ਚੰਡੀਗੜ੍ਹ: ਹਾਲ ਹੀ ਵਿੱਚ ਆਈ ਪੰਜਾਬੀ ਫ਼ੀਚਰ ਫਿਲਮ ‘ਰੇਂਜ ਰੋਡ 290’ ’ਚ ਨਿਭਾਏ ਨਿਵੇਕਲੇ ਅਤੇ ਲੀਡ ਕਿਰਦਾਰ ਦੁਆਰਾ ਇੱਕ ਵਾਰ ਫਿਰ ਤੋਂ ਇਕ ਨਵੇਂ ਅਧਿਆਏ ਵੱਲ ਵਧਦਾ ਨਜ਼ਰ ਆ ਰਿਹਾ ਹੈ ਅਦਾਕਾਰ ਹਰਸ਼ਰਨ ਸਿੰਘ, ਜੋ ਆਉਣ ਵਾਲੇ ਕਈ ਅਹਿਮ ਫਿਲਮਜ਼ ਪ੍ਰੋਜੈਕਟਸ ਵਿਚ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰੀ ਆਵੇਗਾ।
ਮੂਲ ਰੂਪ ਵਿਚ ਰਜਵਾੜ੍ਹਾਸ਼ਾਹੀ ਜ਼ਿਲ੍ਹਾਂ ਫ਼ਰੀਦਕੋਟ ਨਾਲ ਸੰਬੰਧਤ ਅਤੇ ਅੱਜਕੱਲ੍ਹ ਕੈਨੇਡਾ ਵਸੇਂਦੇ ਇਸ ਐਕਟਰ ਨੇ ਆਪਣੇ ਅਦਾਕਾਰੀ ਸਫ਼ਰ ਵੱਲ ਝਾਤ ਪਵਾਉਂਦਿਆਂ ਦੱਸਿਆ ਕਿ ਉਸ ਦੀ ਇਸ ਪਾਸੇ ਰੁਚੀ ਬਚਪਨ ਤੋਂ ਹੀ ਰਹੀ ਹੈ, ਜਿਸ ਦੇ ਮੱਦੇਨਜ਼ਰ ਪੜਾਅ ਦਰ ਪੜ੍ਹਾਅ ਪਰਪੱਕ ਹੁੰਦੇ ਗਏ ਇਸ ਸ਼ੌਂਕ ਨੂੰ ਜੜ੍ਹਾਂ ਉਦੋਂ ਲੱਗੀਆਂ, ਜਦੋਂ ਉਸ ਨੇ ਕਾਲਜ ਵਿਚ ਦਾਖ਼ਲਾ ਲਿਆ, ਜਿੱਥੇ ਉਸ ਦੇ ਕਈ ਸਹਿਪਾਠੀ ਰੰਗਮੰਚ ਅਤੇ ਸੰਗੀਤ ਨਾਲ ਕਾਫ਼ੀ ਜੁੜਾਂਵ ਬਣਾਈ ਬੈਠੇ ਸਨ।
ਉਨ੍ਹਾਂ ਅੰਦਰਲੀ ਕਲਾ ਅਤੇ ਇਸ ਦਿਸ਼ਾ ਵਿਚ ਹੋ ਰਹੀਆਂ ਗਤੀਵਿਧੀਆਂ ਨੂੰ ਵੇਖਦਿਆਂ ਉਸ ਦੇ ਅੰਦਰ ਦੱਬਿਆ ਅਦਾਕਾਰੀ ਸ਼ੌਂਕ ਮੁੜ ਹੁਲਾਰੇ ਭਰਨ ਲੱਗਾ ਅਤੇ ਉਹ ਵੀ ਰੰਗਮੰਚ ਵਿਚ ਬਰਾਬਰ ਸਹਿਭਾਗੀਦਾਰੀ ਕਰਨ ਲੱਗ ਪਿਆ। ਪੰਜਾਬ ਤੋਂ ਚੱਲ ਕੇ ਮੁੰਬਈ ਨਗਰੀ ਤੱਕ ਅਪਣੀ ਵਿਲੱਖਣ ਅਦਾਕਾਰੀ ਸ਼ੈਲੀ ਦਾ ਲੋਹਾ ਮੰਨਵਾ ਚੁੱਕੇ ਹਰਸ਼ਰਨ ਸਿੰਘ ਨੇ ਅੱਗੇ ਦੱਸਿਆ ਕਿ ਉਸ ਦੀ ਐਕਟਿੰਗ ਕਲਾ ਨੂੰ ਨਿਖਾਰਨ ਦੇਣ ਵਿਚ ਥੀਏਟਰ ਦੀ ਅਹਿਮ ਭੂਮਿਕਾ ਰਹੀ ਹੈ, ਜਿਸ ਦੌਰਾਨ ਉਸ ਨੂੰ ਨਾਟਕ ਜਗਤ ਦੀਆਂ ਕਈ ਸਤਿਕਾਰਿਤ ਹਸਤੀਆਂ ਦੀ ਸੰਗਤ ਅਤੇ ਕਾਫ਼ੀ ਕੁਝ ਸਿੱਖਣ, ਸਮਝਣ ਦਾ ਮੌਕਾ ਮਿਲਿਆ।
- Satyaprem Ki Katha Box Office Collection: ਕਿਆਰਾ-ਕਾਰਤਿਕ ਦੀ ਫਿਲਮ ਹਿੱਟ ਜਾਂ ਫਲਾਪ? ਇਥੇ ਜਾਣੋ ਸਾਰਾ ਕਲੈਕਸ਼ਨ
- ਕੈਨੇਡਾ ਪੁੱਜੀ ਉਭਰਦੀ ਪੰਜਾਬੀ ਅਦਾਕਾਰਾ-ਗਾਇਕਾ ਰਾਜ ਕੌਰ, ਕਈ ਲਾਈਵ ਸੋਅਜ਼ ਦਾ ਬਣੇਗੀ ਹਿੱਸਾ
- Jawan Prevue OUT: 'ਜਵਾਨ' ਦਾ ਦਮਦਾਰ ਪ੍ਰੀਵਿਊ ਰਿਲੀਜ਼, ਸ਼ਾਹਰੁਖ ਖਾਨ ਦਾ ਇਹ ਨਵਾਂ ਅਵਤਾਰ ਤੁਹਾਨੂੰ ਦੇਵੇਗਾ ਹਿਲਾ
ਰੰਗਮੰਚ ਤੋਂ ਬਾਅਦ ਨਿਰਦੇਸ਼ਕ ਅਮਰਦੀਪ ਗਿੱਲ ਦੀ ਲਘੂ ਫਿਲਮ ‘ਖੂਨ’ ਦੁਆਰਾ ਫਿਲਮ ਖੇਤਰ ਵਿਚ ਪ੍ਰਭਾਵੀ ਆਗਮਣ ਕਰਨ ਵਾਲਾ ਇਹ ਬਾਕਮਾਲ ਅਦਾਕਾਰ ਅੱਜ ਪੰਜਾਬੀ ਸਿਨੇਮਾ ਦਾ ਇਕ ਸਥਾਪਿਤ ਨਾਂਅ ਹੋ ਨਿਬੜਿਆ ਹੈ। ਉਸ ਨੇ ਆਪਣੀ ਕਲਾ ਦੇ ਹੁਨਰ ਨੂੰ ਬਹੁਤ ਸਿਦਕ, ਸ਼ਿੱਦਤ ਅਤੇ ਅਣਥੱਕ ਮਿਹਨਤ ਨਾਲ ਨਿਖਾਰਿਆ ਹੈ, ਜਿਸ ਦਾ ਪ੍ਰਗਟਾਵਾ ਉਸ ਵੱਲੋਂ ਕੀਤੀਆਂ ਫਿਲਮਾਂ ਚਾਹੇ ਉਹ ’ਚੱਕ ਜਵਾਨਾਂ’ ਹੋਵੇ, ’ਪੰਜਾਬ 1984’ ਜਾਂ ‘ਫਿਰ ਮੋਟਰ ਮਿੱਤਰਾਂ ਦੀ’ ਕਰਵਾਉਂਦੀਆਂ ਹਨ।
ਪਾਲੀਵੁੱਡ, ਬਾਲੀਵੁੱਡ ਤੋਂ ਬਾਅਦ ਕੈਨੇਡਾ ਵਿਖੇ ਰਹਿੰਦਿਆਂ ਵੀ ਪੰਜਾਬੀਅਤ ਕਦਰਾਂ, ਕੀਮਤਾਂ, ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਅਤੇ ਪੰਜਾਬੀ ਸਿਨੇਮਾ ਨੂੰ ਹੋਰ ਸੋਹਣੇ ਨਕਸ਼ ਦੇਣ ਲਈ ਖਾਸੇ ਤਰੱਦਦ ਅਤੇ ਮਿਹਨਤ ਕਰ ਰਹੇ ਹਰਸ਼ਰਨ ਅਨੁਸਾਰ ਨਿਰਮਾਤਾ-ਨਿਰਦੇਸ਼ਕ ਅਤੇ ਸੰਪਾਦਕ ਸਤਿੰਦਰ ਕੱਸੋਆਣਾ ਦੀ ਪਿਛਲੇ ਦਿਨੀਂ ਰਿਲੀਜ਼ ਹੋਈ ‘ਰੇਂਜ ਰੋਡ 290’ ਉਸ ਦੇ ਠਹਿਰਾਅ ਦਾ ਸਾਹਮਣਾ ਕਰ ਰਹੇ ਫਿਲਮ ਕਰਿਅਰ ਲਈ ਇਕ ਨਵੇਂ ਮੀਲ ਪੱਥਰ ਵਾਂਗ ਸਾਬਿਤ ਹੋਈ ਹੈ, ਜਿਸ ਨੇ ਸਿਨੇਮਾ ਖੇਤਰ ਵਿਚ ਉਸ ਲਈ ਕਈ ਨਵੇਂ ਰਸਤੇ ਖੋਲਣ ਅਤੇ ਉਸ ਦਾ ਮਨੋਬਲ ਉੱਚਾ ਰੱਖਣ ਵਿਚ ਵੀ ਕਾਫ਼ੀ ਯੋਗਦਾਨ ਪਾਇਆ ਹੈ।
ਉਸ ਦੱਸਿਆ ਕਿ ਇੰਨ੍ਹੀਂ ਦਿਨ੍ਹੀਂ ਉਹ ਆਪਣੇ ਕਈ ਨਵੇਂ ਪ੍ਰੋਜੈਕਟਾਂ ਦੀ ਸ਼ੂਟਿੰਗ ਵਿਚ ਵਿਅਸਤ ਹੈ, ਜਿੰਨ੍ਹਾਂ ਵਿਚ ਉਹ ਕਾਫ਼ੀ ਚੈਲੇਜਿੰਗ ਅਤੇ ਲੀਡਿੰਗ ਕਿਰਦਾਰਾਂ ਦੁਆਰਾ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਵੇਗਾ।