ETV Bharat / city

ਇਲਾਜ ਨਾ ਹੋਣ ਕਾਰਨ ਮੰਜੇ 'ਤੇ ਤੜਫ਼ ਰਿਹਾ ਇਹ ਬਜ਼ੁਰਗ, ਲਾਈ ਮਦਦ ਦੀ ਗੁਹਾਰ - ਵਿਧਾਨ ਸਭਾ ਹਲਕਾ ਖੇਮਕਰਨ

ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ, ਜਿਥੇ ਕਿ ਇੱਕ ਬਜ਼ੁਰਗ ਆਪਣੇ ਘਰ ਦੀ ਰੋਟੀ ਕਮਾਉਣ ਵਾਸਤੇ ਦਿਹਾੜੀ ਕਰਨ ਲਈ ਗਿਆ ਹੋਇਆ ਸੀ, ਰਸਤੇ ਵਿੱਚ ਉਸ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ।

ਇਲਾਜ ਨਾ ਹੋਣ ਕਾਰਨ ਮੰਜੇ 'ਤੇ ਤੜਫ਼ ਰਿਹਾ ਇਹ ਬਜ਼ੁਰਗ

author img

By

Published : Jan 20, 2022, 12:21 PM IST

ਤਰਨਤਾਰਨ: ਕਹਿੰਦੇ ਹਨ ਕਿ ਜਦੋਂ ਗ਼ਰੀਬੀ ਦਾ ਕਹਿਰ ਘਰਾਂ ਦੇ ਉੱਤੇ ਟੁੱਟਦਾ ਹੈ, ਤਾਂ ਵੱਡੀਆਂ ਵੱਡੀਆਂ ਕੰਧਾਂ ਤੱਕ ਹਿੱਲ ਜਾਂਦੀਆਂ ਹਨ ਅਤੇ ਇਸੇ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ, ਜਿਥੇ ਕਿ ਇੱਕ ਬਜ਼ੁਰਗ ਆਪਣੇ ਘਰ ਦੀ ਰੋਟੀ ਕਮਾਉਣ ਵਾਸਤੇ ਦਿਹਾੜੀ ਕਰਨ ਲਈ ਗਿਆ ਹੋਇਆ ਸੀ, ਰਸਤੇ ਵਿੱਚ ਉਸ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ।

ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਬਜ਼ੁਰਗ ਦੀਆਂ ਦੋਵੇਂ ਲੱਤਾਂ ਚੂਰ ਚੂਰ ਹੋ ਗਈਆਂ, ਜਿਸ ਤੋਂ ਬਾਅਦ ਲੋਕਾਂ ਨੇ ਇਸ ਬਜ਼ੁਰਗ ਨੂੰ ਚੁੱਕ ਕੇ ਹਸਪਤਾਲ ਤਾਂ ਭੇਜ ਦਿੱਤਾ। ਪਰ ਡਾਕਟਰਾਂ ਨੇ ਇਸ ਦੀਆਂ ਲੱਤਾਂ ਵਿੱਚ ਸਰੀਆ ਪਾ ਕੇ ਉਸ ਨੂੰ ਵਾਪਸ ਘਰ ਭੇਜ ਦਿੱਤਾ ਅਤੇ ਉਦੋਂ ਤੋਂ ਹੀ ਇਹ ਬਜ਼ੁਰਗ ਵਿਅਕਤੀ ਇਲਾਜ ਪੱਖੋਂ ਮੰਜੇ 'ਤੇ ਤੜਫ਼ ਰਿਹਾ ਹੈ।

ਰੋ ਰੋ ਕੇ ਸਮਾਜ ਸੇਵੀਆਂ ਨੂੰ ਲਾਈ ਗੁਹਾਰ

ਉਹਨਾਂ ਨੇ ਰੋ ਰੋ ਕੇ ਸਮਾਜ ਸੇਵੀਆਂ ਨੂੰ ਗੁਹਾਰ ਲਾਈ ਹੈ ਕਿ ਉਸ ਦਾ ਇਲਾਜ ਹੀ ਕਰਵਾ ਦਿਉ, ਉਹ ਆਪਣੀ ਦੋ ਵਕਤ ਦੀ ਰੋਟੀ ਕਮਾਉਣ ਜੋਗਾ ਹੋ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਵਿਅਕਤੀ ਕਰਤਾਰ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੇ ਪਰਿਵਾਰ ਦਾ ਪੇਟ ਪਾਲਣ ਦੀ ਖਾਤਰ ਦਿਹਾੜੀ ਕਰਨ ਲਈ ਜਾ ਰਿਹਾ ਸੀ, ਜਦ ਉਹ ਪੱਟੀ ਤੋਂ ਘਰਿਆਲੇ ਨੂੰ ਜਾ ਰਿਹਾ ਸੀ ਤਾਂ ਇੱਕ ਟਰੱਕ ਆਇਆ, ਜਿਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਟੱਕਰ ਦੌਰਾਨ ਉਸ ਦੀਆਂ ਦੋਨੋਂ ਲੱਤਾਂ ਟਰੱਕ ਦੇ ਥੱਲੇ ਆ ਗਈਆਂ ਅਤੇ ਉਸ ਦੀਆਂ ਲੱਤਾਂ ਚੂਰ ਚੂਰ ਹੋ ਗਈਆਂ।

ਇਲਾਜ ਨਾ ਹੋਣ ਕਾਰਨ ਮੰਜੇ 'ਤੇ ਤੜਫ਼ ਰਿਹਾ ਇਹ ਬਜ਼ੁਰਗ

ਪੀੜਤ ਵਿਅਕਤੀ ਨੇ ਦੱਸਿਆ ਕਿ ਉਸ ਕੋਲ ਜੋ ਕੁਝ ਹੈ ਸੀ ਉਹ ਸਾਰਾ ਕੁਝ ਵੇਖ ਕੇ ਉਸ ਨੇ ਆਪਣੀਆਂ ਲੱਤਾਂ ਦਾ ਕੁਝ ਇਲਾਜ ਕਰਵਾਇਆ ਅਤੇ ਕੁਝ ਲੋਕਾਂ ਨੇ ਉਗਰਾਹੀ ਕਰਕੇ ਉਸ ਦਾ ਇਲਾਜ ਕਰਵਾ ਕੇ ਉਸ ਦੀਆਂ ਦੋਵਾਂ ਲੱਤਾਂ ਵਿੱਚ ਸਰੀਏ ਪਵਾ ਦਿੱਤੇ, ਪਰ ਇਨ੍ਹਾਂ ਸਾਰੀਆਂ ਨੂੰ ਘਟਾਉਣ ਲਈ ਹੁਣ ਉਸ ਕੋਲ ਇੱਕ ਵੀ ਰੁਪਈਆ ਨਹੀਂ ਹੈ।

ਡਾਕਟਰ 3 ਲੱਖ ਰੁਪਏ ਦੀ ਮੰਗ ਕਰ ਰਹੇ ਹਨ, ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਇਸ ਸਰੀਰ ਨੂੰ ਬਾਹਰ ਕੱਢਵਾਉਣ ਲਈ ਤਕਰੀਬਨ 2-3 ਮਹੀਨੇ ਤੋਂ ਮੰਜੇ 'ਤੇ ਏਸੇ ਤਰ੍ਹਾਂ ਹੀ ਰਿੜਕ ਰਿਹਾ ਹੈ।

ਪੀੜਤ ਦੀ ਭੈਣ ਨੇ ਦੱਸਿਆ ਹਾਲ

ਪੀੜਤ ਵਿਅਕਤੀ ਦੀ ਭੈਣ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਮਿਹਨਤ ਮਜ਼ਦੂਰੀ ਕਰਦਾ ਸੀ ਅਤੇ ਮਿਹਨਤ ਮਜ਼ਦੂਰੀ ਕਰਦੇ ਸਮੇਂ ਉਸ ਨਾਲ ਇਹ ਘਟਨਾ ਵਾਪਰ ਗਈ ਹੈ ਅਤੇ ਗ਼ਰੀਬ ਹੋਣ ਕਾਰਨ ਮੰਜੇ 'ਤੇ ਹੀ ਰਿੜਕ ਰਿਹਾ ਹੈ।

ਪੀੜਤ ਸੁਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਸਾਡੇ ਵੱਲੋਂ ਅਤੇ ਲੋਕਾਂ ਵੱਲੋਂ ਗਰਾਹੀ ਕਰਕੇ ਵੀ ਇਲਾਜ ਕਰਵਾਇਆ ਗਿਆ ਹੈ, ਪਰ ਡਾਕਟਰ ਹੁਣ ਫਿਰ ਢਾਈ ਤੋਂ ਤਿੰਨ ਲੱਖ ਦੀ ਮੰਗ ਕਰ ਰਹੇ ਹਨ, ਜੋ ਉਨ੍ਹਾਂ ਕੋਲ ਨਹੀਂ ਹਨ। ਪੀੜਤ ਸੁਰਜੀਤ ਕੌਰ ਅਤੇ ਪੀੜਤ ਵਿਅਕਤੀ ਕਰਤਾਰ ਸਿੰਘ ਦੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਸ ਦਾ ਇਲਾਜ ਹੀ ਕਰਵਾ ਦਿੱਤਾ ਜਾਵੇ, ਤਾਂ ਜੋ ਉਹ ਦੋ ਵਕਤ ਦੀ ਰੋਟੀ ਕਮਾਉਣ ਜੋਗਾ ਹੋ ਜਾਵੇ।

ਇਹ ਵੀ ਪੜ੍ਹੋ: ਰੰਜ਼ਿਸ ਦੇ ਚੱਲਦੇ ਚੱਲੀਆਂ ਗੋਲੀਆਂ, ਦੋ ਜ਼ਖਮੀ

ETV Bharat Logo

Copyright © 2025 Ushodaya Enterprises Pvt. Ltd., All Rights Reserved.