ਼ਰ ਆਉਣਗੇ।