ਚੰਡੀਗੜ੍ਹ: ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਵਰਲਡ ਸ਼ੋਅ ਟੂਰ ‘ਦਿ ਇੰਟਰਟੇਨਰਜ਼’ ਲਈ ਆਪਣੀ ਪੂਰੀ ਟੀਮ ਸਮੇਤ ਯੂ.ਐਸ.ਏ ਪੁੱਜ ਗਏ ਹਨ, ਜਿੰਨ੍ਹਾਂ ਦਾ ਕੈਲੇਫੋਰਨੀਆਂ ਏਅਰਪੋਰਟ ਪਹੁੰਚਦਿਆਂ ਹੀ ਤਮਾਮ ਪ੍ਰਬੰਧਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਅਮਰੀਕਾ ਦੇ ਵੱਖ ਵੱਖ ਹਿੱਸਿਆਂ ਵਿਚ ਹੋਣ ਵਾਲੇ ਉਕਤ ਸੋਅਜ਼ ਦੀ ਪ੍ਰਬੰਧਕੀ ਕਮਾਂਡ ਰਾਜ ਪਾਬਲਾ, ਸਿਫ਼ਾਲੀ ਭਵਾਨੀ, ਅਮਿਤ ਜੇਟਲੀ, ਅਜੇ ਮਿੱਤਲ ਅਤੇ ਮੀਤ ਸ਼ਾਹ ਆਦਿ ਸੰਭਾਲ ਰਹੇ ਹਨ, ਜਿੰਨ੍ਹਾਂ ਦੀ ਟੀਮ ਅਨੁਸਾਰ ਇਸ ਸੋਅਜ਼ ਲੜ੍ਹੀ ਦੀ ਸ਼ੁਰੂਆਤ 3 ਮਾਰਚ ਨੂੰ ਐਟਲਾਟਾਂ ਤੋਂ ਹੋਵੇਗੀ, ਜਿਸ ਤੋਂ ਬਾਅਦ 4 ਮਾਰਚ ਨੂੰ ਨਿਊ ਜਰਸੀ, 8 ਮਾਰਚ ਨੂੰ ਡਲਾਸ ਅਤੇ 11 ਮਾਰਚ ਨੂੰ ਓਰਲਾਡੋਂ ਅਤੇ 12 ਮਾਰਚ ਨੂੰ ਅੋਂਕਲੈਂਡ ਵਿਖੇ ਲਾਈਵ ਸ਼ੋਅਜ਼ ਕੀਤੇ ਜਾਣਗੇ।
- " class="align-text-top noRightClick twitterSection" data="
">
ਉਨ੍ਹਾਂ ਦੱਸਿਆ ਕਿ ਸੋਅਜ਼ ਲਈ ਦਰਸ਼ਕਾਂ ਵਿਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸੇ ਦੇ ਚਲਦਿਆਂ ਟਿਕਟਾਂ ਦੀ ਖਰੀਦ ਵੀ ਤੇਜ਼ੀ ਨਾਲ ਹੋ ਰਹੀ ਹੈ, ਜਿਸ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਹ ਪੂਰੀ ਉਮੀਦ ਹੈ ਕਿ ਇਹ ਸੋਅਜ਼ ਸਫ਼ਲਤਾ ਦੇ ਨਵੇਂ ਰਿਕਾਰਡ ਜਰੂਰ ਬਣਾਉਣਗੇ।
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੇ ਨਾਲ ਨਾਲ ਹਰ ਵਰਗ ਦਰਸ਼ਕਾਂ ਅਤੇ ਖਾਸ ਕਰ ਪੰਜਾਬੀ ਭਾਈਚਾਰੇ ਦੀ ਮੰਗ ਨੂੰ ਮੁੱਖ ਰੱਖਦਿਆਂ ਇਸ ਟੂਰ ਵਿਚ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਤੋਂ ਇਲਾਵਾ ਬਾਲੀਵੁੱਡ ਸਟਾਰਜ਼ ਦਿਸ਼ਾ ਪਟਾਨੀ, ਨੌਰਾ ਫ਼ਤੇਹੀ, ਮੋਨੀ ਰਾਏ, ਅਪਰਸ਼ਕਤੀ ਖੁਰਾਣਾ, ਜ਼ਹੀਰ ਖ਼ਾਨ ਵੀ ਇੰਨ੍ਹਾਂ ਸੋਅਜ਼ ਦਾ ਉਚੇਚਾ ਹਿੱਸਾ ਬਣ ਰਹੇ ਹਨ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਕਸ਼ੈ ਕੁਮਾਰ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਇੰਟਰਟੇਨਮੈਂਟ ਸੋਅਜ਼ ਟੂਰ ਦੀ ਕਮਾਂਡ ਸੰਭਾਲਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਕਈ ਸਾਲਾਂ ਦੇ ਹਿੰਦੀ ਸਿਨੇਮਾਂ ਰੁਝੇਵਿਆਂ ਬਾਅਦ ਇਸ ਤਰ੍ਹਾਂ ਵਿਸ਼ੇਸ਼ ਯਤਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਨਿੱਜੀ ਅਤੇ ਪ੍ਰੋਫੋਸ਼ਨਲ ਟੀਮ ਹੀ ਇੰਨ੍ਹਾਂ ਸਾਰੇ ਸੋਅਜ਼ ਦੀਆਂ ਸੁਪਰਵਿਜ਼ਨ ਜਿੰਮੇਵਾਰੀਆਂ ਨੂੰ ਸੰਭਾਲ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਅਦਾਕਾਰ ਅਕਸ਼ੈ ਕੁਮਾਰ ਦਾ ਫਿਲਮੀ ਕਰੀਅਰ ਇੰਨੀਂ ਦਿਨੀਂ ਜਿਆਦਾ ਚੰਗਾ ਨਹੀਂ ਚੱਲ ਰਿਹਾ, ਪਿਛਲੇ ਸਾਲ ਰਿਲੀਜ਼ ਹੋਈਆਂ ਲਗਭਗ ਸਾਰੀਆਂ ਫਿਲਮਾਂ ਫਲਾਪ ਸਾਬਿਤ ਹੋਈਆਂ ਅਤੇ ਇਸ ਸਾਲ ਰਿਲੀਜ਼ ਹੋਈ ਫਿਲਮ 'ਸੈਲਫੀ' ਵੀ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਸਫ਼ਲ ਨਾ ਹੋ ਸਕੀ।
150 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਫਿਲਮ ਸੈਲਫ਼ੀ' ਤੋਂ ਸ਼ਾਨਦਾਰ ਸ਼ੁਰੂਆਤ ਦੀ ਉਮੀਦ ਜਤਾਈ ਜਾ ਰਹੀ ਸੀ ਪਰ 'ਸੈਲਫੀ' ਦਾ ਜਾਦੂ ਬਾਕਸ ਆਫਿਸ 'ਤੇ ਜ਼ਿਆਦਾ ਨਹੀਂ ਚੱਲ ਸਕਿਆ। ਅਕਸ਼ੈ ਕੁਮਾਰ ਦੀ ਇਹ ਲਗਾਤਾਰ ਪੰਜਵੀਂ ਫਿਲਮ ਹੈ, ਜੋ ਫਲਾਪ ਸਾਬਤ ਹੋਈ ਹੈ। ਪਿਛਲੇ 13 ਸਾਲਾਂ ਵਿੱਚ ਅਕਸ਼ੈ ਦੀ ਕਿਸੇ ਵੀ ਫਿਲਮ ਲਈ ਇਹ ਸਭ ਤੋਂ ਘੱਟ ਓਪਨਿੰਗ ਹੈ।
ਇਹ ਵੀ ਪੜ੍ਹੋ:Mika Singh: ਮੀਕਾ ਸਿੰਘ ਨੇ ਦਿੱਤੀ ਦੋਸਤੀ ਦੀ ਮਿਸਾਲ, 'ਬੈਸਟ ਫ੍ਰੈਂਡ' ਨੂੰ ਗਿਫ਼ਟ ਕੀਤੀ ਇੰਨੀ ਮਹਿੰਗੀ ਕਾਰ