ETV Bharat / city

ਇਹਨਾਂ 3 ਰੋਂਦੇ ਬੱਚਿਆਂ ਦੀ ਮਾਂ ਕਿਸੇ ਹੋਰ ਨਾਲ ਭੱਜੀ, ਘਰ ਹੋਇਆ ਖਾਲੀ - ਪੰਜਾਬ ਸਰਕਾਰ

ਘਰ ਦੀ ਹਾਲਤ ਬਾਰੇ ਬੱਚਿਆ ਦੇ ਦਾਦੇ ਨੇ ਰੋਂਦੇ ਹੋਏ ਦੱਸਿਆ ਕਿ ਇਨ੍ਹਾਂ ਤਿੰਨ ਛੋਟੇ-ਛੋਟੇ ਬੱਚਿਆਂ ਦਾ ਪਿਤਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਅਤੇ ਉਸ ਤੋਂ ਬਾਅਦ ਇਨ੍ਹਾਂ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਅਤੇ ਇਨ੍ਹਾਂ ਬੱਚਿਆ ਨੂੰ ਸਾਡੇ ਕੋਲ ਛੱਡ ਗਈ।

ਮਾਸੂਮ ਬੱਚੇ
ਮਾਸੂਮ ਬੱਚੇ
author img

By

Published : Oct 9, 2021, 3:40 PM IST

Updated : Oct 9, 2021, 5:18 PM IST

ਤਰਨਤਾਰਨ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਗਰੀਬਾਂ ਦੀ ਹਰ ਸੰਭਵ ਮਦਦ ਕਰਨ ਦੇ ਲੱਖਾਂ ਹੀ ਦਾਅਵੇ ਕਰਦੀ ਨਹੀਂ ਥੱਕਦੀ, ਉੱਥੇ ਹੀ ਦੂਜੇ ਪਾਸੇ ਸੂਬੇ ’ਚ ਕੁਝ ਅਜਿਹੇ ਪਰਿਵਾਰ ਵੀ ਹਨ ਜਿਨ੍ਹਾਂ ਨੂੰ ਅਜੇ ਤੱਕ ਪੰਜਾਬ ਸਰਕਾਰ ਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਹਨ ਜਿਨ੍ਹਾਂ ਦੇ ਕਾਰਨ ਉਹ ਦਰਦ ਭਰੀ ਜਿੰਦਗੀ ਬਿਤਾ ਰਹੇ ਹਨ। ਇੱਕ ਅਜਿਹਾ ਹੀ ਪਰਿਵਾਰ ਤਰਨਤਾਰਨ ਦੇ ਪਿੰਡ ਬਿਧੀ ਚੰਦ ਛੀਨਾ ਤੋਂ ਸਾਹਮਣੇ ਆਇਆ ਹੈ ਜੋ ਕਿ ਦਰਦ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ ਹੈ।

ਮਾਸੂਮ ਬੱਚੇ
ਮਾਸੂਮ ਬੱਚੇ

ਕਹਿੰਦੇ ਹਨ ਜਦੋ ਪਰਮਾਤਮਾ ਕਿਸੇ ਨੂੰ ਦੁੱਖ ਦਿੰਦਾ ਹੈ ਤਾਂ ਉਹ ਸੁਖ ਦੇ ਵੀ ਸਾਰੇ ਰਸਤੇ ਖਤਮ ਕਰ ਦਿੰਦਾ ਹੈ, ਅਜਿਹਾ ਹੀ ਪਰਿਵਾਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਬਿਧੀ ਚੰਦ ਛੀਨਾ ਦਾ ਰਹਿਣ ਵਾਲਾ ਹੈ। ਇਸ ਪਰਿਵਾਰ ਚ ਪੰਜ ਜੀਅ ਹਨ ਜਿਨ੍ਹਾਂ ’ਚ 3 ਮਾਸੂਮ ਛੋਟੇ-ਛੋਟੇ ਬੱਚੇ ਅਤੇ ਬਜ਼ੁਰਗ ਦਾਦਾ ਦਾਦੀ ਹਨ। ਦਾਦਾ ਦਾਦੀ ਹੀ ਇਨ੍ਹਾਂ ਤਿੰਨ ਬੱਚਿਆ ਦਾ ਪਾਲਣ ਪੋਸ਼ਣ ਕਰ ਰਹੇ ਹਨ। ਦੱਸ ਦਈਏ ਕਿ ਇਨ੍ਹਾਂ ਤਿੰਨ ਮਾਸੂਮ ਬੱਚਿਆ ਦੇ ਸਿਰ ਤੋਂ ਪਿਓ ਦਾ ਸਾਇਆ ਉੱਠ ਚੁੱਕਿਆ ਹੈ ਅਤੇ ਬੱਚਿਆ ਦੀ ਮਾਂ ਨੇ ਦੂਜਾ ਵਿਆਹ ਕਰਵਾ ਲਿਆ ਹੈ ਜਿਸ ਕਾਰਨ ਹੁਣ ਇਨ੍ਹਾਂ ਤਿੰਨ ਬੱਚਿਆ ਦਾ ਪਾਲਣ ਪੋਸ਼ਣ ਬਜੁਰਗ ਦਾਦਾ ਦਾਦੀ ਕਰ ਰਹੇ ਹਨ।

ਮਾਸੂਮ ਬੱਚੇ

ਘਰ ਦੀ ਹਾਲਤ ਬਾਰੇ ਬੱਚਿਆ ਦੇ ਦਾਦੇ ਨੇ ਰੋਂਦੇ ਹੋਏ ਦੱਸਿਆ ਕਿ ਇਨ੍ਹਾਂ ਤਿੰਨ ਛੋਟੇ-ਛੋਟੇ ਬੱਚਿਆਂ ਦਾ ਪਿਤਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਅਤੇ ਉਸ ਤੋਂ ਬਾਅਦ ਇਨ੍ਹਾਂ ਦੀ ਮਾਂ ਵੀ ਛੱਡ ਕੇ ਦੂਜਾ ਵਿਆਹ ਕਰਵਾ ਲਿਆ ਅਤੇ ਇਨ੍ਹਾਂ ਬੱਚਿਆ ਨੂੰ ਸਾਡੇ ਕੋਲ ਛੱਡ ਗਈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਹੁਣ ਬਜ਼ੁਰਗ ਹੋ ਚੁੱਕੇ ਹਨ ਸਾਡਾ ਕੋਈ ਵੀ ਕਮਾਈ ਦਾ ਸਾਧਨ ਨਹੀਂ ਹੈ। ਘਰ ਦਾ ਗੁਜਾਰਾ ਬਹੁਤ ਹੀ ਔਖਾ ਚਲਦਾ ਹੈ।

ਬਜ਼ੁਰਗ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੂੰ ਇਸ ਸਮੇਂ ਆਰਥਿਕ ਮਦਦ ਦੀ ਬਹੁਤ ਜਿਆਦਾ ਲੋੜ ਹੈ। ਉਨ੍ਹਾਂ ਨੇ ਦਾਨੀ ਸੱਜਣਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਸਮੇਂ ਉਨ੍ਹਾਂ ਨੂੰ ਬਹੁਤ ਹੀ ਮਦਦ ਦੀ ਲੋੜ ਹੈ ਜੇਕਰ ਕੋਈ ਦਾਨੀ ਸੱਜਣ ਉਨ੍ਹਾਂ ਦੀ ਮਦਦ ਕਰ ਦੇਵੇਗਾ ਤਾਂ ਉਹ ਛੋਟੇ-ਛੋਟੇ ਬੱਚਿਆ ਦੇ ਮੂੰਹ ਚ ਬੁਰਕੀ ਪਾ ਸਕਣਗੇ।

ਇਹ ਵੀ ਪੜੋ: ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਰੈਲੀ, ਕਿਸਾਨਾਂ ਨੇ ਕੀਤਾ ਰਸਤਾ ਜਾਮ

Last Updated : Oct 9, 2021, 5:18 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.