ਤਰਨਤਾਰਨ: ਥਾਣਾ ਖਾਲੜਾ ਅਧੀਨ ਆਉਂਦੇ ਪਿੰਡ ਮਾੜੀ ਕੰਬੌਕੇ ਵਿਖੇ ਪੁਰਾਣੀ ਵਿਹਲੀ ਜਗਾਹ ਦੇ ਕਬਜ਼ੇ ਨੂੰ ਲੈਕੇ ਦੋ ਧਿਰਾਂ ਆਹਮੋ ਸਾਹਮਣੇ ਹੋ ਗਈਆਂ। ਇੱਕ ਧਿਰ ਵੱਲੋਂ ਦੂਜੀ ਧਿਰ ਉੱਤੇ ਇਲਜਾਮ ਲਗਾਏ ਗਏ ਹਨ ਕਿ ਉਨ੍ਹਾਂ ਦੇ ਪੀਰਾਂ ਦੇ ਚਰਾਗਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ। ਫਿਲਹਾਲ ਥਾਂ ਦੇ ਝਗੜੇ ਇਨਕੁਆਰੀ ਕੀਤੀ ਜਾ ਰਹੀ ਹੈ।
ਮਾਮਲੇ ਸਬੰਧੀ ਥਾਣਾ ਖਾਲੜਾ ਵਿਖੇ ਦਰਖਾਸਤ ਦਿੰਦਿਆ ਮਨਜੀਤ ਕੌਰ ਨੇ ਪਿੰਡ ਦੇ ਸਾਬਕਾ ਜੀਓਜੀ ਅਤੇ ਪਿੰਡ ਦੇ ਹੋਰ ਚਾਰ ਪੰਜ ਵਿਆਕਤੀਆ ਉੱਤੇ ਦੋਸ਼ ਲਗਾਉਦਿਆ ਕਿਹਾ ਕਿ ਸਾਡੀ ਸਾਂਝੀ ਥਾਂ ਸਾਡੇ ਘਰ ਦੇ ਨਾਲ ਹੈ ਜਿਸ ਵਿਚ ਚਾਰ ਪੰਜ ਜਣੇ ਹਿਸ਼ਤੇਦਾਰ ਹਨ ਅਸੀ ਉਸ ਥਾਂ ’ਤੇ ਪਿਛਲੇ ਕਈ ਸਾਲ ਤੋਂ ਪੀਰ ਲੱਖ ਦਾਤਾ ਦੇ ਹਰ ਵੀਰਵਾਰ ਚਿਰਾਗ ਜਗਾਉਂਦੇ ਹਨ। ਪਰ ਪਿੰਡ ਦਾ ਸਾਬਕਾ ਫੌਜੀ ਨੇ ਆਪਣੇ ਕੁਝ ਵਿਆਕਤੀਆ ਨੂੰ ਲੈਕੇ ਉਸ ਥਾਂ ਨੂੰ ਆਪਣੀ ਦੱਸਕੇ ਕਬਜ਼ਾ ਕਰਨ ਲੱਗਾ ਸੀ ਜਦੋ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨਾਲ ਉਸ ਵੱਲੋਂ ਗਾਲੀ ਗਲੋਚ ਕੀਤੀ ਗਈ।
ਇਸ ਮੌਕੇ ਇਕੱਤਰ ਹੋਏ ਹਿੰਦਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਹੀਰਾ ਸਿੰਘ ਕਾਮਰੇਡ ਲੱਖਾ ਸਿੰਘ ਕਾਮਰੇਡ ਨੇ ਵੀ ਇਸ ਕਬਜੇ ਨੂੰ ਨਜਾਇਜ ਦੱਸਦਿਆ ਉਕਤ ਫੌਜੀ ਉੱਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਜਦੋ ਦੂਜੀ ਧਿਰ ਨਾਲ ਗੱਲ ਕੀਤੀ ਗਈ ਤਾਂ ਇਸ ਸਬੰਧੀ ਸਾਬਕਾ ਫੋਜੀ ਗੁਰਦੇਵ ਸਿੰਘ ਨੇ ਕਿਹਾ ਕਿ ਪੀਰਾਂ ਦੇ ਚਿਰਾਗਾਂ ਨਾਲ ਕੋਈ ਵੀ ਛੇੜਛਾੜ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਥਾਂ ਉਨ੍ਹਾਂ ਦੇ ਬਜ਼ੁਰਗਾਂ ਦੀ ਹੈ ਅਤੇ ਉਨ੍ਹਾਂ ਨੇ ਇਹ ਥਾਂ ਉੰਝ ਹੀ ਵਿਹਲੀ ਛੱਡੀ ਹੋਈ ਸੀ ਪਰ ਹੁਣ ਉਹ ਆਪਣੀ ਥਾਂ ਵਲਣੀ ਚਾਹੁੰਦਾ ਹੈ। ਜਦੋਂ ਉਸਨੂੰ ਇਸ ਥਾਂ ਦੇ ਕੋਈ ਵੀ ਕਾਗਜ ਪੱਤਰ ਵਿਖਾਉਣ ਲਈ ਕਿਹਾ ਤਾਂ ਉਸਨੇ ਕਾਗਜ਼ ਪੱਤਰ ਨਹੀ ਦਿਖਾਇਆ ਕਿਹਾ ਕਿ ਇਹ ਥਾਂ ਲਾਲ ਲਕੀਰ ਵਿੱਚ ਆਉਦੀ ਹੈ ਇਸ ਲਈ ਇਸਦਾ ਕੋਈ ਵੀ ਕਾਗਜ਼ ਪੱਤਰ ਨਹੀ ਬਣਦਾ।
ਉਧਰ ਇਸ ਮਾਮਲੇ ਸਬੰਧੀ ਜਦੋ ਥਾਣਾ ਖਾਲੜਾ ਮੁੱਖੀ ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾ ਨੇ ਕਿਹਾ ਕਿ ਇਸ ਸਬੰਧੀ ਤਫਤੀਸ ਜਾਰੀ ਹੈ ਜੋ ਵੀ ਦੋਸੀ ਪਾਇਆ ਗਿਆ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਲੜਕੀਆਂ ਨੂੰ ਜ਼ਬਰੀ ਫੋਨ ਨੰਬਰ ਦੇਣ ਅਤੇ ਗ਼ਲਤ ਹਰਕਤਾਂ ਕਰਨ ਵਾਲਾ ਵਿਅਕਤੀ ਗ੍ਰਿਫਤਾਰ