ਚੰਡੀਗੜ੍ਹ: ਸਿੱਧੂ ਮੂਸੇਵਾਲਾ ਅਜਿਹਾ ਕਲਾਕਾਰ ਸੀ, ਜੋ ਬਹੁਤ ਜਲਦੀ ਚਲਾ ਗਿਆ ਪਰ ਕਦੇ ਭੁਲਾਇਆ ਨਹੀਂ ਜਾ ਸਕਦਾ। ਹਾਲਾਂਕਿ ਹੁਣ ਉਸਦੀ ਮੌਤ ਨੂੰ ਅੱਜ ਇੱਕ ਸਾਲ ਹੋ ਗਿਆ ਹੈ, ਅੱਜ ਤੱਕ ਸੋਸ਼ਲ ਮੀਡੀਆ ਤਸਵੀਰਾਂ ਅਤੇ ਵੀਡੀਓਜ਼ ਨਾਲ ਭਰਿਆ ਹੋਇਆ ਹੈ ਜੋ ਮਾਰੇ ਗਏ ਗਾਇਕ ਨੂੰ ਯਾਦ ਕਰਦੇ ਹੋਏ ਪੋਸਟ ਕੀਤੀਆਂ ਗਈਆਂ ਹਨ। ਇੱਕ ਅਜਿਹੀ ਪੋਸਟ ਜਿਸ ਨੇ ਅੱਜ ਸਾਡਾ ਧਿਆਨ ਖਿੱਚਿਆ ਹੈ, ਉਹ ਹੈ ਸਿੱਧੂ ਮੂਸੇ ਵਾਲਾ ਦੀ ਮੂੰਹ ਬੋਲੀ ਭੈਣ ਅਫ਼ਸਾਨਾ ਖਾਨ ਦੀ।
ਜੀ ਹਾਂ...ਅੱਜ ਸਿੱਧੂ ਦੀ ਬਰਸੀ ਉਤੇ ਗਾਇਕਾ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ, ਇਸ ਪੋਸਟ ਵਿੱਚ ਗਾਇਕਾ ਸਿੱਧੂ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਗਾਇਕਾ ਨੇ ਮਰਹੂਮ ਗਾਇਕ ਦੀ ਵੀਡੀਓ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ, 'ਵੱਡਾ ਬਾਈ, ਸਿੱਧੂ ਮੂਸੇਵਾਲਾ, ਮਿਸ ਯੂ, ਮੌਤ ਤੋਂ ਤੁਸੀਂ 8 ਦਿਨ ਪਹਿਲਾਂ ਮਿਲ ਕੇ ਗਏ ਸੀ, ਪਤਾ ਨਹੀਂ ਸੀ ਕਿ ਉਹ ਲਾਸਟ ਮੁਲਾਕਾਤ ਹੋਵੇਗੀ, ਬਹੁਤ ਗੱਲਾਂ ਕੀਤੀਆਂ, ਇਹ ਪਿਆਰ ਸੀ ਮੇਰੇ ਵੱਡੇ ਬਾਈ ਨਾਲ, ਹੁਣ ਕਿਸ ਨਾਲ ਦਿਲ ਦੀਆਂ ਗੱਲਾਂ ਕਰਾਂ ਬਾਈ, ਇੱਕਲੇ ਕਰ ਗਏ ਸਾਨੂੰ ਤੁਸੀਂ, ਮੈਨੂੰ ਬਾਈ ਝੱਲੀ ਕਹਿੰਦੇ ਸੀ, ਮੈਂ ਬਹੁਤ ਝੱਲ ਖਿਲਾਰਦੀ, ਬਾਈ ਨੇ ਹੱਸੀ ਜਾਣਾ, ਫਿਰ ਕਹਿੰਦੇ ਇਹ ਭੋਲੀ ਆ, ਮਿਸ ਯੂ ਵੱਡੇ ਬਾਈ, ਤੁਸੀ, ਤੁਸੀਂ ਸੀ, ਹੋਰ ਕੋਈ ਨੀ ਬਣ ਸਕਦਾ ਤੁਹਾਡੇ ਵਰਗਾ, ਦਿਲ ਦੇ ਸਾਫ਼ ਦਿਲੋਂ ਮੇਰਾ ਪਿਆਰ ਅਤੇ ਸਤਿਕਾਰ ਕਰਦੇ ਸੀ, ਮੈਂ ਵੀ ਤੁਹਾਨੂੰ ਪਿਆਰ ਅਤੇ ਮਿਸ ਕਰਦੀ ਆ ਹਰ ਟਾਈਮ।'
- " class="align-text-top noRightClick twitterSection" data="
">
- Sidhu Moose Wala 1st Death Anniversary: OMG...ਇੰਨੀ ਮਹਿੰਗੀ ਘੜੀ ਅਤੇ ਇੰਨੀ ਮਹਿੰਗੀ ਗੱਡੀ ਲੈ ਕੇ ਚੱਲਦੇ ਸਨ ਗਾਇਕ ਸਿੱਧੂ ਮੂਸੇਵਾਲਾ, ਕੀਮਤ ਸੁਣਕੇ ਉੱਡ ਜਾਣਗੇ ਹੋਸ਼
- Sidhu Moosewala Death Anniversary: ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋਏ ਤਿੰਨ ਗੀਤ, ਹੁਣ ਤੱਕ ਮਿਲੇ ਇੰਨੇ ਵਿਊਜ਼
- Sidhu Moosewala: ਸੋਨਮ ਬਾਜਵਾ ਤੋਂ ਲੈ ਕੇ ਕੋਰਆਲਾ ਮਾਨ ਤੱਕ, ਸਿੱਧੂ ਦੀ ਬਰਸੀ ਉਤੇ ਇਹਨਾਂ ਸਿਤਾਰਿਆਂ ਦੀਆਂ ਅੱਖਾਂ ਹੋਈਆਂ ਨਮ
ਗਾਇਕ ਨੇ ਅੱਗੇ ਲਿਖਿਆ 'ਤੁਸੀਂ ਇਹੋ ਜਿਹੇ ਇਨਸਾਨ ਹੋ ਜਿਹਨਾਂ ਨੇ ਮੈਨੂੰ ਸਮਝਿਆ, ਮੈਨੂੰ ਪਤਾ ਤੁਹਾਨੂੰ ਸਹੀ ਗਲਤ ਬੰਦੇ ਦੀ ਪਰਖ ਹੁੰਦੀ ਸੀ, ਇਸ ਲਈ ਤੁਸੀਂ ਮੈਨੂੰ ਭੈਣ ਕਿਹਾ, ਪਰ ਤੁਹਾਡੇ ਪਿੱਛੋਂ ਇਹਨਾਂ ਗੰਦੇ ਲੋਕਾਂ ਨੂੰ ਇਸ ਰਿਸ਼ਤੇ ਦੀ ਬਿਲਕੁੱਲ ਕਦਰ ਨਹੀਂ, ਚੱਲੋ ਮੈਨੂੰ ਪਤਾ ਹੈ ਕਿ ਮੇਰਾ ਵੀਰ ਉਪਰੋਂ ਸਭ ਕੁੱਝ ਦੇਖ ਰਿਹਾ ਹੈ ਅਤੇ ਤੁਸੀਂ ਸਿਖਾਇਆ ਸੀ ਕਿ ਇਹਨਾਂ ਦੀ ਪਰਵਾਹ ਨਹੀਂ ਕਰਨੀ, ਕਿਉਂਕਿ ਇਹ ਉਹ ਲੋਕ ਨੇ ਜਿਹਨਾਂ ਨੇ ਮੇਰੇ ਬਾਈ ਦੀ ਜਿਉਂਦੇ ਜੀ ਕਦਰ ਨਹੀਂ ਕੀਤੀ, ਹਮੇਸ਼ਾ ਦਿਲ ਦੁਖਾਇਆ ਸੀ ਤੁਹਾਡਾ, ਤੁਸੀਂ ਮੇਰੇ ਨਾਲ ਗੱਲਾਂ ਕਰਦੇ ਹੁੰਦੇ ਸੀ, ਮੈਂ ਮਾਣ ਮਹਿਸੂਸ ਕਰਦੀ ਆ ਤੁਹਾਡੀ ਚੰਗੀ ਸੋਚ ਉਤੇ, ਭਰਾ ਵਾਪਿਸ ਆ ਜੋ।'
ਦੱਸ ਦਈਏ ਕਿ ਅਫ਼ਸਾਨਾ ਖਾਨ ਇੱਕ ਪੰਜਾਬੀ ਗਾਇਕਾ ਹੈ, ਜੋ ਮੂਸੇ ਵਾਲਾ ਦੇ ਬਹੁਤ ਨੇੜੇ ਸੀ। ਉਹ ਖੂਨ ਨਾਲ ਨਹੀਂ ਸਗੋਂ ਪਿਆਰ ਨਾਲ ਜੁੜੇ ਹੋਏ ਸਨ ਅਤੇ ਇਸ ਤਰ੍ਹਾਂ ਜਦੋਂ ਉਹ ਚਲਾਣਾ ਕਰ ਗਏ ਤਾਂ ਅਫਸਾਨਾ ਦੇ ਦਿਲ ਦਾ ਇੱਕ ਹਿੱਸਾ ਵੀ ਗਾਇਬ ਹੋ ਗਿਆ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇ ਜਦੋਂ ਅਫਸਾਨਾ ਨੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਦਿਆਂ ਕੋਈ ਪੋਸਟ ਸ਼ੇਅਰ ਨਾ ਕੀਤੀ ਹੋਵੇ।