ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਬੇਹਤਰੀਨ ਅਦਾਕਾਰਾ ਵਜੋਂ ਆਪਣੀ ਅਲੱਗ ਪਹਿਚਾਣ ਰੱਖਦੀ ਅਦਾਕਾਰਾ ਈਸ਼ਾ ਰਿਖੀ ਲੰਮੇਂ ਵਕਫ਼ੇ ਬਾਅਦ ਆਪਣੀ ਨਵੀਂ ਪੰਜਾਬੀ ਫਿਲਮ ‘ਸੋਚ ਤੋਂ ਪਰੇ’ ਨਾਲ ਇਕ ਵਾਰ ਫਿਰ ਚਰਚਾ ਵਿਚ ਹੈ, ਜੋ ਇਸ ਬਹੁ-ਚਰਚਿਤ ਫਿਲਮ ਵਿਚ ਮਹੱਤਵਪੂਰਨ ਭੂਮਿਕਾ ’ਚ ਨਜ਼ਰ ਆਵੇਗੀ। ਪਾਲੀਵੁੱਡ ਦੇ ਜ਼ਹੀਨ ਅਤੇ ਨੌਜਵਾਨ ਫਿਲਮਕਾਰ ਪੰਕਜ ਵਰਮਾ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਅਤੇ ਇੰਨ੍ਹੀਂ ਦਿਨ੍ਹੀਂ ਆਨ ਫ਼ਲੌਰ ਇਸ ਫਿਲਮ ਵਿਚ ਧੀਰਜ ਕੁਮਾਰ ਲੀਡ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਦੇ ਨਾਲ ਪ੍ਰਭਾਵੀ ਰੋਲ ਪਲੇ ਕਰਦੀ ਵਿਖਾਈ ਦੇਵੇਗੀ ਈਸ਼ਾ ਰਿਖੀ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ੂਟ ਕੀਤੀ ਜਾ ਰਹੀ ਇਸ ਫਿਲਮ ਦੇ ਕੈਮਰਾਮੈਨ ਵਰਿੰਦਰ ਕੇ ਹਨ, ਜਿੰਨ੍ਹਾਂ ਵੱਲੋਂ ਇਸ ਫਿਲਮ ਨੂੰ ਮਨਮੋਹਕ ਕੈਨਵਸ ਦੇਣ ਲਈ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਫਿਲਮਾਂ ਤੋਂ ਇਲਾਵਾ ਆਪਣੀ ਨਿੱਜੀ ਜ਼ਿੰਦਗੀ ਅਤੇ ਬੇਬਾਕ ਬੋਲਬਾਣੀ ਨੂੰ ਲੈ ਕੇ ਅਕਸਰ ਵਿਵਾਦਾਂ ਦਾ ਕੇਂਦਰਬਿੰਦੂ ਬਣਦੀ ਰਹੀ ਅਦਾਕਾਰਾ ਈਸ਼ਾ ਰਿਖੀ ਦੇ ਹੁਣ ਤੱਕ ਦੇ ਫਿਲਮ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਦਾ ਫਿਲਮੀ ਸਫ਼ਰ ਬੇਹੱਦ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ।
ਮੂਲ ਰੂਪ ਵਿਚ ਚੰਡੀਗੜ੍ਹ ਨਾਲ ਸੰਬੰਧਤ ਅਤੇ ਇਕ ਰਸੂਖ਼ਦਾਰ ਪਰਿਵਾਰ ਨਾਲ ਤਾਲੁਕ ਰੱਖਦੀ ਇਸ ਦਿਲਕਸ਼ ਅਤੇ ਹੋਣਹਾਰ ਅਦਾਕਾਰਾ ਨੇ ਸਾਲ 2013 ਵਿਚ ਆਈ ‘ਜੱਟ ਬੁਆਏਜ਼ ਪੁੱਤ ਜੱਟਾਂ ਦੇ’ ਨਾਲ ਆਪਣੇ ਸਿਨੇਮਾ ਸਫ਼ਰ ਦੀ ਸ਼ੁਰੂਆਤ ਕੀਤੀ, ਜੋ ਇਸ ਵਰ੍ਹੇ ਦੀ ਸੁਪਰਡੁਪਰ ਹਿੱਟ ਫਿਲਮ ਰਹੀ। ਇਸ ਉਪਰੰਤ ਉਨਾਂ ਅਮਰਿੰਦਰ ਗਿੱਲ ਨਾਲ ‘ਹੈਪੀ ਗੋ ਲੱਕੀ’ ਤੋਂ ਇਲਾਵਾ ‘ਮੇਰੇ ਯਾਰ ਕਮੀਨੇ’, ਗਿੱਪੀ ਗਰੇਵਾਲ, ਐਮੀ ਵਿਰਕ ਸਟਾਰਰ ‘ਅਰਦਾਸ’ ਅਤੇ ਰਾਜਵੀਰ ਜਵੱਦਾ, ਕਰਮਜੀਤ ਅਨਮੋਲ ਨਾਲ ‘ਮਿੰਦੋ ਤਹਿਸੀਲਦਾਰਨੀ’ ਆਦਿ ਫਿਲਮਾਂ ਵੀ ਕੀਤੀਆਂ।
- Sonam Bajwa: 'ਕੈਰੀ ਆਨ ਜੱਟਾ 3' ਦੀ ਪਹਿਲੇ ਦਿਨ ਦੀ ਕਮਾਈ ਤੋਂ ਗਦ-ਗਦ ਕਰ ਉੱਠੀ ਸੋਨਮ ਬਾਜਵਾ, ਪ੍ਰਸ਼ੰਸਕਾਂ ਲਈ ਲਿਖਿਆ ਮਿੱਠਾ ਨੋਟ
- Carry On Jatta 3 Box Office Collection: ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਕੈਰੀ ਆਨ ਜੱਟਾ 3', ਦੂਜੇ ਦਿਨ ਕੀਤੀ ਇੰਨੀ ਕਮਾਈ
- Gippy Grewal: 'ਕੈਰੀ ਆਨ ਜੱਟਾ 3' ਦਾ ਇਹ ਸੁਪਰਸਟਾਰ ਕਰਦਾ ਸੀ ਕਿਸੇ ਸਮੇਂ ਕਾਰਾਂ ਧੋਣ ਦਾ ਕੰਮ, ਸੰਘਰਸ਼ ਤੋਂ ਬਾਅਦ ਮਿਲਿਆ ਇਹ ਮੁਕਾਮ
ਪਰ ਉਨਾਂ ਇਸ ਗੱਲੋਂ ਹਮੇਸ਼ਾ ਗਿਲਾ ਪ੍ਰਗਟ ਕੀਤਾ ਹੈ ਕਿ ਪੰਜਾਬੀ ਸਿਨੇਮਾ ਖੇਤਰ ’ਚ ਵੀ ਬਾਲੀਵੁੱਡ ਦੀ ਤਰ੍ਹਾਂ ਕਾਪੀ ਕਰਨ ਦਾ ਰੁਝਾਨ ਕਾਫ਼ੀ ਵੱਧ-ਫੁੱਲ ਰਿਹਾ ਹੈ, ਜਿਸ ਦੇ ਚਲਦਿਆਂ ਉਨਾਂ ਦੀ ਅਭਿਨੈ ਕਾਬਲੀਅਤ ਅਤੇ ਖੂਬਸੂਰਤ ਵਿਅਕਤੀਤਵ ਅਨੁਸਾਰ ਫਿਲਮ ਪ੍ਰੋਜੈਕਟਸ ਅਤੇ ਕਿਰਦਾਰਾਂ ਦਾ ਉਨਾਂ ਨੂੰ ਹਿੱਸਾ ਨਹੀਂ ਬਣਾਇਆ ਗਿਆ।
ਜੇਕਰ ਅਦਾਕਾਰਾ ਈਸ਼ਾ ਰਿਖੀ ਦੀਆਂ ਹੁਣ ਤੱਕ ਕੀਤੀਆਂ ਚੁਣਿੰਦਾ ਫਿਲਮਾਂ ਦੇ ਬਾਵਜੂਦ ਉਨਾਂ ਦੀ ਬਹੁਤ ਹੀ ਬਾਕਮਾਲ ਰਹੀ ਅਭਿਨੈ ਸ਼ੈਲੀ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਨਾਂ ਦੀ ਹਰ ਫਿਲਮ ਉਨਾਂ ਦੀ ਸ਼ਾਨਦਾਰ ਅਤੇ ਉਮਦਾ ਅਦਾਕਾਰੀ ਦਾ ਇਜ਼ਹਾਰ ਬਾਖ਼ੂਬੀ ਕਰਵਾਉਣ ਵਿਚ ਸਫ਼ਲ ਰਹੀ ਹੈ, ਜਿੰਨ੍ਹਾਂ ਵਿਚੋਂ ਤਕਰੀਬਨ ਹਰ ਫਿਲਮ ਅਤੇ ਕਿਰਦਾਰ ਨੂੰ ਮਿਲੀ ਸਲਾਹੁਤਾ ਦੇ ਬਾਅਦ ਵੀ ਉਨਾਂ ਨੂੰ ਲਗਾਤਾਰ ਫਿਲਮਾਂ ਮਿਲਣ ਦਾ ਸਿਲਸਿਲਾ ਉਨਾਂ ਤੋਂ ਦੂਰ ਹੀ ਰਿਹਾ ਹੈ, ਜਿਸ ਦੀ ਉਹ ਅਸਲ ਵਿਚ ਹੱਕਦਾਰ ਮੰਨੀ ਜਾ ਸਕਦੀ ਹੈ।
ਬਾਲੀਵੁੱਡ ਦੀਆਂ ਕੁਝ ਕੁ ਫਿਲਮਾਂ ਦੇ ਨਾਲ ਨਾਲ ਕਈ ਵੱਡੇ ਪੰਜਾਬੀ ਮਿਊਜ਼ਿਕ ਦਾ ਵੀ ਹਿੱਸਾ ਰਹੀ ਈਸ਼ਾ ਅਨੁਸਾਰ ਉਨਾਂ ਦੀ ਨਵੀਂ ਪੰਜਾਬੀ ਫਿਲਮ ਨੂੰ ਲੈ ਕੇ ਉਹ ਕਾਫ਼ੀ ਆਸਵੰਦ ਹੈ, ਜੋ ਉਨਾਂ ਦੇ ਕਰੀਅਰ ਲਈ ਇਕ ਨਵੇਂ ਟਰਨਿੰਗ ਪੁਆਇੰਟ ਦੀ ਤਰ੍ਹਾਂ ਦੀ ਰਹੇਗੀ।