ETV Bharat / elections

ਸੁਖਬੀਰ ਬਾਦਲ ਦੀ ਫ਼ੋਟੋ 'ਤੇ ਮਲ਼ੀ ਕਾਲਖ਼, ਲਿਖਿਆ 'ਪੰਥ ਦੋਸ਼ੀ' - faridkot

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਲਈ ਜੀਅ ਦਾ ਜੰਜਾਲ ਬਣਦਾ ਜਾ ਰਿਹਾ ਹੈ। ਫ਼ਰੀਦਕੋਟ ਦੇ ਗੋਦੜੀ ਸਾਹਿਬ ਵਿੱਚ ਪੋਸਟਰਾਂ 'ਤੇ ਅਣਪਛਾਤੇ ਲੋਕਾਂ ਨੇ ਕਾਲਖ਼ ਮਲ਼ੀ। ਸਰਕਾਰੀ ਖੰਭਿਆਂ 'ਤੇ ਪੋਸਟਰ ਲਾਉਣ ਦਾ ਚੋਣ ਕਮਿਸ਼ਨ ਨੇ ਲਿਆ ਨੋਟਿਸ।

ਫ਼ੋਟੋ
author img

By

Published : May 7, 2019, 8:15 PM IST

ਫ਼ਰੀਦਕੋਟ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ਬੇਅਦਬੀ ਮਾਮਲਿਆਂ ਕਾਰਨ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਈ ਥਾਈਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ SC ਅਕਾਲੀ ਦਲ ਦੇ ਪ੍ਰਧਾਨ ਗੁਲਜ਼ਾਰ ਸਿੰਘ ਰਣੀਕੇ ਦੇ ਪੋਸਟਰਾਂ 'ਤੇ ਕਾਲਖ਼ ਮਲ਼ੀ ਜਾ ਰਹੀ ਹੈ।

ਵੀਡੀਓ।

ਦੱਸਣਯੋਗ ਹੈ ਕਿ ਫ਼ਰੀਦਕੋਟ ਦੇ ਗੋਦੜੀ ਸਾਹਿਬ ਵਿੱਚ ਗੁਲਜ਼ਾਰ ਸਿੰਘ ਰਣੀਕੇ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਫ਼ੋਟੋਆਂ 'ਤੇ ਕਿਸੇ ਨੇ ਕਾਲੀ ਸਿਆਹੀ ਮਲ ਕੇ ਪੋਸਟਰਾਂ 'ਤੇ ਪੰਥ ਦੋਸ਼ੀ ਵੀ ਲਿਖਿਆ ਹੈ।

ਜਿੱਥੇ ਅਕਾਲੀਆਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਇਸ ਮਾਮਲੇ ਵਿੱਚ ਪਾਰਟੀ ਲਈ ਇੱਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ। ਆਪਣੇ ਚੋਣ ਪ੍ਰਚਾਰ ਕਰਨ ਲਈ ਉਨ੍ਹਾਂ ਵੱਲੋਂ ਸਰਕਾਰੀ ਖੰਭਿਆਂ 'ਤੇ ਪੋਸਟਰ ਲਗਾਏ ਗਏ ਹਨ ਜੋ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਹੈ ਅਤੇ ਇਸ ਮਾਮਲੇ ਵਿੱਚ ਚੋਣ ਕਮਿਸ਼ਨ ਵੱਲੋਂ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਇਸ ਸਬੰਧੀ ਡੀਸੀ ਫ਼ਰੀਦਕੋਟ ਨੇ ਕਿਹਾ ਕਿ ਜਾਂਚ ਦੀ ਰਿਪੋਰਟ ਦੇ ਆਧਾਰ 'ਤੇ ਉਲੰਘਣਾ ਕਰਨ ਵਾਲਿਆਂ ਨੂੰ ਨੋਟਿਸ ਜਾਰੀ ਕਰ ਕਾਰਵਾਈ ਕੀਤੀ ਜਾਵੇਗੀ।

ਪੋਸਟਰਾਂ 'ਤੇ ਕਾਲਖ਼ ਮਲ਼ੇ ਜਾਣ ਨੂੰ ਲੈ ਕੇ ਗੋਦੜੀ ਸਾਹਿਬ ਤੋਂ ਆਕਲੀ ਦਲ ਦੇ ਸਰਪੰਚ ਤੇ ਗੁਰਕੰਵਲਜੀਤ ਸਿੰਘ ਨੇ ਕਿਹਾ ਕਿ ਪੋਸਟਰਾਂ 'ਤੇ ਕਾਲਖ਼ ਮਲ਼ਣਾ ਨਿੰਦਣਯੋਗ ਹੈ। ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਗੋਦੜੀ ਸਾਹਿਬ ਵਾਸੀ ਅਤੇ ਕਾਂਗਰਸੀ ਵਰਕਰ ਜਤਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਨੂੰ ਜਿਸ ਨੇ ਵੀ ਅੰਜਾਮ ਦਿੱਤਾ ਹੈ, ਉਸ ਨੇ ਬੇਅਦਬੀ ਮਾਮਲਿਆਂ ਨੂੰ ਲੈ ਕੇ ਅਕਾਲੀਆਂ ਵਿਰੁੱਧ ਆਪਣਾ ਗ਼ੁਬਾਰ ਕੱਢਿਆ ਹੈ।

---------- Forwarded message ---------
From: Sukhjinder Singh <sukhjinder.singh@etvbharat.com>
Date: Tue, 7 May 2019 at 15:53
Subject: Script SAD postar te kalkh
To: Punjab Desk <punjabdesk@etvbharat.com>

Download link 

ਆਕਲੀ ਦਲ ਪ੍ਰਤੀ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਕਾਲੀਆ ਝੰਡਿਆਂ ਤੋਂ ਬਾਅਦ ਹੁਣ ਅਕਾਲੀ ਦਲ ਦੇ ਪੋਸਟਰਾਂ ਤੇ ਮਲੀ ਕਾਲਖ਼

ਗੁਲਜਾਰ ਸਿੰਘ ਰਾਣੀਕੇ ਅਤੇ ਸੁਖਬੀਰ ਬਾਦਲ ਦੀ ਫੋਟੋ ਤੇ ਮਲੀ ਕਾਲਖ਼,

ਗੁਲਜਾਰ ਸਿੰਘ ਰਾਣੀਕੇ ਦੀਆਂ ਵਧ ਸਕਦੀਆਂ ਨੇ ਮੁਸ਼ਕਲਾ, ਕੀਤੀ ਚੋਣ ਜ਼ਾਬਤੇ ਦੀ ਵੀ ਹੋਈ ਉਲੰਘਣਾ

ਮਾਮਲਾ ਸਰਕਾਰੀ ਖੰਬਿਆ ਤੇ ਪਾਰਟੀ ਪ੍ਰਚਾਰ ਦੇ ਪੋਸਟਰ ਲਾਉਣ ਦਾ

ਐਂਕਰ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕੋਟਕਪੂਰਾ ਅਤੇ ਬਹਿਬਲਕਲਾਂ ਗੋਲੀਕਾਂਡ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਲਈ ਜੀਅ ਦਾ ਜੰਜਾਲ ਬਣਦਾ ਜਾ ਰਿਹਾ। ਲੋਕ ਸਭਾ ਚੋਣਾਂ ਦੇ ਚਲਦਿਆਂ ਬੇਅਦਬੀ ਮਾਮਲਿਆਂ ਦੇ ਕਾਰਨ ਜਿਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਕਈ ਥਾਈਂ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਥੇ ਹੀ ਫਰੀਦਕੋਟ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਅਤੇ SC ਅਕਾਲੀ ਦਲ ਦੇ ਪ੍ਰਧਾਨ ਗੁਲਜਾਰ ਸਿੰਘ ਰਾਣੀਕੇ ਦੇ ਪੋਸਟਰਾਂ ਤੇ ਕਾਲਖ ਮਲੀ ਜਾ ਰਹੀ ਹੈ।ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਦੇ ਗੋਦੜੀ ਸਾਹਿਬ ਕਲੋਨੀ ਵਿਚ ਜਿਥੇ ਗੁਲਜਾਰ ਸਿੰਘ ਰਾਣੀਕੇ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਫੋਟੋਆਂ ਤੇ ਕਿਸੇ ਨੇ ਕਾਲੀ ਸਿਆਹੀ ਮਲ ਕੇ ਪੋਸਟਰ ਉਪਰ ਪੰਥ ਦੋਸ਼ੀ ਵੀ ਲਿਖਿਆ ਹੈ।

ਇੱਕ ਪਾਸੇ ਰਣੀਕੇ ਕਾਲੀਆ ਝੰਡੀਆ ਅਤੇ ਫੋਟੋਆਂ ਤੇ ਕਾਲਖ਼ ਮਲ ਲੋਕਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਉਹਨਾਂ ਲਈ ਇਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ ਆਪਣੇ ਚੋਣ ਪ੍ਰਚਾਰ ਕਰਨ ਲਈ ਓਹਨਾ ਵਲੋਂ ਸਰਕਾਰੀ ਖੰਬਿਆ ਤੇ ਪੋਸਟਰ ਲਗਾਏ ਗਏ ਹਨ ਜੋ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਹੈ ਅਤੇ ਇਸ ਮਾਮਲੇ ਵਿਚ ਚੋਣ ਕਮਿਸਨ ਵਲੋਂ ਓਹਨਾ ਨੂੰ ਨੋਟਿਸ ਕੱਢਿਆ ਜਾਂ ਰਿਹਾ ਹੈ ਅਤੇ ਪੋਸਟਰ ਉਤਾਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਵੀ ਓ 1

ਰਣੀਕੇ ਦੇ  ਪੋਸਟਰਾ ਤੇ ਕਾਲਖ ਮਲੇ ਜਾਣ ਤੇ ਗੋਦੜੀ ਸਾਹਿਬ ਤੋਂ ਆਕਲੀ ਦਲ ਦੇ ਸਰਪੰਚ ਤੇ ਯੂਥ ਆਕਲੀ ਦਲ ਦੇ ਜ਼ਿਲ੍ਹਾ ਪ੍ਰਧਾਨ  ਗੁਰਕੰਵਲਜੀਤ ਸਿੰਘ ਨੇ ਕਿਹਾ ਕੀ ਪੋਸਟਰਾਂ ਤੇ ਕਾਲਖ਼ ਮਾਲਣਾ ਨਿੰਦਾਨ ਯੋਗ ਹੈ ਉਹਨਾਂ ਕਿਹਾ ਕਿ ਜਿਸ ਨੇ ਵੀ ਕਾਲਖ਼ ਮਾਲੀ ਹੈ ਉਹ ਗੱਲ ਕਰਨ ਓਹਨਾ ਦੇ ਹਰ ਇਕ ਸਵਾਲ ਦਾ ਜਵਾਬ ਦਿੱਤਾ ਜਾਵੇਗਾ ਆਕਲੀ ਦਲ ਨੇ ਪੰਜਾਬ ਦਾ ਵਿਕਾਸ ਕੀਤਾ ਹੈ ਅਤੇ ਲੋਕਾਂ ਹੁਣ ਵੀ ਆਕਲੀ ਦਲ ਦੇ ਨਾਲ ਖੜੇ ਨੇ ਕਾਂਗਰਸ ਸਰਕਾਰ ਤੋਂ ਤੰਗ ਆ ਗਏ ਨੇ।

ਬਈਟ  ਗੁਰਕੰਵਲਜੀਤ ਸਿੰਘ  ਮਜੂਦਾ ਸਰਪੰਚ ਤੇ ਯੂਥ ਆਕਲੀ ਦਲ ਦੇ ਜ਼ਿਲ੍ਹਾ ਪ੍ਰਧਾਨ

ਵੀ ਓ 2

ਇਸ ਮੌਕੇ ਤੇ ਗੋਦੜੀ ਸਾਹਿਬ ਵਾਸੀ ਅਤੇ ਕਾਂਗਰਸ ਪਾਰਟੀ ਦੇ ਵਰਕਰ ਜਤਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਨੇ ਅਤੇ ਹਰ ਇਕ ਵਿਕਾਸ ਕੀਤਾ ਹੈ ਨਾਲ ਹੀ ਜਦੋ ਓਹਨਾ ਨਾਲ ਗੱਲ ਕੀਤੀ ਗਈ ਕੀ ਪੋਸਟਰ ਤੇ ਕਾਲੀ ਮਲਣ ਨੂੰ ਤੁਸੀਂ ਕਿਵੇਂ ਦੇਖ ਦੇ ਹੋ ਤਾਂ ਓਹਨਾ ਕਿਹਾ ਕੀ ਬੇਅਦਬੀ ਕਾਰਨ ਲੋਕਾਂ ਦੇ ਅੰਦਰ ਰੋਸ ਹੈ

ਬਈਟ ਜਤਿੰਦਰ ਸਿੰਘ

ਵੀ ਓ 3

ਇਸ ਮੌਕੇ  ਸਰਕਾਰੀ ਪ੍ਰਾਪਰਟੀ ਤੇ ਲੱਗੇ ਰਣੀਕੇ ਦੇ ਪੋਸਟਰਾਂ ਤੇ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਵ  ਰਾਜ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿਚ ਆਇਆ ਹੈ ਕੀ ਆਕਲੀ ਦਲ ਵਲੋਂ ਸਰਕਾਰੀ ਪ੍ਰਪਟੀ ਤੇ ਪੋਸਟਰ ਲਗਾਏ ਗਏ ਹਨ ਓਹਨਾ ਵਲੋਂ ਪੋਸਟਰ ਉਤਾਰਨ ਦੇ ਆਦੇਸ਼ ਜਾਰੀ ਕੀਤੇ ਗੁਏ ਹਨ ਅਤੇ ਅਕਾਲੀ ਦਲ ਦੇ ਉਮੀਦਵਾਰ ਨੂੰ ਨੋਟਿਸ ਵੀ ਕੱਢਿਆ ਜਾਵੇਗਾ

ਬਈਟ ਕੁਮਾਰ ਸੌਰਵ ਰਾਜ  ਡਿਪਟੀਕਮਿਸ਼ਨਰ ਫ਼ਰੀਦਕੋਟ
ਜ਼ਿਲਾ ਚੋਣ ਅਫ਼ਸਰ ਕਮ ਆਰ.ਓ 
ETV Bharat Logo

Copyright © 2025 Ushodaya Enterprises Pvt. Ltd., All Rights Reserved.