ਅੰਮ੍ਰਿਤਸਰ: ਅਕਾਲੀ ਬਸਪਾ ਗਠਜੋੜ ‘ਤੇ ਬੋਲਦਿਆਂ ਕਾਂਗਰਸ ਦੇ ਸੀਨੀਅਰ ਆਗੂ ਡਾ.ਰਾਜ ਕੁਮਾਰ ਵੇਰਕਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਤੇ ਨਿਸ਼ਾਨੇ ਸਾਧਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੇ ਬਸਪਾ ਦੋਵੋਂ ਹੀ ਕਮਜ਼ੋਰ (Weak) ਤੇ ਨਖਿੱਧ ਪਾਰਟੀਆਂ ਹਨ। ਵੇਰਕਾ ਨੇ ਦੋਵਾਂ ਪਾਰਟੀਆਂ ਦਾ ਪੂਰੇ ਭਾਰਤ ਵਿੱਚ ਕੋਈ ਵਜੂਦ ਨਾ ਹੋਣ ਦੀ ਵੀ ਗੱਲ ਕਹੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੋਲਦਿਆ ਡਾ. ਰਾਜ ਕੁਮਾਰ ਵੇਰਕਾ ਨੇ ਸੁਖਬੀਰ ਸਿੰਘ ਬਾਦਲ ਨੂੰ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਦਿਖ ਰਹੀ ਹੈ। ਜਿਸ ਤੋਂ ਘਬਰਹਾਟ ਵਿੱਚ ਆਏ ਸੁਖਬੀਰ ਸਿੰਘ ਬਾਦਲ ਹੁਣ ਪਹਿਲਾਂ ਹੀ ਫੇਲ੍ਹ ਹੋਈਆਂ ਪਾਰਟੀਆਂ ਨੂੰ ਆਪਣਾ ਸਾਥੀ ਬਣਾ ਰਹੇ ਹਨ।
ਡਾ. ਰਾਜ ਕੁਮਾਰ ਵੇਰਕਾ ਨੇ ਕਾਂਗਰਸ ਹਮੇਸ਼ਾ ਦਲਿਤ ਹਿਤੈਸ਼ੀ ਪਰਾਟੀ ਦੱਸਿਆ। ਉਨ੍ਹਾ ਨੇ ਕਿਹਾ, ਕਿ ਕਾਂਗਰਸ ਨੇ ਕੇਂਦਰ ਵਿੱਚ ਇੱਕ ਦਲਿਤ ਨੂੰ ਗ੍ਰਹਿ ਮੰਤਰੀ ਤੇ ਵੱਖ-ਵੱਖ ਸੂਬਿਆਂ ਵਿੱਚ ਦਲਿਤਾਂ ਨੂੰ ਮੁੱਖ ਮੰਤਰੀ ਵੀ ਬਣਾਇਆ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ਕਾਂਗਰਸ ਨੂੰ ਪੰਜਾਬ ਦੇ ਪੰਜਾਬੀਆਂ ਦੀ ਸਭ ਤੋਂ ਵੱਧ ਹਮਾਇਤੀ ਪਾਰਟੀ ਦੱਸਿਆ।
ਇਹ ਵੀ ਪੜ੍ਹੋ:Akali-BSP Alliance: ਤੱਕੜੀ ਤੇ ਹਾਥੀ, ਪੰਜਾਬ 'ਚ ਨਵੇਂ ਸਿਆਸੀ ਸਾਥੀ