ਤਰਨ ਤਾਰਨ : ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਠੱਠੇ ਦੇ ਇੱਕ ਬਜ਼ੁਰਗ ਦੰਪਤੀ ਨੇ ਇਲਾਜ ਲਈ ਸਮਾਜ ਸੇਵੀ ਸੰਸਥਾ, ਲੋਕਾਂ ਤੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਇਹ ਬਜ਼ੁਰਗ ਦੰਪਤੀ ਦਿਹਾੜੀ ਕਰਕੇ ਆਪਣਾ ਗੁਜ਼ਾਰਾ ਕਰਦੇ ਹਨ।
ਬਜ਼ੁਰਗ ਵਿਅਕਤੀ ਵਿਰਸਾ ਸਿੰਘ ਨੇ ਦੱਸਿਆ ਕਿ ਉਹ ਦਿਹਾੜੀ-ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦਾ ਸੀ। ਅਚਾਨਕ ਇੱਕ ਦਿਨ ਸੜਕ ਹਾਦਸਾ ਵਾਪਰਿਆ, ਇਸ ਸੜਕ ਹਾਦਸੇ 'ਚ ਉਸ ਦੀ ਇੱਕ ਬਾਂਹ ਤੇ ਲੱਤ ਟੁੱਟ ਗਈ। ਉਸ ਨੇ ਆਪਣਾ ਇਲਾਜ ਤਾਂ ਕਰਵਾਇਆ ਪਰ ਜ਼ਿਆਦਾ ਪੈਸੇ ਨਾ ਹੋਣ ਦੇ ਚਲਦੇ ਉਹ ਪੂਰੀ ਤਰ੍ਹਾਂ ਇਲਾਜ ਨਾ ਕਰਵਾ ਸਕੇ। ਕਿਉਂਕਿ ਉਨ੍ਹਾਂ ਦੇ ਪੁੱਤਰ ਨੂੰ ਗੰਭੀਰ ਬਿਮਾਰੀ ਹੋ ਗਈ ਤੇ ਉਸ ਨੇ ਪੁੱਤਰ ਦਾ ਇਲਾਜ ਕਰਵਾਇਆ,ਪਰ ਪੁੱਤਰ ਨੂੰ ਬਚਾ ਨਾ ਸਕੇ। ਉਨ੍ਹਾਂ ਦੀ ਸਾਰੀ ਜਮਾਂ ਪੂੰਜੀ ਪੁੱਤਰ ਦੇ ਇਲਾਜ 'ਚ ਲੱਗ ਗਈ। ਹੌਲੀ-ਹੌਲੀ ਉਸ ਦੇ ਅੱਖਾਂ ਦੀ ਰੌਸ਼ਨੀ ਚਲੀ ਗਈ। ਹੁਣ ਉਹ ਕਮਾਉਣ 'ਚ ਵੀ ਅਸਮਰਥ ਹੈ, ਜਿਸ ਦੇ ਚਲਦੇ ਉਹ ਆਰਥਿਕ ਤੰਗੀ ਤੇ ਗਰੀਬੀ 'ਚ ਰਹਿਣ ਲਈ ਮਜ਼ਬੂਰ ਹਨ।
ਬਜ਼ੁਰਗ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਉਦੋਂ ਤੋਂ ਹੀ ਕੋਈ ਕੰਮ ਨਹੀਂ ਕਰ ਪਾ ਰਿਹਾ। ਉਹ ਬੇਹਦ ਮੁਸ਼ਕਲਾਂ ਭਰਿਆ ਜੀਵਨ ਜੀ ਰਹੇ ਹਨ।ਇੱਕ ਸੜਕ ਹਾਦਸੇ 'ਚ ਬਜ਼ੁਰਗ ਵਿਅਕਤੀ ਦੀ ਬਾਂਹ ਤੇ ਲੱਤ ਟੁੱਟ ਗਈ ਸੀ, ਪੈਸੇ ਨਾ ਹੋਣ ਦੇ ਚਲਦੇ ਉਹ ਸਹੀ ਢੰਗ ਨਾਲ ਇਲਾਜ ਨਹੀਂ ਕਰਵਾ ਸਕੇ ਤੇ ਨਾਂ ਕਮਾ ਸਕਦੇ ਹਨ। ਉਹ ਇੱਕ ਵਕਤ ਦੀ ਰੋਟੀ ਵੀ ਨਹੀਂ ਜੁੱਟਾ ਪਾ ਰਹੇ ਅਜਿਹੇ 'ਚ ਇਲਾਜ ਕਰਵਾਉਣਾ ਸੰਭਵ ਨਹੀਂ ਹੈ, ਇਸ ਲਈ ਉਨ੍ਹਾਂ ਨੇ ਮਦਦ ਦੀ ਅਪੀਲ ਕੀਤੀ।
ਬਜ਼ੁਰਗ ਦੰਪਤੀ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਬਜ਼ੁਰਗ ਦੰਪਤੀ ਬੀਤੇ ਛੇ ਮਹੀਨੀਆਂ ਤੋਂ ਬਹੁਤ ਮਾੜੇ ਹਲਾਤਾਂ 'ਚ ਰਹਿ ਰਿਹਾ ਹੈ। ਉਨ੍ਹਾਂ ਕੋਲ ਰਹਿਣ ਨੂੰ ਛੱਤ ਨਹੀਂ ਹੈ , ਰੋਟੀ ਨਹੀਂ ਹੈ ਤੇ ਨਾਂ ਹੀ ਉਨ੍ਹਾਂ ਕੋਲ ਇਲਾਜ ਲਈ ਪੈਸੇ ਵੀ ਨਹੀਂ ਹਨ। ਉਸ ਨੇ ਸਮਾਜ ਸੇਵੀ ਸੰਸਥਾ, ਲੋਕਾਂ ਤੇ ਸੂਬਾ ਸਰਕਾਰ ਤੋਂ ਬਜ਼ੁਰਗਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਉਹ ਆਪਣਾ ਇਲਾਜ ਕਰਵਾ ਸਕਣ ਤੇ ਕਿਸੇ ਵੀ ਤਰੀਕੇ ਉਨ੍ਹਾਂ ਦੀ ਮਦਦ ਹੋ ਸਕੇ।
ਜੇਕਰ ਕੋਈ ਵੀ ਦਾਨੀ ਸੱਜਣ ਇਸ ਬਜ਼ੁਰਗ ਦੰਪਤੀ ਦੀ ਮਦਦ ਕਰਨਾ ਚਾਹੁਣ ਉਹ ਉਨ੍ਹਾਂ ਦੇ ਇਸ ਨੰਬਰ 9914319533 'ਤੇ ਸੰਪਰਕ ਕਰ ਸਕਦਾ ਹੈ ਜਾਂ ਉਨ੍ਹਾਂ ਨੂੰ ਦੇ ਬੈਂਕ ਅਕਾਉਂਟ ਨੰਬਰ 2129119079497, IFSC 0002129 ਰਾਹੀਂ ਦਾਨ ਰਾਸ਼ੀ ਦੇ ਕੇ ਮਦਦ ਕਰ ਸਕਦਾ ਹੈ।