ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ਵਿੱਚ 'ਕੁਝ ਪਲ਼ ਤੇਰੇ ਨਾਮ', 'ਲਿਸ਼ਕਾਰਾ', 'ਦਿਲ ਦੀਆਂ ਗੱਲਾਂ' ਵਰਗੇ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਆਪਣੀ ਐਂਕਰਿੰਗ ਲਈ ਜਾਣੀ ਜਾਂਦੀ ਸਤਿੰਦਰ ਸੱਤੀ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ। ਅਦਾਕਾਰਾ ਆਏ ਦਿਨ ਨਵੀਆਂ ਵੀਡੀਓ ਅਤੇ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ। ਆਪਣੇ ਕੰਮ ਕਰਕੇ ਸੁਰਖ਼ੀਆਂ ਵਿੱਚ ਬਣੀ ਰਹਿਣ ਵਾਲੀ ਅਦਾਕਾਰਾ, ਆਪਣੀ ਫਿੱਟਨੈੱਸ ਨੂੰ ਲੈ ਕੇ ਵੀ ਸੁਰਖ਼ੀਆਂ ਵਿੱਚ ਹੀ ਰਹਿੰਦੀ ਹੈ।
ਤੁਹਾਨੂੰ ਦੱਸ ਦਈਏ ਕਿ ਫਿਟਨੈੱਸ ਫ੍ਰੀਕ ਗਾਇਕਾ-ਅਦਾਕਾਰਾ ਸਤਿੰਦਰ ਸੱਤੀ ਹਮੇਸ਼ਾ ਹੀ ਆਪਣੇ ਵਰਕਆਊਟ (Satinder Satti Gym Workout Video) ਅਤੇ ਯੋਗਾ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਯੋਗਾ ਕਰਦੇ ਹੋਏ ਆਪਣੀ ਬੇਹੱਦ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਅਦਾਕਾਰਾ ਯੋਗਾ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਅਦਾਕਾਰਾ ਕਿਤੇ ਕਾਲੀ ਟੀ ਸ਼ਰਟ ਅਤੇ ਕਿਤੇ ਪੀਲੀ ਟੀ ਸ਼ਰਟ ਵਿੱਚ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਸਤਿੰਦਰ ਸੱਤੀ ਦੀ ਇਸ ਵੀਡੀਓ ਨੂੰ ਕਾਫ਼ੀ ਲੋਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ, ਲੋਕ ਅਦਾਕਾਰਾ ਦੀ ਤਾਰੀਫ਼ ਕਰਦੇ ਥੱਕ ਨਹੀਂ ਰਹੇ।
- " class="align-text-top noRightClick twitterSection" data="
">
ਪ੍ਰਸ਼ੰਸਕਾਂ ਦੀਆਂ ਟਿੱਪਣੀਆਂ: ਇੱਕ ਪ੍ਰਸ਼ੰਸਕ ਨੇ ਲਿਖਿਆ ' ਨਾਈਸ ਵਰਕ', ਇੱਕ ਨੇ ਲਿਖਿਆ 'ਸ਼ਾਨਦਾਰ ਜਿੰਦਾਬਾਦ', ਇਸ ਤੋਂ ਇਲਾਵਾ ਕੁੱਝ ਫਾਇਰ ਦੇ ਇਮੋਜੀ ਵੀ ਸਾਂਝੇ ਕਰ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਵੈਸੇ ਕੇਨੈਡਾ ਵਿੱਚ ਰਹਿੰਦੀ ਆ, ਇੰਨੀਂ ਦਿਨੀਂ ਅਦਾਕਾਰਾ ਭਾਰਤ 'ਚ ਛੁੱਟੀਆਂ ਬਿਤਾਉਣ ਲਈ ਆਈ ਹੋਈ ਹੈ। ਉਹ ਸੋਸ਼ਲ ਮੀਡੀਆ (Satinder Satti Gym Workout Video) 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨਾਲ ਸੁਰਖ਼ੀਆਂ ਵਿੱਚ ਬਣੀ ਰਹਿੰਦੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਜਨਮਦਿਨ ਉਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਸਨ।
ਇਹ ਵੀ ਪੜ੍ਹੋ:Year Ender 2022: ਪਰਮੀਸ਼ ਵਰਮਾ ਤੋਂ ਲੈ ਜਾਨੀ ਤੱਕ, ਇਨ੍ਹਾਂ ਸਿਤਾਰਿਆਂ ਦੇ ਘਰ ਗੂੰਜੀਆਂ ਬੱਚੇ ਦੀਆਂ ਕਿਲਕਾਰੀਆਂ