ETV Bharat / crime

7 ਕਰੋੜ ਰੁਪਏ ਦੀ ਠੱਗੀ ਕਰਕੇ ਫ਼ਰਾਰ ਹੋਇਆ ਨੌਸਰਬਾਜ਼, 8 ਸਾਲਾਂ ਬਾਅਦ ਗ੍ਰਿਫ਼ਤਾਰ

ਸੰਯੁਕਤ ਕਮਿਸ਼ਨਰ ਓ.ਪੀ. ਕਪਿਲ ਦੇਵ ਦੇ ਮੁਤਾਬਕ, 30 ਸਤੰਬਰ 2012 ਨੂੰ ਆਰਥਿਕ ਅਪਰਾਧ ਸ਼ਾਖਾ ਨੇ ਰੇਖਾ ਪੌਲ, ਸੁਬੋਧ ਮੰਡਲ ਤੇ ਅਰਿੰਦਮ ਡੇਅ ਦੀ ਸਾਂਝੀ ਸ਼ਿਕਾਇਤ 'ਤੇ ਐਫਆਈਆਰ ਦਰ ਕੀਤੀ ਸੀ। ਇਸ ਮਾਮਲੇ 'ਚ ਮੁਲਜ਼ਮ ਲੋਕਾਂ ਤੋਂ 7 ਕਰੋੜ ਰੁਪਏ ਦੀ ਠੱਗੀ ਕਰ 8 ਸਾਲਾਂ ਤੋਂ ਫਰਾਰ ਚੱਲ ਰਹੇ ਮੁਲਜ਼ਮ ਕਪਿਲ ਦੇਵ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

7 ਕਰੋੜ ਰੁਪਏ ਦੀ ਠੱਗੀ ਕਰਕੇ ਫ਼ਰਾਰ ਹੋਇਆ ਨੌਸਰਬਾਜ਼, 8 ਸਾਲਾਂ ਬਾਅਦ ਗ੍ਰਿਫ਼ਤਾਰ
7 ਕਰੋੜ ਰੁਪਏ ਦੀ ਠੱਗੀ ਕਰਕੇ ਫ਼ਰਾਰ ਹੋਇਆ ਨੌਸਰਬਾਜ਼, 8 ਸਾਲਾਂ ਬਾਅਦ ਗ੍ਰਿਫ਼ਤਾਰ
author img

By

Published : Feb 15, 2021, 7:21 PM IST

ਨਵੀਂ ਦਿੱਲੀ: ਲੋਕਾਂ ਨੂੰ ਭਾਰੀ ਮੁਨਾਫਾ ਦੇਣ ਦੇ ਨਾਂਅ 'ਤੇ 70 ਕਰੋੜ ਦੀ ਠੱਗੀ ਕੀਤੀ ਗਈ ਸੀ। ਇਸ ਮਾਮਲੇ 'ਚ ਕਪਿਲ ਦੇਵ, ਜੋ ਕਿ ਪਿਛਲੇ 8 ਸਾਲਾਂ ਤੋਂ ਫਰਾਰ ਸੀ, ਉਸ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ।

ਸੰਯੁਕਤ ਕਮਿਸ਼ਨਰ ਓ.ਪੀ. ਕਪਿਲ ਦੇਵ ਦੇ ਮੁਤਾਬਕ, 30 ਸਤੰਬਰ 2012 ਨੂੰ ਆਰਥਿਕ ਅਪਰਾਧ ਸ਼ਾਖਾ ਨੇ ਰੇਖਾ ਪੌਲ, ਸੁਬੋਧ ਮੰਡਲ ਤੇ ਅਰਿੰਦਮ ਡੇਅ ਦੀ ਸਾਂਝੀ ਸ਼ਿਕਾਇਤ 'ਤੇ ਐਫਆਈਆਰ ਦਰ ਕੀਤੀ ਸੀ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਸੀ ਕਿ ਕਪਿਲ ਦੇਵ ਪਸਰੀਚਾ ਜਨਕਪੁਰੀ 'ਚ ਬੀਪੀ ਜਵੈਲਰਜ਼ ਨਾਂ ਦੀ ਦੁਕਾਨ ਚਲਾਉਂਦਾ ਸੀ। ਉਸ ਦਾ ਦਫ਼ਤਰ ਮੀਰਾ ਬਾਗ਼ ਵਿੱਚ ਸੀ। ਉਸ ਨੇ ਪੱਛਮੀ ਬੰਗਾਲ, ਓਡੀਸਾ ਤੇ ਅਸਾਮ ਦੇ ਲੋਕਾਂ ਨੂੰ ਰੁਪਏ 'ਤੇ ਭਾਰੀ ਮੁਨਾਫਾ ਦੇਣ ਦੇ ਨਾਂਅ 'ਤੇ ਉਨ੍ਹਾਂ ਨਾਲ ਠੱਗੀ ਕੀਤੀ। ਇਸ ਕੰਪਨੀ ਦੇ ਡਾਇਰੈਕਟਰਾਂ ਨੇ ਵੱਡੀ ਗਿਣਤੀ 'ਚ ਲੋਕਾਂ ਨਾਲ ਠੱਗੀ ਕਰਕੇ ਪੈਸੇ ਇਕੱਠੇ ਕੀਤੇ ਅਤੇ ਦਫਤਰ ਬੰਦ ਕਰਕੇ ਫਰਾਰ ਹੋ ਗਿਆ।

ਬਿਨਾਂ ਇਜਾਜ਼ਤ ਤੋਂ ਪੈਸੇ ਇਕੱਠੇ ਕੀਤੇ

7 ਕਰੋੜ ਰੁਪਏ ਦੀ ਠੱਗੀ ਕਰਕੇ ਫ਼ਰਾਰ ਹੋਇਆ ਨੌਸਰਬਾਜ਼, 8 ਸਾਲਾਂ ਬਾਅਦ ਗ੍ਰਿਫ਼ਤਾਰ
7 ਕਰੋੜ ਰੁਪਏ ਦੀ ਠੱਗੀ ਕਰਕੇ ਫ਼ਰਾਰ ਹੋਇਆ ਨੌਸਰਬਾਜ਼, 8 ਸਾਲਾਂ ਬਾਅਦ ਗ੍ਰਿਫ਼ਤਾਰ

ਜਾਂਚ ਦੌਰਾਨ ਉਸ ਦੇ ਆਰਓਸੀ ਰਿਕਾਰਡ ਕੱਢੇ ਗਏ ਸਨ। ਵੱਖ-ਵੱਖ ਬੈਂਕਾਂ 'ਚ ਖਾਤਿਆਂ ਦੀ ਜਾਣਕਾਰੀ ਇਕੱਤਰ ਕੀਤੀ ਗਈ। ਇਸ ਤੋਂ ਪਤਾ ਚੱਲਿਆ ਕਿ ਕਪਿਲ ਦੇਵ ਦੇ ਦਸਤਖ਼ਤ ਬੈਂਕ 'ਚ ਜਾਂਦੇ ਸਨ। ਉਸ ਨੇ ਲੋਕਾਂ ਤੋਂ ਪੈਸੇ ਇਕੱਠੇ ਕੀਤੇ ਅਤੇ ਲਗਜ਼ਰੀ ਜ਼ਿੰਦਗੀ ਜਿਉਣ ਲਈ ਇਨ੍ਹਾਂ ਪੈਸਿਆਂ ਦੀ ਵਰਤੋਂ ਕੀਤੀ। ਇਹ ਕੰਪਨੀ ਐਨਬੀਐਫਸੀ ਵਜੋਂ ਆਰਬੀਆਈ ਨਾਲ ਰਜਿਸਟਰਡ ਨਹੀਂ ਸੀ। ਉਸ ਨੂੰ ਇਸ ਤਰੀਕੇ ਨਾਲ ਪੈਸੇ ਇਕੱਠੇ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਉਸ ਨੇ ਬਿਨਾਂ ਕਿਸੇ ਸਰਕਾਰੀ ਇਜਾਜ਼ਤ ਤੋਂ ਲੋਕਾਂ ਕੋਲੋਂ ਤਕਰੀਬਨ 7 ਕਰੋੜ ਰੁਪਏ ਦੀ ਠੱਗੀ ਕੀਤੀ। ਇਸ ਤੋਂ ਬਾਅਦ ਉਹ ਲੋਕਾਂ ਨੂੰ ਪੈਸੇ ਵਾਪਸ ਕੀਤੇ ਬਿਨਾਂ ਫਰਾਰ ਹੋ ਗਿਆ।

ਮੁਲਜ਼ਮ ਨੂੰ ਦੇਹਰਾਦੂਨ ਤੋਂ ਕੀਤਾ ਗ੍ਰਿਫ਼ਤਾਰ

ਮੁਲਜ਼ਮ ਕਪਿਲ ਦੇਵ 'ਤੇ ਮਾਮਲਾ ਦਰਜ ਹੋਣ ਦੇ ਬਾਅਦ ਤੋਂ ਹੀ ਉਹ ਫਰਾਰ ਸੀ। ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। ਪੁਲਿਸ ਦੀ ਟੀਮ ਉਸ ਦੀ ਭਾਲ 'ਚ ਨਿਰੰਤਰ ਛਾਪੇਮਾਰੀ ਕਰ ਰਹੀ ਸੀ। ਹਾਲ ਹੀ ਵਿੱਚ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਹ ਦੇਹਰਾਦੂਨ 'ਚ ਮੌਜੂਦ ਹੈ। ਉਹ ਉਥੇ ਕਪਿਲ ਸ਼ਰਮਾ ਦੇ ਨਾਮ 'ਤੇ ਰਹਿੰਦਾ ਹੈ। ਇਸ ਜਾਣਕਾਰੀ ‘ਤੇ ਏਸੀਪੀ ਵਰਿੰਦਰ ਸਿੰਘ ਸੱਜਵਾਨ ਦੀ ਨਿਗਰਾਨੀ ਹੇਠ ਇੰਸਪੈਕਟਰ ਅਸ਼ਵਨੀ ਅਤੇ ਐਸਆਈ ਗੁਲਸ਼ਨ ਯਾਦਵ ਦੀ ਟੀਮ ਨੇ ਉਸ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ।

ਇੰਝ ਦਿੱਤਾ ਠੱਗੀ ਨੂੰ ਅੰਜਾਮ

ਮੁਲਜ਼ਮ ਨੇ ਸਭ ਤੋਂ ਪਹਿਲਾਂ ਇੱਕ ਕੰਪਨੀ ਬਣਾਈ, ਜਿਸ ਨੂੰ ਜੈਮ ਸੇਲਜ਼ ਪ੍ਰਾਈਵੇਟ ਲਿਮਟਿਡ ਕਿਹਾ ਜਾਂਦਾ ਹੈ। ਇਸ ਦੇ ਜ਼ਰੀਏ, ਉਸ ਨੇ ਸਟਾਕ ਮਾਰਕੀਟ 'ਚ ਵਪਾਰ ਕਰਨਾ ਸ਼ੁਰੂ ਕੀਤਾ। ਉਸ ਨੇ ਲੋਕਾਂ ਨੂੰ ਦੱਸਿਆ ਕਿ ਉਸ ਦੀ ਕੰਪਨੀ ਸਟਾਕ ਮਾਰਕੀਟ ਵਿੱਚ ਵੱਡਾ ਮੁਨਾਫਾ ਕਮਾਉਂਦੀ ਹੈ। ਉਸ ਨੇ ਲੋਕਾਂ ਕੋਲੋਂ ਆਪਣੀ ਕੰਪਨੀ ਵਿੱਚ ਪੈਸੇ ਜਮ੍ਹਾ ਕਰਵਾਏ। ਇਸ ਤੋਂ ਬਾਅਦ ਉਸ ਨੇ ਮਨੀ ਭੰਡਾਰ ਨਾਂਅ ਦੀ ਇੱਕ ਹੋਰ ਕੰਪਨੀ ਬਣਾਈ। ਇਸ 'ਚ ਵੀ, ਲੋਕਾਂ ਨੇ ਬਹੁਤ ਸਾਰਾ ਪੈਸਾ ਜਮ੍ਹਾ ਕੀਤਾ ਅਤੇ ਇਥੇ ਵੀ ਉਨ੍ਹਾਂ ਨਾਲ ਠੱਗੀ ਹੋੋਈ। ਮੁਲਜ਼ਮ ਕਪਿਲ ਦੇ ਖਿਲਾਫ ਸਾਲ 2011 'ਚ ਇੱਕ ਕੇਸ ਵੀ ਦਰਜ ਕੀਤਾ ਗਿਆ ਸੀ। ਉਸ ਨੇ 12 ਵੀਂ ਜਮਾਤ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਕੈਂਟਰਬਰੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ. 2007 'ਚ, ਉਸ ਨੇ ਅਕਾਊਟੈਂਟ ਵਜੋਂ ਕੰਮ ਕਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਉਸ ਨੇ ਲੋਕਾਂ ਨਾਲ ਠੱਗੀ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.