ETV Bharat / entertainment

Film The Thirsty Crow: ਫ਼ਿਲਮ ‘ਦਿ ਥਰਸਟੀ ਕਰੋਅ’ ਨੂੰ ਲੈ ਕੇ ਬਤੌਰ ਨਿਰਦੇਸ਼ਕ ਦਰਸ਼ਕਾਂ ਸਾਹਮਣੇ ਆਉਣਗੇ ਅਦਾਕਾਰ ਪ੍ਰਮੋਦ ਪੱਬੀ - ਨਿਰਦੇਸ਼ਕ ਪ੍ਰਮੋਦ ਪੱਬੀ

ਅਦਾਕਾਰ ਪ੍ਰਮੋਦ ਪੱਬੀ ਹੁਣ ਨਵੀਂ ਫ਼ਿਲਮ ‘ਦਿ ਥਰਸਟੀ ਕਰੋਅ’ ਨਾਲ ਬਤੌਰ ਨਿਰਦੇਸ਼ਕ ਦਰਸ਼ਕਾਂ ਦੇ ਸਾਹਮਣੇ ਆਉਣਗੇ। ਦੱਸ ਦਈਏ ਕਿ ਇਹ ਫ਼ਿਲਮ ਪਾਣੀ ਦੇ ਸੰਕਟ 'ਤੇ ਆਧਾਰਿਕ ਹੋਵੇਗੀ। ਜਿਸ ਵਿੱਚ ਲੋਕਾਂ ਨੂੰ ਪਾਣੀ ਦਾ ਬਚਾਅ ਕਰਨ ਲਈ ਜਾਗਰੂਕ ਕੀਤਾ ਜਾ ਸਕਦਾ ਹੈ।

Film The Thirsty Crow
Film The Thirsty Crow
author img

By

Published : May 7, 2023, 3:41 PM IST

ਫ਼ਰੀਦਕੋਟ: ਦੂਰਦਰਸ਼ਨ ਜਲੰਧਰ ਤੋਂ ਆਪਣਾ ਸਫ਼ਰ ਸ਼ੁਰੂ ਕਰਕੇ ਪੰਜਾਬੀ ਸਿਨੇਮਾਂ ਦੇ ਉੱਚਕੋਟੀ ਅਦਾਕਾਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿਚ ਸਫ਼ਲ ਰਹੇ ਪ੍ਰਮੋਦ ਪੱਬੀ ਹੁਣ ਫ਼ਿਲਮ ‘ਦਿ ਥਰਸਟੀ ਕਰੋਅ’ ਨਾਲ ਬਤੌਰ ਨਿਰਦੇਸ਼ਕ ਇਕ ਨਵੀਂ ਸਿਨੇਮਾਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਇਸ ਫ਼ਿਲਮ ਨੂੰ ਜਲਦ ਹੀ ਉਨ੍ਹਾਂ ਵੱਲੋਂ ਦਰਸ਼ਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ।

ਪਾਣੀ ਦੇ ਸੰਕਟ 'ਤੇ ਆਧਾਰਿਤ ਹੋਵੇਗੀ ਇਹ ਫ਼ਿਲਮ: ਕੈਨਵਸ ਫ਼ਿਲਮਜ਼ ਦੀ ਪੇਸ਼ਕਸ਼ ਅਤੇ ਦਵਿੰਦਰ ਗਿੱਲ ਵੱਲੋਂ ਲਿਖ਼ੀ ਇਸ ਅਰਥਭਰਪੂਰ ਫ਼ਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਦੋਨੋ ਜਿੰਮੇਵਾਰੀਆਂ ਪ੍ਰਮੋਦ ਪੱਬੀ ਵੱਲੋਂ ਹੀ ਸੰਭਾਲੀਆਂ ਗਈਆਂ ਹਨ। ਉਨ੍ਹਾਂ ਨੇ ਆਪਣੇ ਇਸ ਨਵੇਂ ਪ੍ਰੋਜੈਕਟ ਬਾਰੇ ਦੱਸਿਆ ਕਿ ਅਜੋਕੇ ਸਮੇਂ ਵਿਚ ਗੰਭੀਰ ਹੁੰਦੇ ਜਾ ਰਹੇ ਪਾਣੀ ਦੇ ਸੰਕਟ ਨੂੰ ਇਸ ਫ਼ਿਲਮ ਦੁਆਰਾ ਬਹੁਤ ਹੀ ਪ੍ਰਭਾਵਪੂਰਨ ਤਰੀਕੇ ਨਾਲ ਦਿਖਾਇਆ ਜਾ ਰਿਹਾ ਹੈ। ਇਸ ਫ਼ਿਲਮ ਦੁਆਰਾ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਅਸੀਂ ਪਾਣੀ ਦੇ ਸਰੋਤਾਂ ਨੂੰ ਖਤਮ ਕਰਨ ਦੇ ਨਾਲ ਨਾਲ ਧਰਤੀ ਹੇਠੋਂ ਵੀ ਲਗਾਤਾਰ ਪਾਣੀ ਖਿੱਚੀ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਮਾਜਿਕ ਚੇਤਨਾ ਪੈਦਾ ਕਰਦੀ ਅਤੇ ਪਾਣੀ ਦੀ ਮਹੱਤਤਾ ਬਿਆਨ ਕਰਦੀ ਇਸ ਫ਼ਿਲਮ ਵਿਚ ਇਹ ਵੀ ਦਰਸਾਇਆ ਜਾ ਰਿਹਾ ਹੈ ਕਿ ਜੇ ਅਸੀ ਹਾਲੇ ਵੀ ਉਕਤ ਸਰੋਤਾਂ ਦੀ ਸਾਂਭ ਸੰਭਾਲ ਪ੍ਰਤੀੇ ਗੰਭੀਰ ਨਾ ਹੋਏ ਤਾਂ ਮਨੁੱਖਤਾ ਦਾ ਭਵਿੱਖ ਖਤਰੇ ਵਿਚ ਪੈ ਸਕਦਾ ਹੈ।

  1. Song Koka: ਪੰਜਾਬੀ ਗਾਇਕ ਹਰਦੀਪ ਨੇ ਆਪਣੇ ਨਵੇਂ ਗੀਤ ਕੋਕਾ ਦਾ ਪੋਸਟਰ ਕੀਤਾ ਰਿਲੀਜ਼
  2. Film Behisab Pyar: ਛੋਟੇ ਤੋਂ ਵੱਡੇ ਪਰਦੇ ਤੱਕ ਦਾ ਸਫ਼ਰ ਤੈਅ ਕਰ ਚੁੱਕੀ ਅਦਾਕਾਰਾ ਅਮਨਦੀਪ ਕੌਰ ਹੁਣ ਫ਼ਿਲਮ ਬੇਹਿਸਾਬ ਪਿਆਰ ’ਚ ਆਵੇਗੀ ਨਜ਼ਰ
  3. Priyanka Chopra Reveals: ਜਦੋਂ ਦੇਸੀ ਗਰਲ ਨੇ ਚੱਖਿਆ ਸੀ ਮੈਕਸੀਕਨ ਖਾਣਾ, ਕੁੱਝ ਇਸ ਤਰ੍ਹਾਂ ਦਾ ਹੋ ਗਿਆ ਸੀ ਹਾਲ

ਮਿਲੇ ਉਤਸ਼ਾਹ ਸਦਕਾ ਫ਼ਿਲਮ ਨੂੰ ਅੰਤਰਾਸ਼ਟਰੀ ਅਤੇ ਰਾਸ਼ਟਰੀ ਫ਼ਿਲਮ ਫੈਸਟੀਵਲ ਦਾ ਹਿੱਸਾ ਬਣਾਉਣ ਲਈ ਕੀਤੀ ਜਾ ਰਹੀ ਪਹਿਲਕਦਮੀ: ਉਨ੍ਹਾਂ ਦੱਸਿਆ ਕਿ ਫ਼ਿਲਮ ਦੀ ਇਕ ਵਿਸ਼ੇਸ਼ ਸਕਰੀਨਿੰਗ ਬੀਤੇ ਦਿਨੀ ਮੋਗਾ ਵਿਖੇ ਕੀਤੀ ਗਈ ਸੀ। ਜਿੱਥੇ ਮੌਜੂਦ ਕਲਾ ਅਤੇ ਸਾਹਿਤਕ ਖਿੱਤੇ ਨਾਲ ਸਬੰਧਤ ਕੇ.ਐੱਲ ਗਰਗ, ਬਲਦੇਵ ਸਿੰਘ ਸੜ੍ਹਕਨਾਮਾ, ਗੁਰਮੀਤ ਕੜਿਆਲਵੀ, ਉੱਘੇ ਫ਼ਿਲਮ ਆਲੋਚਕ ਕੁਲਦੀਪ ਸਿੰਘ ਬੇਦੀ, ਸਤਿੰਦਰ ਰਿੰਕੂ, ਕੰਵਲਜੀਤ ਭੋਲਾ ਲੰਡੇ, ਲਖਵੀਰ ਸਿੰਘ ਕੋਮਲ ਆਲਮਵਾਲਾ, ਸੁਰੇਸ਼ ਕੁਮਾਰ, ਅਵਤਾਰ ਸਿੰਘ ਕਰੀਰ, ਸ਼ਿਵ ਢਿੱਲੋ ਆਦਿ ਕਈ ਸ਼ਖ਼ਸੀਅਤਾਂ ਨੇ ਇਸ ਫ਼ਿਲਮ ਦੀ ਤਾਰੀਫ਼ ਕੀਤੀ। ਉਨ੍ਹਾਂ ਤੋਂ ਮਿਲੇ ਉਤਸ਼ਾਹ ਸਦਕਾ ਇਸ ਨੂੰ ਅੰਤਰਾਸ਼ਟਰੀ ਅਤੇ ਰਾਸ਼ਟਰੀ ਫ਼ਿਲਮ ਫੈਸਟੀਵਲ ਦਾ ਹਿੱਸਾ ਬਣਾਉਣ ਲਈ ਵੀ ਵਿਸ਼ੇਸ਼ ਪਹਿਲਕਦਮੀ ਕੀਤੀ ਜਾ ਰਹੀ ਹੈ। ਹਾਲ ਹੀ ਦੇ ਸਮੇਂ ਵਿੱਚ ਬਲੈਕੀਆਂ ਜਿਹੀ ਕਾਮਯਾਬ ਫ਼ਿਲਮ ਦਾ ਹਿੱਸਾ ਰਹੇ ਪ੍ਰਮੋਦ ਪੱਬੀ ਅਦਾਕਾਰ ਵਜੋਂ ਇੰਨ੍ਹੀ ਦਿਨ੍ਹੀ ਆਨਏਅਰ ਇਕ ਹੋਰ ਵੱਡੇ ਟੀ.ਵੀ ਸੀਰੀਅਲ ‘ਜਨੁੂੰਨੀਅਤ’ ’ਚ ਵੀ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ ਅਤੇ ਇਸ ਲਈ ਉਹ ਆਪਣੇ ਹਿੱਸੇ ਦੀ ਸ਼ੂਟਿੰਗ ਜ਼ਲਦ ਹੀ ਸ਼ੁਰੂ ਕਰਨਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.