ਬਠਿੰਡਾ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਠਿੰਡਾ ਤੋਂ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ। ਇਸ ਮੌਕੇ ਉਨ੍ਹਾਂ ਇੱਕ ਵਾਰ ਫਿਰ ਤੋਂ ਕਾਂਗਰਸ 'ਤੇ ਹਮਲਾ ਬੋਲਿਆ। ਸੈਮ ਪਿਤ੍ਰੋਦਾ ਵੱਲੋਂ 1984 ਦੇ ਮਾਮਲੇ 'ਤੇ ਦਿੱਤੇ ਵਿਵਾਦਿਤ ਬਿਆਨ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਰਾਹੁਲ ਨੂੰ 'ਨਾਮਦਾਰ' ਕਹਿ ਕੇ ਸੰਬੋਧਿਤ ਕੀਤਾ।
ਉਨ੍ਹਾਂ ਕਿਹਾ ਕਿ, 'ਨਾਮਦਾਰ' (ਰਾਹੁਲ ਗਾਂਧੀ) ਨੇ ਆਪਣੇ ਗੁਰੂ (ਸੈਮ ਪਿਤ੍ਰੋਦਾ) ਨੂੰ 1984 ਦੇ ਮਾਮਲੇ 'ਤੇ ਦਿੱਤੇ ਗਏ ਬਿਆਨ 'ਤੇ ਕਿਹਾ ਹੈ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 'ਨਾਮਦਾਰ' ਆਪਣੇ ਗੁਰੂ ਨੂੰ ਧਮਕਾਉਣ ਦਾ ਕਿਉਂ ਵਿਖਾਵਾ ਕਰ ਰਿਹਾ ਹੈ? ਉਨ੍ਹਾਂ ਕਿਹਾ ਕਿ 'ਨਾਮਦਾਰ' ਸ਼ਾਹਿਦ ਇਸ ਲਾਇ ਇਹ ਸਭ ਕਿਹਾ ਕਿ ਉਸਦੇ ਗੁਰੂ ਨੇ ਲੋਕਾਂ ਸਾਹਮਣੇ ਬੋਲ ਦਿੱਤਾ ਕਿ ਕਾਂਗਰਸ ਦੇ ਮਨ ਵਿੱਚ ਕੀ ਹੈ।' ਇਸਦੇ ਨਾਲ ਉਨ੍ਹਾਂ ਕਿਸਾਨਾਂ ਦਾ ਮੁੱਦੇ 'ਤੇ ਵੀ ਪੰਜਾਬ ਦੀ ਕੈਪਟਨ ਸਰਕਾਰ 'ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸਾਨਾਂ ਨਾਲ ਧੋਖਾ ਹੋਇਆ ਹੈ। ਉਨ੍ਹਾਂ ਕਿਹਾ ਕਿ, 'ਕੈਪਟਨ ਸਾਬ੍ਹ ਪੰਜਾਬ ਦਾ ਆਦਮੀ ਤੁਹਾਡੀ ਗ਼ਲਤੀ ਮੁਆਫ ਕਰ ਸਕਦਾ ਹੈ ਪਾਰ ਤੁਹਾਡਾ ਧੋਖਾ ਨਹੀਂ।
ਇਨ੍ਹਾਂ ਹੀ ਨਹੀਂ, ਉਨ੍ਹਾਂ ਇਹ ਵੀ ਕਿਹਾ ਕਿ, 'ਨਾਮਦਾਰ' ਸ਼ਰਮ ਤੁਹਾਨੂੰ ਆਉਣੀ ਚਾਹੀਦੀ ਹੈ। ਪੰਜਾਬ ਦੇ ਪਾਣੀ ਦੇ ਮੁੱਦੇ 'ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਕਾਰਨਾਮਿਆਂ ਦੇ ਕਾਰਨ ਹੀ ਪੰਜਾਬ ਦੇ ਹੱਕ ਦਾ ਪਾਣੀ ਪਾਕਿਸਤਾਨ ਵੱਲ ਜਾ ਰਿਹਾ ਹੈ।