ETV Bharat / entertainment

Rajkumar Kanojia Ad Film: ਐਡ ਫਿਲਮ ’ਚ ਗੱਬਰ ਦੇ ਕਿਰਦਾਰ ਨੂੰ ਮੁੜ ਜਿਉਂਦਾ ਕਰਨਗੇ ਅਦਾਕਾਰ ਰਾਜਕੁਮਾਰ ਕਨੋਜੀਆਂ - Gabbar in the Ad film

ਬਾਲੀਵੁੱਡ ਅਦਾਕਾਰ ਰਾਜ ਕੁਮਾਰ ਕੰਨੋਜੀਆਂ ਆਪਣੀ ਆਉਣ ਵਾਲੀ ਨਵੀਂ ਐਡ ਫਿਲਮ ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ, ਫਿਲਮ ਵਿੱਚ ਅਦਾਕਾਰ ਗੱਬਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

Rajkumar Kanojia Ad Film
Rajkumar Kanojia Ad Film
author img

By

Published : Apr 15, 2023, 12:35 PM IST

ਚੰਡੀਗੜ੍ਹ: ਬਾਲੀਵੁੱਡ ਵਿਚ ਅਲੱਗ ਪਹਿਚਾਣ ਬਣਾਉਣ ਵਿਚ ਸਫ਼ਲ ਰਹੇ ਬਹੁ-ਗੁਣੀ ਅਦਾਕਾਰ ਰਾਜ ਕੁਮਾਰ ਕੰਨੋਜੀਆਂ ਆਪਣੀ ਨਵੀਂ ਐਡ ਫਿਲਮ ਦੀ ਸ਼ੂਟਿੰਗ ਪੂਰੀ ਕਰਨ ਵਿੱਚ ਰੁੱਝੇ ਹੋਏ ਹਨ, ਜਿਸ ਵਿਚ ਉਹ ਬਹੁਤ ਮਕਬੂਲ ਰਹੇ ਗੱਬਰ ਦੇ ਕਿਰਦਾਰ ਨੂੰ ਆਪਣੀ ਵਿਸ਼ੇਸ਼ ਅਭਿਨੈ ਸ਼ੈਲੀ ਦੁਆਰਾ ਮੁੜ ਜੀਵੰਤ ਕਰਨਗੇ। ਮੁੰਬਈ ਵਿਖੇ ਸ਼ੂਟ ਕੀਤੀ ਜਾ ਰਹੀ ਇਹ ਐਡ ਫਿਲਮ ‘ਬੁੱਕ ਡੈਡੀ ਡਾਟ ਕਾਮ’ ਦੇ ਇਕ ਵਿਸ਼ੇਸ਼ ਇੰਨਡੋਰਸਮੈਂਟ 'ਤੇ ਆਧਾਰਿਤ ਹੈ, ਜਿਸ ਨੂੰ ਬਹੁਤ ਹੀ ਦਿਲਚਸਪੀ ਭਰਪੂਰ ਕੰਟੈਂਟ ਨਾਲ ਫ਼ਿਲਮਾਇਆ ਜਾ ਰਿਹਾ ਹੈ।

ਰਾਜਕੁਮਾਰ ਕਨੋਜੀਆਂ ਦੀ ਐਡ ਫਿਲਮ
ਰਾਜਕੁਮਾਰ ਕਨੋਜੀਆਂ ਦੀ ਐਡ ਫਿਲਮ

ਹਾਲ ਹੀ ਵਿੱਚ ਆਈਆ ਕਈ ਚਰਚਿਤ ਅਤੇ ਕਾਮਯਾਬ ਫਿਲਮਾਂ ਦਾ ਅਹਿਮ ਹਿੱਸਾ ਰਹੇ ਅਦਾਕਾਰ ਰਾਜਕੁਮਾਰ ਕੰਨੋਜੀਆਂ ਮੁੰਬਈ ਨਗਰੀ ਵਿਚ ਆਪਣਾ ਦਾਇਰਾ ਲਗਾਤਾਰ ਵਿਸ਼ਾਲ ਕਰਦੇ ਜਾ ਰਹੇ ਹਨ। ਉਕਤ ਐਡ ਫਿਲਮ ਵਿੱਚ ਉਨ੍ਹਾਂ ਨਾਲ ਕਈ ਪ੍ਰਤਿਭਾਸ਼ਾਲੀ ਅਦਾਕਾਰ ਅਭਿਨੈ ਕਰਦੇ ਨਜ਼ਰ ਆਉਣਗੇ, ਜਿੰਨ੍ਹਾਂ ਵਿਚ ਸੋਨੀਰ ਵਧੇਰਾ ਆਦਿ ਵੀ ਸ਼ਾਮਿਲ ਹਨ।

ਰਾਜਕੁਮਾਰ ਕਨੋਜੀਆਂ ਦੀ ਐਡ ਫਿਲਮ
ਰਾਜਕੁਮਾਰ ਕਨੋਜੀਆਂ ਦੀ ਐਡ ਫਿਲਮ

ਮੂਲ ਰੂਪ ਵਿਚ ਉਤਰ ਪ੍ਰਦੇਸ਼ ਦੇ ਹਰਦੋਈ ਨਾਲ ਸੰਬੰਧਤ ਇਸ ਹੋਣਹਾਰ ਅਦਾਕਾਰ ਨੇ ਆਪਣੀ ਪੜ੍ਹਾਈ ਤੋਲਾਨੀ ਕਾਲਜ ਆਫ਼ ਕਾਮਰਸ ਅੰਧੇਰੀ ਮੁੰਬਈ ਤੋਂ ਪੂਰੀ ਕੀਤੀ, ਜਿਸ ਉਪਰੰਤ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਪਹਿਲਾ ਥੀਏਟਰ ਅਤੇ ਉਥੋਂ ਪਰਪੱਕਤਾ ਤੋਂ ਬਾਅਦ ਬਾਲੀਵੁੱਡ ਗਲਿਆਰਿਆਂ ਦਾ ਰੁਖ਼ ਕੀਤਾ ਅਤੇ ਅੱਜ ਮੰਨੇ ਪ੍ਰਮੰਨੇ ਅਦਾਕਾਰ ਵਜੋਂ ਆਪਣੀ ਪਹਿਚਾਣ ਕਰਵਾਉਣ ਦਾ ਮਾਣ ਵੀ ਹਾਸਿਲ ਕਰ ਲਿਆ ਹੈ।

ਹਿੰਦੀ ਫਿਲਮ ਇੰਡਸਟਰੀ ਵਿੱਚ ਚੰਗੇ ਐਕਟਰ ਦੇ ਤੌਰ 'ਤੇ ਵੱਖਰੀ ਪਛਾਣ ਬਣਾਉਣ ਲਈ ਯਤਨਸ਼ੀਲ ਹੋ ਚੁੱਕੇ ਅਦਾਕਾਰ ਰਾਜਕੁਮਾਰ ਕੰਨੋਜੀਆਂ ਦੇ ਹਾਲ ਹੀ ਵਿੱਚ ਜੋ ਪ੍ਰੋਜੈਕਟ ਉਨ੍ਹਾਂ ਦੇ ਕਰੀਅਰ ਲਈ ਟਰਨਿੰਗ ਪੁਆਇੰਟ ਸਾਬਿਤ ਹੋਏ ਹਨ, ਉਨ੍ਹਾਂ ਵਿਚ ਵੈੱਬਸੀਰੀਜ਼ 'ਆਈ.ਐਮ ਅਨਯੂਸਡ', 'ਦਿਲ ਪੇ ਮਤ ਲੇ', 'ਸਟਾਈਲ', 'ਹਾਸਿਲ', 'ਧੂਪ', 'ਪੈਸਾ ਵਸੂਲ', 'ਪਿਆਰੇ ਮੋਹਨ', 'ਆਗ', 'ਵਨ ਟੂ ਥ੍ਰੀ', 'ਮਸਤੀ ਐਕਸਪ੍ਰੈਸ', 'ਬੇਸ਼ਰਮ' ਆਦਿ ਸ਼ਾਮਿਲ ਰਹੇ ਹਨ।

ਰਾਜਕੁਮਾਰ ਕਨੋਜੀਆਂ ਦੀ ਐਡ ਫਿਲਮ
ਰਾਜਕੁਮਾਰ ਕਨੋਜੀਆਂ ਦੀ ਐਡ ਫਿਲਮ

ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਕੀਤੀ ਸਮੀਰ ਸਧਵਾਨੀ ਅਤੇ ਕਿਸ਼ੋਰ ਸਧਵਾਨੀ ਨਿਰਦੇਸ਼ਿਤ ਲਘੂ ਅਤੇ ਅਰਥਭਰਪੂਰ ਫਿਲਮ ‘ਲੱਡੂ’ ਵੀ ਮਾਣਮੱਤੇ ਪੁਰਸਕਾਰ ਆਪਣੀ ਝੋਲੀ ਪਾਉਣ ਵਿਚ ਸਫ਼ਲ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਸਿਨੇਮਾ ਵਜੂਦ ਨੂੰ ਹੋਰ ਚਾਰ ਚੰਨ ਲੱਗੇ ਹਨ। ਰੰਗਮੰਚ ਦੀ ਦੁਨੀਆਂ ਤੋਂ ਆਪਣੇ ਅਭਿਨੈ ਕਰੀਅਰ ਦਾ ਆਗਾਜ਼ ਕਰਨ ਵਾਲੇ ਅਦਾਕਾਰ ਰਾਜਕੁਮਾਰ ਕੰਨੋਜੀਆਂ ਦੱਸਦੇ ਹਨ ਕਿ ਹੁਣ ਤੱਕ ਦੇ ਸਫ਼ਰ ਦੌਰਾਨ ਉਨ੍ਹਾਂ ਲਕੀਰ ਦਾ ਫ਼ਕੀਰ ਬਣਨ ਦੀ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਸਗੋਂ ਅਜਿਹੀਆਂ ਪੈੜ੍ਹਾਂ ਸਥਾਪਿਤ ਕਰਨ ਲਈ ਲਗਾਤਾਰ ਤਰੱਦਦਸ਼ੀਲ ਹਨ, ਜਿੰਨ੍ਹਾਂ ਅਧੀਨ ਕੀਤੇ ਕਿਰਦਾਰ ਲੰਮੇ ਸਮੇਂ ਤੱਕ ਲੋਕਮਨ੍ਹਾਂ ਵਿਚ ਆਪਣਾ ਅਸਰ ਛੱਡੀ ਰੱਖਣ।

ਉਨ੍ਹਾਂ ਦੱਸਿਆ ਕਿ ਇੰਨ੍ਹੀਂ ਦਿਨ੍ਹੀਂ ਉਹਨਾਂ ਦੇ ਕਈ ਬਾਲੀਵੁੱਡ ਪ੍ਰੋਜੈਕਟ ਜਿੰਨ੍ਹਾਂ ਵਿਚ ਫਿਲਮਾਂ ਦੇ ਨਾਲ ਨਾਲ ਵੈੱਬਸੀਰੀਜ਼ ਅਤੇ ਐਡ ਫਿਲਮਾਂ ਵੀ ਸ਼ਾਮਿਲ ਹਨ, ਨਿਰਮਾਣ ਪੜ੍ਹਾਅ 'ਤੇ ਹਨ, ਜਿੰਨ੍ਹਾਂ ਸਭਨਾਂ ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਕਾਫ਼ੀ ਚੁਣੌਤੀਪੂਰਨ ਹਨ।

ਇਹ ਵੀ ਪੜ੍ਹੋ: Lehmberginni Release Date: ਫਿਲਮ 'ਲੈਂਬਰਗਿੰਨੀ' ਦਾ ਪਹਿਲਾਂ ਪੋਸਟਰ ਰਿਲੀਜ਼, ਫਿਲਮ ਇਸ ਮਈ ਹੋਵੇਗੀ ਰਿਲੀਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.