ETV Bharat / entertainment

Inderpal Singh: ਪਾਲੀਵੁੱਡ ਨੂੰ ਗੰਭੀਰ ਮੁੱਦਿਆਂ ਵਾਲੀਆਂ ਫਿਲਮਾਂ ਦੇਣ ਤੋਂ ਬਾਅਦ ਹਾਸਰਾਸ ਵਾਲੀ ਫਿਲਮ ਲੈ ਕੇ ਆ ਰਹੇ ਨੇ ਲੇਖਕ ਇੰਦਰਪਾਲ ਸਿੰਘ - ਲੇਖਕ ਇੰਦਰਪਾਲ ਸਿੰਘ

ਗੰਭੀਰ ਮੁੱਦੇ ਉਤੇ ਕਾਫੀ ਸੁਪਰਹਿੱਟ ਫਿਲਮਾਂ ਦੇਣ ਤੋਂ ਬਾਅਦ ਹੁਣ ਲੇਖਕ ਇੰਦਰਪਾਲ ਸਿੰਘ ਹਾਸਰਾਸ ਨਾਲ ਸੰਬੰਧਿਤ ਮਜ਼ੇਦਾਰ ਫਿਲਮ ਲੈ ਕੇ ਆ ਰਹੇ ਹਨ, ਇਸ ਫਿਲਮ ਦਾ ਅੱਜ 3 ਮਈ ਨੂੰ ਟ੍ਰੇਲਰ ਰਿਲੀਜ਼ ਕਰ ਦਿੱਤਾ ਜਾਵੇਗਾ।

Inderpal Singh
Inderpal Singh
author img

By

Published : May 3, 2023, 12:33 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਕਈ ਗੰਭੀਰ ਅਤੇ ਅਰਥ-ਭਰਪੂਰ ਵਿਸ਼ੇ ਆਧਾਰਿਤ ਫਿਲਮਾਂ ਦਾ ਲੇਖਨ ਕਰ ਚੁੱਕੇ ਬੇਹਤਰੀਨ ਲੇਖਕ ਇੰਦਰਪਾਲ ਸਿੰਘ ਹੁਣ ਹਾਸ-ਰਾਸ ਫਿਲਮ ‘ਸਿੱਧੂਜ ਆਫ਼ ਸਾਊਥਾਲ’ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦਾ ਨਿਰਦੇਸ਼ਨ ਨਵਨੀਅਤ ਸਿੰਘ ਵੱਲੋਂ ਕੀਤਾ ਗਿਆ ਹੈ। ‘ਵਾਈਟ ਹਿੱਲ ਪ੍ਰੋਡੋਕਸ਼ਨ ਹਾਊਸ’ ਦੁਆਰਾ ਨਿਰਮਿਤ ਕੀਤੀ ਗਈ ਅਤੇ ਲੰਦਨ ਵਿਖੇ ਸ਼ੂਟ ਕੀਤੀ ਗਈ ਇਸ ਫਿਲਮ ਨੂੰ 19 ਮਈ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਰਜਵਾੜ੍ਹਾਸ਼ਾਹੀ ਜ਼ਿਲ੍ਹੇ ਪਟਿਆਲਾ ਨਾਲ ਸੰਬੰਧਤ ਇਸ ਹੋਣਹਾਰ ਲੇਖਕ ਦੇ ਹਾਲੀਆ ਫਿਲਮੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਆਪਣੀਆਂ ਬਾਕਮਾਲ ਲੇਖਕ ਸਮਰੱਥਾਵਾਂ ਦਾ ਇਜ਼ਹਾਰ ਕਰਵਾਉਂਦਿਆਂ ਉਨ੍ਹਾਂ ਬਹੁਤ ਥੋੜ੍ਹੇ ਜਿਹੇ ਸਮੇਂ ਦੌਰਾਨ ਹੀ ਇਸ ਖੇਤਰ ਵਿਚ ਮਜ਼ਬੂਤ ਪੈੜ੍ਹਾਂ ਸਥਾਪਿਤ ਕਰਨ ਦਾ ਮਾਣ ਹਾਸਿਲ ਕਰ ਲਿਆ ਹੈ।

ਇੰਦਰਪਾਲ ਸਿੰਘ
ਇੰਦਰਪਾਲ ਸਿੰਘ

ਜੇਕਰ ਇੰਨ੍ਹਾਂ ਵੱਲੋਂ ਲਿਖੀਆਂ ਗਈਆਂ ਫਿਲਮਾਂ ਦਾ ਉਲੇਖ ਕੀਤਾ ਜਾਵੇ ਤਾਂ ਇੰਨ੍ਹਾਂ ’ਚ ‘ਰੁਪਿੰਦਰ ਗਾਂਧੀ2’, ‘ਡਾਕੂਆਂ ਦਾ ਮੁੰਡਾ’, ‘ਜਿੰਦੜ੍ਹੀ’, ‘ਬਲੈਕੀਆਂ’, ‘ਡੀਐਸਪੀ ਦੇਵ’, ‘ਸ਼ਰੀਕ 2’ ਪੰਜਾਬੀ ਤੋਂ ਇਲਾਵਾ ਨਵਾਜ਼ੂਦੀਨ ਸਿੱਦਿਕੀ ਸਟਾਰਰ ਆਗਾਮੀ ਅਤੇ ਚਰਚਿਤ ਹਿੰਦੀ ਫਿਲਮ ‘ਨੂਰਾਨੀ ਚਿਹਰਾ’ ਅਤੇ ਪੰਜਾਬੀ ‘ਬਲੈਕੀਆਂ 2’ ਵੀ ਸ਼ਾਮਿਲ ਹੈ, ਜਿਸ ਦਾ ਨਿਰਮਾਣ ਬਾਲੀਵੁੱਡ ਦੀ ਮਸ਼ਹੂਰ ਫਿਲਮ ਨਿਰਮਾਣ ਕੰਪਨੀ ‘ਪਨੋਰਮਾ ਸਟੂਡਿਓ’ ਕਰ ਰਹੀ ਹੈ।

ਸਿੱਧੂਜ ਆਫ਼ ਸਾਊਥਾਲ
ਸਿੱਧੂਜ ਆਫ਼ ਸਾਊਥਾਲ

ਲੇਖਨ ਤੋਂ ਇਲਾਵਾ ਦੇਵ ਖਰੌੜ ਸਟਾਰਰ ‘ਜ਼ਖ਼ਮੀ’ ਜਿਹੀ ਸ਼ਾਨਦਾਰ ਪਰਿਵਾਰਿਕ-ਐਕਸ਼ਨ ਫਿਲਮ ਦਾ ਨਿਰਦੇਸ਼ਨ ਵੀ ਕਰ ਚੁੱਕੇ ਇੰਦਰਪਾਲ ਸਿੰਘ ਦੱਸਦੇ ਹਨ ਕਿ ਸਿਨੇਮਾ ਲਈ ਲੇਖਨ ਕਰਦਿਆਂ ਮਹਿਜ਼ ਕਮਰਸ਼ੀਅਲ ਸੋਚ ਅਪਨਾਉਣਾ ਉਨ੍ਹਾਂ ਦਾ ਕਦੇ ਵੀ ਉਦੇਸ਼ ਨਹੀਂ ਰਿਹਾ ਬਲਕਿ ਹਰ ਵਾਰ ਕੋਸ਼ਿਸ਼ ਅਜਿਹੀ ਵਿਸ਼ੇ ਚੁਣਨ ਦੀ ਰਹਿੰਦੀ ਹੈ, ਜਿਸ ਨਾਲ ਗਲਤ ਰਾਹਾਂ ਦਾ ਸ਼ਿਕਾਰ ਹੋ ਰਹੇ ਨੌਜਵਾਨ ਵਰਗ ਨੂੰ ਉਸਾਰੂ ਸੇਧ ਵੀ ਦਿੱਤੀ ਜਾ ਸਕੇ।

ਇੰਦਰਪਾਲ ਸਿੰਘ
ਇੰਦਰਪਾਲ ਸਿੰਘ

ਉਨ੍ਹਾਂ ਦੱਸਿਆ ਕਿ ਕਰੀਅਰ ਦੇ ਹੁਣ ਦੇ ਪੈਂਡੇ ਦੌਰਾਨ ਲਗਾਤਾਰ ਲਿਖੀਆਂ ਗੰਭੀਰ ਫਿਲਮਾਂ ਤੋਂ ਥੋੜਾ ਅਲੱਗ ਰੁਖ਼ ਅਪਨਾਉਂਦਿਆਂ ਉਨਾਂ ਇਸ ਵਾਰ ਕੁਝ ਦਿਲਚਸਪ ਅਤੇ ਹਾਸਰਾਸ ਪ੍ਰਸਥਿਤੀਆਂ ਦੁਆਲੇ ਆਪਣਾ ਲੇਖਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮਨ ਦੀਆਂ ਭਾਵਨਾਵਾਂ ਪ੍ਰਗਟ ਕਰਦਿਆਂ ਅੱਗੇ ਕਿਹਾ ਕਿ ਅਕਸਰ ਮੇਰੇ ਸੱਜਣਾਂ ਮਿੱਤਰਾਂ ਨੂੰ ਮੇਰੇ ਤੋਂ ਇਹ ਗਿਲਾ ਵੀ ਰਿਹੈ ਕਿ ਮੈਂ ਸਿਰਫ਼ ਸੰਵੇਦਨਸ਼ੀਲ ਵਿਸ਼ਿਆਂ 'ਤੇ ਹੀ ਫਿਲਮਾਂ ਲਿਖਦਾ ਹਾਂ, ਸੋ ਇਸ ਵਾਰ ਸਭਨਾਂ ਮਨ੍ਹਾਂ ਨੂੰ ਗੁਦਗਦਾਉਣ, ਹੱਸਣ ਹਸਾਉਣ ਅਤੇ ਢਿੱਡੀ ਪੀੜ੍ਹਾਂ ਪਾਉਣ ਵਾਲੀ ਫਿਲਮ ਦਰਸ਼ਕਾਂ ਦੇ ਸਾਹਮਣੇ ਕਰ ਰਿਹਾ ਹਾਂ, ਜਿਸ ਨੂੰ ਨਿਵੇਕਲਾਪਣ ਦੇਣ ਲਈ ਪੂਰੀ ਟੀਮ ਵੱਲੋਂ ਖਾਸੀ ਮਿਹਨਤ ਕੀਤੀ ਗਈ ਹੈ, ਜਿਸ ਨੂੰ ਵੇਖਦਿਆਂ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਫਿਲਮ ਹਰ ਵਰਗ ਦੇ ਦਰਸ਼ਕਾਂ ਦੀ ਕਸੌਟੀ 'ਤੇ ਪੂਰਨ ਖ਼ਰੀ ਉਤਰੇਗੀ।

ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਦੇ ਸਰਗੁਣ ਮਹਿਤਾ, ਅਜੇ ਸਰਕਾਰੀਆ, ਪ੍ਰਿੰਸ ਕੰਵਲਜੀਤ ਸਿੰਘ, ਬੀ.ਐਨ ਸ਼ਰਮਾ ਆਦਿ ਜਿਹੇ ਕਈ ਮੰਨੇ ਪ੍ਰਮੰਨੇ ਸਿਤਾਰਿਆਂ ਨਾਲ ਸਜੀ ਇਸ ਫਿਲਮ ਦਾ ਟ੍ਰੇਲਰ ਅੱਜ 3 ਮਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ, ਜਦਕਿ ਫਿਲਮ ਨੂੰ ਇਸੇ ਮਹੀਨੇ 19 ਮਈ ਨੂੰ ਦੁਨੀਆਭਰ ਵਿਚ ਰਿਲੀਜ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ: Godday Godday Chaa Trailer Out: ਰਿਲੀਜ਼ ਹੋਇਆ ਫਿਲਮ 'ਗੋਡੇ ਗੋਡੇ ਚਾਅ' ਦਾ ਮਜ਼ੇਦਾਰ ਟ੍ਰੇਲਰ, ਦੇਖੋ ਪੁਰਾਣੇ ਵਿਆਹ ਦੀ ਝਲਕ

ETV Bharat Logo

Copyright © 2025 Ushodaya Enterprises Pvt. Ltd., All Rights Reserved.