ਲੁਧਿਆਣਾ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ (video went viral) ਹੋ ਰਹੀ ਸੀ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਜੇਬ ਤੋਂ ਨਸ਼ੇ 'ਤੇ ਸਰਿੰਜ ਬਰਾਮਦ ਹੋਈ ਹੈ। ਵੀਡੀਓ 'ਚ ਪੁਲਿਸ ਮੁਲਾਜ਼ਮ ਖੁਦ ਮੰਨਦਾ ਹੈ ਕਿ ਉਹ ਨਸ਼ੇ ਕਰਦਾ ਹੈ, ਉਸ ਨਾਲ ਇੱਕ ਹੋਰ ਸਾਥੀ ਵੀ ਸੀ, ਜਿਸ ਦਾ ਨਾਂ ਗੁਰਮੀਤ ਸਿੰਘ ਹੈ।
ਉਹ ਉਥੇ ਤੈਨਾਤੀ ਪੁਲਿਸ ਲਾਈਨ ਵਿੱਚ ਹੈ। ਜਦੋਂ ਕਿ ਮੌਕੇ 'ਤੇ ਲੋਕਾਂ ਨੇ ਕਾਬੂ ਕੀਤੇ ਮੁਲਜ਼ਮ ਦਾ ਨਾਂ ਧਰਮਵੀਰ ਦੱਸਿਆ, ਜਿਸ ਨੇ ਆਪਣੇ ਬੈਚ ਨੰਬਰ ਵਾਲੀ ਬੈਲਟ ਵੀ ਪਾਈ ਹੋਈ ਸੀ। ਇਲਾਕਾ ਵਾਸੀਆਂ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।
ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਏ.ਸੀ.ਪੀ ਹਰੀਸ਼ ਬਹਿਲ ਨੇ ਕਿਹਾ ਕਿ ਇੱਕ ਮੁਲਜ਼ਮ ਤਾਂ ਭੱਜ ਗਿਆ, ਪਰ ਦੂਜਾ ਫੜ ਲਿਆ, ਜੋ ਕਿ ਪੰਜਾਬ ਪੁਲਿਸ ਸਿਪਾਹੀ ਹੈ ਅਤੇ ਉਹ ਪਹਿਲਾਂ ਹੀ ਸਸਪੈਂਡ ਚੱਲ ਰਿਹਾ ਹੈ।
10ਵੇਂ ਮਹੀਨੇ 'ਚ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਕਾਨੂੰਨ ਲਈ ਸਭ ਬਰਾਬਰ ਹਨ, ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਲਿਆ ਅਤੇ ਉਸ ਦੇ ਸਾਥੀ ਦਾ ਵੀ ਪਤਾ ਕੀਤਾ ਜਾ ਰਿਹਾ ਹੈ।
ਇਹੋ ਜਿਹੀ ਘਟਨਾ ਦੇਖ ਕੇ ਅਸੀਂ ਕਿਹੋ ਜਿਹੇ ਸਮਾਜ ਦੀ ਕਲਪਨਾ ਕਰ ਸਕਦੇ ਹਾਂ।
ਇਹ ਵੀ ਪੜ੍ਹੋ: ਰੂਪਨਗਰ 'ਚ ਚਾਚੇ ਨੇ ਕੀਤਾ ਭਤੀਜੇ ਦਾ ਕਤਲ