ਅੰਮ੍ਰਿਤਸਰ: ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਐੱਸਡੀਐਮ ਵਿਕਾਸ ਹੀਰਾ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਨਵਜੋਤ ਕੌਰ ਸਿੱਧੂ ਦੇ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼ਾਮਲ ਸਨ।
ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਇਕੱਠੇ ਗੋ ਕੇ ਔਜਲਾ ਦੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ। ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਨਾਂਅ ਦੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸਨ ਜਦੋਂ ਇਸ ਬਾਬਤ ਔਜਲਾ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਬੱਸ ਇਹੀ ਜਵਾਬ ਦਿੱਤਾ ਕਿ ਸਿਹਤ ਖ਼ਰਾਬ ਹੋਣ ਕਰਕੇ ਉਹ ਨਹੀਂ ਪਹੁੰਚ ਸਕੇ।
ਗੁਰਜੀਤ ਔਜਲਾ ਨੇ ਰੋਡ ਸ਼ੋਅ ਦੌਰਾਨ ਹੋਏ ਇਕੱਠ 'ਤੇ ਪ੍ਰਤੀਕਿਰਆ ਦਿੰਦਿਆਂ ਕਿਹਾ ਕਿ ਇਹ ਲੋਕਾਂ ਦਾ ਪਿਆਰ ਹੈ ਜੋ ਅੱਜ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਔਜਲਾ ਨੇ ਆਪਣੇ ਸਿਆਸਤ ਵਿਰੋਧੀ ਹਰਦੀਪ ਪੁਰੀ ਨੂੰ ਕਿਹਾ ਕਿ ਉਹ ਵੀ ਅੰਮ੍ਰਿਤਸਰ ਆ ਕੇ ਆਪਣਾ ਦਫ਼ਤਰ ਖੋਲ੍ਹਣ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ।
ਨਾਮਜ਼ਦਜਗੀ ਪੱਤਰ ਦਾਖ਼ਲ ਕਰਨ ਮੌਕੇ ਮੈਡਮ ਨਵਜੋਤ ਕੌਰ ਸਿੱਧੂ ਵੀ ਔਜਲਾ ਨਾਲ ਮੌਜੂਦ ਸਨ। ਮੈਡਮ ਸਿੱਧੂ ਨੇ ਕਿਹਾ ਕਿ ਗੁਰਜੀਤ ਔਜਲਾ ਵੱਡੇ ਫ਼ਰਕ ਨਾਲ ਅੰਮ੍ਰਿਤਸਰ ਸੀਟ ਤੋਂ ਜਿੱਤ ਦਰਜ ਕਰਨਗੇ।