ETV Bharat / city

ਵਿਵਾਦਾਂ ਵਿੱਚ ਘਿਰਿਆ ਆਪ ਆਗੂ, ਸਰਕਾਰੀ ਸਹੂਲਤਾਂ ਦੀ ਕੀਤੀ ਨਿੱਜੀ ਵਰਤੋਂ - ਵਿਵਾਦਾਂ ਵਿੱਚ ਘਿਰਿਆ ਆਪ ਆਗੂ

ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਪਨੂੰ ਵੱਲੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਗਲਤ ਵਰਤੋਂ ਕੀਤੀ ਗਈ ਹੈ। ਪ੍ਰਧਾਨ ਕੁਲਵੰਤ ਸਿੰਘ ਪਨੂੰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵਿੱਚੋਂ ਆਪਣੇ ਹੋਟਲ ਦੀ ਟੈਂਕੀਆਂ ਭਰੀਆਂ ਹਨ। ਜਾਣੋ ਪੂਰਾ ਮਾਮਲਾ

aap leader kulwant singh pannu
ਵਿਵਾਦਾਂ ਵਿੱਚ ਘਿਰਿਆ ਆਪ ਆਗੂ, ਸਰਕਾਰੀ ਸਹੁਲਤਾਂ ਦੀ ਕੀਤੀ ਨਿੱਜੀ ਵਰਤੋ
author img

By

Published : Sep 8, 2022, 10:19 AM IST

Updated : Sep 14, 2022, 4:36 PM IST

ਤਰਨਤਾਰਨ: ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਪਨੂੰ ਵੱਲੋਂ (aap leader kulwant singh pannu) ਆਪਣੇ ਨਿੱਜੀ ਹੋਟਲ ਵਿੱਚ ਪਾਣੀ ਭਰਨ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਵਰਤੋਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਪ ਆਗੂਆਂ ਅਤੇ ਸਮਾਜ਼ ਸੇਵੀਆਂ ਵੱਲੋਂ ਇਸ ਦੀ ਨਿੰਦਾ ਕੀਤੀ ਗਈ ਹੈ।

ਵਿਵਾਦਾਂ ਵਿੱਚ ਘਿਰਿਆ ਆਪ ਆਗੂ

ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਵੱਲੋਂ ਸੂਚਨਾ ਮਿਲੀ ਸੀ ਕਿ ਇੱਰ ਨਿੱਜੀ ਵਿੱਚ ਅੱਗ ਲੱਗੀ ਹੈ ਅਤੇ ਉਹ ਤਰੁੰਤ ਘਟਨਾ ਅਸਥਾਨ 'ਤੇ ਪੁੱਜੇ। ਪਰ ਅਜਿਹਾ ਕੁੱਝ ਨਹੀਂ ਸੀ ਅਤੇ ਸ਼ਹਿਰੀ ਪ੍ਰਧਾਨ ਨੇ ਆਪਣੀ ਪਾਣੀ ਮੋਟਰ ਖ਼ਰਾਬ ਹੋਣ ਕਾਰਨ ਹੋਟਲ ਦੀਆ ਟੈਂਕੀਆਂ ਵਿੱਚ ਪਾਣੀ ਭਰਵਾਉਣਾ ਸੀ। ਅਸੀਂ ਹੁਣ ਉਥੇ ਪਾਣੀ ਭਰ ਕੇ ਆਏ ਹਾਂ ਜੋ ਕਿ ਬਿਲਕੁਲ ਗਲਤ ਹੈ ਅਤੇ ਸਾਡੀ ਡਿਊਟੀ ਵਿੱਚ ਵੀ ਨਹੀਂ ਆਉਂਦਾ, ਪਰ ਉਨ੍ਹਾਂ ਨੂੰ ਅਜਿਹਾ ਮਜਬੂਰਨ ਕਰਨਾ ਪਿਆ ਹੈ।

ਇਸ ਬਾਰੇ ਸ਼ਹਿਰ ਦੀ ਸਮਾਜ਼ ਸੇਵੀ ਸੰਸਥਾ ਦੇ ਆਗੂ ਰਾਜਾ ਰਣਵੀਰ ਸਿੰਘ ਅਤੇ ਆਪ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਅੰਜੂ ਵਰਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿਸੇ ਵੀ ਆਗੂ ਨੂੰ ਸਰਕਾਰੀ ਮਸ਼ੀਨਰੀ ਦਾ ਉਪਯੋਗ ਆਪਣੇ ਨਿੱਜੀ ਕੰਮ ਵਾਸਤੇ ਨਹੀਂ ਕਰਨਾ ਚਾਹੀਦਾ। ਫਾਇਰ ਬ੍ਰਿਗੇਡ ਆਮ ਲੋਕਾਂ ਦੀ ਕਿਸੇ ਅਣਸੁਖਾਵੀ ਘਟਨਾ ਵਾਸਤੇ ਹੈ ਨਾ ਕਿ ਕਿਸੇ ਦੇ ਨਿੱਜੀ ਕੰਮ ਲਈ। ਇਸ ਲਈ ਉਹ ਆਪਣੇ ਸੀਨੀਅਰ ਆਗੂ ਨਾਲ ਗੱਲਬਾਤ ਕਰਨਗੇ।

ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੇ ਕਿਹਾ ਕਿ ਫਾਇਰ ਬ੍ਰਿਗੇਡ ਦਾ ਕੰਮ ਸਿਰਫ਼ ਅੱਗ ਬੁਝਾਉਣਾ ਹੈ, ਇਸ ਲਈ ਹੀ ਸਰਕਾਰ ਵੱਲੋਂ ਉਨ੍ਹਾਂ ਨੂੰ ਰੱਖਿਆ ਜਾਂਦਾ ਹੈ। ਉਹ ਇਸਦੀ ਜਾਂਚ ਕਰਨਗੇ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਕਰਮਚਾਰੀਆਂ ਨੂੰ ਕਿਸ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਭੇਜਿਆ ਗਿਆ ਹੈ। ਜੇਕਰ ਕੋਈ ਵੀ ਅਧਿਕਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: DAV ਸਕੂਲ ਨੂੰ ਬੰਬ ਨਾਲ ਉਡਾਉਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ, ਸਕੂਲੀ ਬੱਚਿਆਂ ਨੇ ਕੀਤੀ ਸ਼ਰਾਰਤ

Last Updated : Sep 14, 2022, 4:36 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.