ਫਰੀਦਕੋਟ: ਹਿੰਦੀ ਫ਼ਿਲਮ ਜਗਤ ਦੇ ਮਸ਼ਹੂਰ ਅਦਾਕਾਰ ਗੋਵਿੰਦਾ ਦੇ ਹੋਣਹਾਰ ਸਪੁੱਤਰ ਯਸ਼ਵਰਦਨ ਆਹੂਜਾ ਅਪਣੀ ਬਾਲੀਵੁੱਡ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਯਸ਼ਵਰਦਨ ਆਹੂਜਾ ਸ਼ੁਰੂ ਹੋਣ ਜਾ ਰਹੇ ਅਪਣੇ ਇਸ ਸਫ਼ਰ ਤੋਂ ਪਹਿਲਾ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕਰ ਰਹੇ ਹਨ। ਇਸ ਦੌਰੇ ਅਧੀਨ ਉਜੈਨ ਪਹੁੰਚੇ ਯਸ਼ਵਰਦਨ ਆਹੂਜਾ ਨੇ ਉਥੋਂ ਦੇ ਪ੍ਰਸਿੱਧ ਮਹਾਕਾਲ ਮੰਦਿਰ ਵੀ ਮੱਥਾ ਟੇਕਿਆ। ਇਸ ਦੌਰਾਨ ਯਸ਼ਵਰਦਨ ਆਹੂਜਾ ਦੀ ਮਾਂ ਸੁਨੀਤਾ ਅਹੂਜਾ ਵੀ ਉਨ੍ਹਾਂ ਦੇ ਨਾਲ ਸੀ। ਉਨ੍ਹਾਂ ਨੇ ਆਪਣੇ ਪੁੱਤ ਲਈ ਸਫ਼ਲਤਾ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਉਨਾਂ ਦੇ ਪੂਰੇ ਪਰਿਵਾਰ ਨੂੰ ਇਹ ਉਮੀਦ ਹੈ ਕਿ ਯਸ਼ਵਰਦਨ ਵੀ ਅਪਣੇ ਪਿਤਾ ਵਾਂਗ ਸਿਲਵਰ ਸਕਰੀਨ 'ਤੇ ਬਤੌਰ ਅਦਾਕਾਰ ਆਪਣੀ ਅਲੱਗ ਪਹਿਚਾਣ ਬਣਾਉਣ 'ਚ ਸਫ਼ਲ ਹੋਵੇਗਾ।
- Late Singer Surinder Shinda: ਲੋਕ ਗਾਈਕ ਸਵ: ਸੁਰਿੰਦਰ ਸ਼ਿੰਦਾ ਦੀ ਯਾਦ ਨੂੰ ਸਮਰਪਿਤ ਗੀਤ 'ਤੁਰ ਗਿਆ ਯਾਰ' ਇਸ ਦਿਨ ਹੋਵੇਗਾ ਰਿਲੀਜ਼
- ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਰ ਬਣੀ 'ਐਨੀਮਲ', ਅਦਾਕਾਰ ਨੇ ਤੋੜੇ ਆਪਣੀਆਂ ਹੀ 5 ਫਿਲਮਾਂ ਦੇ ਰਿਕਾਰਡ
- Alia Bhatt Showers Love For Ranbir Kapoor: 'ਐਨੀਮਲ' ਦਾ ਬੰਪਰ ਕਲੈਕਸ਼ਨ ਦੇਖ ਕੇ ਆਲੀਆ ਨੇ ਲੁਟਾਇਆ ਰਣਬੀਰ 'ਤੇ ਪਿਆਰ, ਸਾਂਝੀ ਕੀਤੀ ਪੋਸਟ
ਯਸ਼ਵਰਦਨ ਨੇ ਦੱਸਿਆ ਕਿ ਉਸ ਦੇ ਪਿਤਾ ਉਸ ਲਈ ਹਮੇਸ਼ਾ ਆਇਡਅਲ ਰਹੇ ਹਨ, ਜਿੰਨਾਂ ਨੇ ਅਪਣੀ ਕੋਈ ਵੀ ਮਰਜੀ ਜਾਂ ਸੋਚ ਉਨਾਂ ਦੋਨਾਂ ਭੈਣ-ਭਰਾ 'ਤੇ ਕਦੀ ਥੋਪਣ ਦੀ ਕੋਸ਼ਿਸ਼ ਨਹੀ ਕੀਤੀ, ਸਗੋ ਉਨਾਂ ਨੂੰ ਅਪਣੀ ਮਨਮਰਜ਼ੀ ਨਾਲ ਜੀਵਨ ਜਿਊਣ ਅਤੇ ਕਰਿਅਰ ਚੁਣਨ ਦੀ ਖੁਲ੍ਹ ਦਿੱਤੀ ਅਤੇ ਉਨਾਂ ਨੇ ਵੀ ਇਸ ਖੁਲ੍ਹ ਦਾ ਕਦੇ ਦੁਰਉਪਯੋਗ ਨਹੀ ਕੀਤਾ। ਅਦਾਕਾਰ ਗੋਵਿੰਦਾ ਵਾਂਗ ਹੀ ਪਾਰੰਪਰਿਕ ਰੀਤੀ-ਰਿਵਾਜਾਂ ਨੂੰ ਅਪਣਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਯਸ਼ਵਰਦਨ ਸਿਲਵਰ ਸਕਰੀਨ 'ਤੇ ਆਉਣ ਜਾ ਰਹੀ ਆਪਣੀ ਫਿਲਮ ਨੂੰ ਲੈ ਕੇ ਇੰਨੀ ਦਿਨੀਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਓਧਰ, ਜੇਕਰ ਉਨ੍ਹਾਂ ਦੀ ਧਾਰਮਿਕ ਯਾਤਰਾ ਦੇ ਹੌਰਨਾ ਪਹਿਲੂਆ ਬਾਰੇ ਗੱਲ ਕੀਤੀ ਜਾਵੇ, ਤਾਂ ਯਸ਼ਵਰਦਨ ਵੱਲੋ ਅਪਣੀ ਮਾਂ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਸਥਿਤ ਕੁਝ ਹੋਰ ਅਸਥਾਨਾਂ ਵਿਖੇ ਵੀ ਮੱਥਾ ਟੇਕਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ, ਜਿੱਥੇ ਉਹ ਜਲਦ ਹੀ ਹਾਜ਼ਰੀ ਭਰਨਗੇ।