ETV Bharat / city

ਦਿਹਾਤੀ ਮਜ਼ਦੂਰ ਸਭਾ ਨੇ ਐਸਐਚਓ ਦਾ ਡੀਐਸਪੀ ਦੇ ਦਫਤਰ ਅੱਗੇ ਫੂਕਿਆ ਪੁਤਲਾ - ਐਸਐਚਓ ਭਿੱਖੀਵਿੰਡ

ਐਸਐਚਓ ਭਿੱਖੀਵਿੰਡ ਨੇ ਸਿਆਸੀ ਆਕਾ ਦੇ ਕਹਿਣ 'ਤੇ ਪੀੜਤ ਪਰਿਵਾਰਾਂ ਉੱਪਰ ਹੀ 326 ਦਾ ਝੂਠਾ ਪਰਚਾ ਦਰਜ ਕਰ ਦਿੱਤਾ, ਜਿਸ ਦੇ ਵਿਰੋਧ ਵਿੱਚ ਜੱਥੇਬੰਦੀ ਨੇ ਐਸਐਚਓ ਭਿੱਖੀਵਿੰਡ ਦੇ ਖਿਲਾਫ਼ ਧਰਨਾ ਦਿੱਤਾ ਤੇ ਐਸਐਚਓ ਭਿੱਖੀਵਿੰਡ ਨੇ ਦੋਸ਼ੀਆਂ ਕੋਲੋਂ ਸ਼ਰੇਆਮ ਗੁੰਡਾਗਰਦੀ ਕਰਵਾਈ ਗਈ।

ਦਿਹਾਤੀ ਮਜ਼ਦੂਰ ਸਭਾ ਨੇ ਐਸਐਚਓ ਦਾ ਡੀਐਸਪੀ ਦੇ ਦਫਤਰ ਅੱਗੇ ਪੁਤਲਾ ਫੂਕਿਆ

author img

By

Published : Feb 7, 2021, 12:03 PM IST

ਤਰਨ ਤਾਰਨ: ਦਿਹਾਤੀ ਮਜ਼ਦੂਰ ਸਭਾ ਨੇ ਪੁਲਿਸ ਵਧੀਕੀਆਂ ਖਿਲਾਫ਼ ਐਸਐਚਓ ਭਿੱਖੀਵਿੰਡ ਦਾ ਡੀਐਸਪੀ ਦੇ ਦਫਤਰ ਅੱਗੇ ਪੁਤਲਾ ਫੂਕਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰਾਂ ਨੇ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਚਮਨ ਲਾਲ ਦਰਾਜਕੇ ਤਹਿਸੀਲ ਪ੍ਰਧਾਨ ਹਰਜਿੰਦਰ ਸਿੰਘ ਚੂੰਘ ਨੇ ਬੋਲਦਿਆਂ ਕਿਹਾ ਕਿ ਪਿੰਡ ਸਾਧਰਾ ਦੇ ਖੇਤ ਮਜ਼ਦੂਰ ਭਗਵੰਤ ਸਿੰਘ ਦੇ ਘਰ ਉੱਪਰ ਹਮਲਾ ਕਰਨ ਵਾਲੇ ਦੋਸੀਆਂ ਨੇ ਘਰ ਦੇ ਅੰਦਰ ਦਾਖਲ ਹੋ ਕੇ ਔਰਤਾਂ ਦੀ ਕੁੱਟਮਾਰ ਕੀਤੀ ਤੇ ਘਰ ਦਾ ਸਾਰਾ ਸਾਮਾਨ ਤੋੜ ਦਿੱਤਾ ।

ਪੀੜਤ ਪਰਿਵਾਰਾਂ ਨਾਲ ਧੱਕਾ ਕਰਦਿਆਂ ਐਸਐਚਓ ਭਿੱਖੀਵਿੰਡ ਨੇ ਸਿਆਸੀ ਆਕਾ ਦੇ ਕਹਿਣ 'ਤੇ ਪੀੜਤ ਪਰਿਵਾਰਾਂ ਉੱਪਰ ਹੀ 326 ਦਾ ਝੂਠਾ ਪਰਚਾ ਦਰਜ਼ ਕਰ ਦਿੱਤਾ, ਜਿਸ ਦੇ ਵਿਰੋਧ ਜੱਥੇਬੰਦੀ ਨੇ ਐਸਐਚਓ ਭਿੱਖੀਵਿੰਡ ਦੇ ਖਿਲਾਫ ਧਰਨਾ ਦਿੱਤਾ ਤੇ ਐਸਐਚਓ ਭਿੱਖੀਵਿੰਡ ਨੇ ਦੋਸ਼ੀਆ ਕੋਲੋਂ ਸਰੇਆਮ ਗੁੰਡਾਗਰਦੀ ਕਰਾਈ ਗਈ। ਐਸਐਚਓ ਭਿੱਖੀਵਿੰਡ ਸਰਕਾਰੀ ਧਿਰ ਦਾ ਹੱਥ ਠੋਕਾ ਬਣਿਆ ਹੋਇਆ ਹੈ।

ਜੱਥੇਬੰਦੀ ਇਸ ਦੀ ਧੱਕੇਸ਼ਾਹੀ ਦਾ ਇਨਸਾਫ ਪਸੰਦ ਲੋਕਾਂ ਨੂੰ ਨਾਲ ਲੈ ਕੇ ਮੁਕਾਬਲਾ ਕਰੇਗੀ। ਇਹਨਾਂ ਆਗੂਆਂ ਨੇ ਐਸਐਸਪੀ ਤਰਨ ਤਾਰਨ ਤੋਂ ਮੰਗ ਕਰਦਿਆਂ ਕਿਹਾ ਕਿ ਐਸਐਚਓ ਭਿੱਖੀਵਿੰਡ ਨੂੰ ਸਸਪੈਂਡ ਕੀਤਾ ਜਾਵੇ ਤੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਜੇਕਰ ਇਨਸਾਫ ਨਾ ਦਿੱਤਾ ਗਿਆ ਤਾਂ ਡੀਐਸਪੀ ਭਿੱਖੀਵਿੰਡ ਦੇ ਦਫਤਰ ਅੱਗੇ 3 ਰੋਜਾ ਰਾਤ ਦਿਨ ਦਾ ਵਿਸ਼ਾਲ ਧਰਨਾ ਦਿੱਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.