ਮੁੰਬਈ: ਮੈਗਾਸਟਾਰ ਅਮਿਤਾਭ ਬੱਚਨ ਮੁੰਬਈ ਦੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਦੇ ਸਾਲਾਨਾ ਸਮਾਰੋਹ ਦੌਰਾਨ ਆਪਣੀ ਪੋਤੀ ਆਰਾਧਿਆ ਨੂੰ ਪਰਫਾਰਮ ਕਰਦੇ ਦੇਖ ਕੇ ਖੁਸ਼ ਵਿਖਾਈ ਦਿੱਤੇ। ਸ਼ਾਨਦਾਰ ਪਰਫਾਰਮੈਂਸ ਤੋਂ ਬਾਅਦ ਬਿੱਗ ਬੀ ਨੇ ਆਪਣੀ ਪੋਤੀ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਹ ਸਟੇਜ 'ਤੇ ਪੂਰੀ ਤਰ੍ਹਾਂ ਨੈਚੁਰਲ ਸੀ।
ਬਿੱਗ ਬੀ ਨੇ ਕੀਤੀ ਪੋਸਟ: ਬਿੱਗ ਬੀ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਦੇ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ, 'ਸੰਤਾਨ ਦੀਆ ਪ੍ਰਾਪਤੀ 'ਤੇ ਮਾਣ ਅਤੇ ਖੁਸ਼ੀ।' ਉਨ੍ਹਾਂ ਨੇ ਆਪਣੇ ਬਲਾਗ 'ਤੇ ਲਿਖਿਆ, 'ਮੈਂ ਜਲਦੀ ਹੀ ਤੁਹਾਡੇ ਨਾਲ ਹੋਵਾਂਗਾ। ਆਰਾਧਿਆ ਦੇ ਸਕੂਲ 'ਚ ਕੰਸਰਟ ਅਤੇ ਪ੍ਰਦਰਸ਼ਨ ਦੇਖਣ 'ਚ ਰੁੱਝਿਆ ਹਾਂ। ਇਹ ਸਾਡੇ ਸਾਰਿਆਂ ਲਈ ਖੁਸ਼ੀ ਅਤੇ ਮਾਣ ਦਾ ਪਲ ਹੈ। ਸਟੇਜ 'ਤੇ ਬਿਲਕੁਲ ਨੇਚੁਰਲ ਲਿਟਿਲ ਵਨ।'
-
T 4860 - pride and joy at progeny achievements
— Amitabh Bachchan (@SrBachchan) December 16, 2023 " class="align-text-top noRightClick twitterSection" data="
">T 4860 - pride and joy at progeny achievements
— Amitabh Bachchan (@SrBachchan) December 16, 2023T 4860 - pride and joy at progeny achievements
— Amitabh Bachchan (@SrBachchan) December 16, 2023
ਆਰਾਧਿਆ ਬੱਚਨ ਦੇ ਸਕੂਲ ਦੇ ਸਾਲਾਨਾ ਦਿਵਸ 'ਤੇ ਉਸ ਦੀ ਪਰਫਾਰਮੈਂਸ ਦੇ ਕਈ ਵੀਡੀਓਜ਼ ਵਾਇਰਲ ਹੋ ਚੁੱਕੇ ਹਨ। ਉਨ੍ਹਾਂ ਵਿੱਚੋਂ ਇੱਕ ਵਿੱਚ, ਉਹ ਸੰਗੀਤ ਚਲਾਉਂਦੇ ਸਮੇਂ ਅੰਗਰੇਜ਼ੀ ਵਿੱਚ ਆਪਣੇ ਸੰਵਾਦ ਬੋਲਦੀ ਹੋਈ ਦੇਖੀ ਜਾ ਸਕਦੀ ਹੈ। ਇਸ ਦੌਰਾਨ ਮਾਂ ਐਸ਼ਵਰਿਆ ਰਾਏ ਇਸ ਅਨਮੋਲ ਪਲ ਨੂੰ ਕੈਦ ਕਰਦੀ ਨਜ਼ਰ ਆ ਆਈ।
ਅਰਾਧਿਆ, ਯਸ਼-ਰੂਹੀ ਸਣੇ ਤੈਮੁਰ ਨੇ ਵੀ ਕੀਤਾ ਪਰਫਾਰਮ: ਮੁੰਬਈ ਦੇ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ 'ਚ ਸ਼ੁੱਕਰਵਾਰ ਨੂੰ ਹੋਏ ਸਾਲਾਨਾ ਸਮਾਰੋਹ 'ਚ ਅਮਿਤਾਭ ਬੱਚਨ, ਸ਼ਾਹਰੁਖ ਖਾਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਕਰੀਨਾ ਕਪੂਰ ਖਾਨ ਸਮੇਤ ਕਈ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ।
ਸ਼ਾਹਰੁਖ ਦੇ ਸਭ ਤੋਂ ਛੋਟੇ ਬੇਟੇ ਅਬਰਾਮ, ਅਭਿਸ਼ੇਕ-ਐਸ਼ਵਰਿਆ ਦੀ ਬੇਟੀ ਆਰਾਧਿਆ, ਕਰੀਨਾ ਦੇ ਬੇਟੇ ਤੈਮੂਰ ਅਤੇ ਕਰਨ ਜੌਹਰ ਦੇ ਜੁੜਵਾਂ ਯਸ਼ ਅਤੇ ਰੂਹੀ ਨੇ ਸਮਾਰੋਹ 'ਚ ਪਰਫਾਰਮ ਕੀਤਾ। ਬੱਚਿਆਂ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
ਵਰਕ ਫਰੰਟ: ਅਮਿਤਾਭ ਬੱਚਨ ਨੂੰ ਆਖਰੀ ਵਾਰ ਸਾਇੰਸ ਫਿਕਸ਼ਨ ਐਕਸ਼ਨ ਥ੍ਰਿਲਰ ਫਿਲਮ 'ਗਣਪਥ' 'ਚ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਨਾਲ ਦੇਖਿਆ ਗਿਆ ਸੀ। ਉਹ ਪ੍ਰਭਾਸ ਅਤੇ ਦੀਪਿਕਾ ਪਾਦੁਕੋਣ ਦੇ ਨਾਲ ਆਉਣ ਵਾਲੀ ਵਿਗਿਆਨਕ ਫਿਲਮ 'ਕਲਕੀ 2898 ਈਡੀ' ਵਿੱਚ ਨਜ਼ਰ ਆਉਣਗੇ। ਹੁਣ ਉਨ੍ਹਾਂ ਕੋਲ ਕੋਰਟਰੂਮ ਡਰਾਮਾ ਫਿਲਮ 'ਸੈਕਸ਼ਨ 84' ਵੀ ਹੈ।