ETV Bharat / city

ਲੋਨ ਦੇਣ ਵਾਲੀ ਨਿੱਜੀ ਕੰਪਨੀ ਖਿਲਾਫ ਲੋਕਾਂ ਨੇ ਕੀਤਾ ਪ੍ਰਦਰਸ਼ਨ, ਗੁੰਡਾਗਰਦੀ ਦੇ ਲਾਏ ਇਲਜ਼ਾਮ

author img

By

Published : May 23, 2022, 6:03 PM IST

ਵਿਧਾਨਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਪੂਨੀਆ ਦੇ ਲੋਕਾਂ ਵੱਲੋਂ ਇੱਕ ਲੋਨ ਦੇਣ ਵਾਲੀ ਨਿੱਜੀ ਕੰਪਨੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਲੋਕਾਂ ਨੇ ਦੱਸਿਆ ਕਿ ਲੋਨ ਦੇ ਨਾਂ ਤੇ ਉਨ੍ਹਾਂ ਦੇ ਨਾਲ ਠੱਗੀ ਕੀਤੀ ਜਾ ਰਹੀ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ।

ਨਿੱਜੀ ਕੰਪਨੀ ਖਿਲਾਫ ਲੋਕਾਂ ਨੇ ਕੀਤਾ ਪ੍ਰਦਰਸ਼ਨ

ਤਰਨਤਾਰਨ: ਜ਼ਿਲ੍ਹੇ ਦੇ ਵਿਧਾਨਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਪੂਨੀਆ ਦੇ ਲੋਕਾਂ ਨੇ ਇੱਕਠੇ ਹੋ ਕੇ ਲੋਨ ਦੇਣ ਵਾਲੀ ਇੱਕ ਪ੍ਰਾਈਵੇਟ ਕੰਪਨੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਲੋਨ ਦੇਣ ਵਾਲੀ ਕੰਪਨੀ ਵੱਲੋਂ ਲੋਨ ਦੇ ਨਾਂ ’ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ। ਜਿਸ ਦੇ ਖਿਲਾਫ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਪਿੰਡ ਵਾਸੀਆਂ ਨੇ ਕਿਹਾ ਕਿ ਇਹ ਕੰਪਨੀ ਪਹਿਲਾਂ ਤਾਂ ਉਨ੍ਹਾਂ ਦੇ ਘਰਾਂ ਚ ਆ ਕੇ ਸਾਨੂੰ ਲਾਲਚ ਦਿੰਦੀ ਹੈ ਕਿ ਤੁਸੀਂ 25000 ₹ ਦਾ ਕਰਜ਼ਾ ਲੈ ਸਕਦੇ ਹੋ ਅਤੇ ਇਸਨੂੰ ਆਸਾਨ ਕਿਸ਼ਤਾਂ ਵਿੱਚ ਵਾਪਸ ਕਰ ਸਕਦੇ ਹੋ, ਜਦੋਂ ਅਸੀਂ ਇਹਨਾਂ ਲੋਕਾਂ ਤੋਂ ਇਹ ਕਰਜ਼ਾ ਲਿਆ ਸੀ, ਹੁਣ ਇਹਨਾਂ ਲੋਕਾਂ ਨੇ 25000 ਦੀ ਥਾਂ ’ਤੇ 60000 ਰੁਪਏ ਦਾ ਵਿਆਜ ਕਰ ਦਿੱਤਾ ਹੈ। ਜਿਸ ਕਾਰਨ ਹੁਣ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ।

ਲੋਕਾਂ ਨੇ ਦੱਸਿਆ ਕਿ ਉਹ ਗਰੀਬ ਹਨ, ਇਨ੍ਹਾਂ ਪੈਸੇ ਉਹ ਕਿੱਥੋ ਮੋੜਨਗੇ। ਇਹ ਲੋਨ ਵਾਲੇ ਉਨ੍ਹਾਂ ਨੂੰ ਲਾਲਚ ਦੇ ਕੇ ਅਜਿਹਾ ਉਨ੍ਹਾਂ ਦੇ ਨਾਲ ਕਰ ਰਹੇ ਹਨ। ਹੁਣ ਕਦੋਂ ਉਨ੍ਹਾਂ ਕੋਲੋਂ ਕਿਸ਼ਤ ਨਹੀਂ ਦਿੱਤੀ ਜਾ ਰਹੀ ਹੈ ਉਹ ਲੋਕ ਗੁੰਡਾਗਰਦੀ ’ਤੇ ਉਤਰ ਆਏ ਹਨ ਅਤੇ ਉਨ੍ਹਾਂ ਦੇ ਘਰਾਂ ਚੋਂ ਸਾਮਾਨ ਚੁੱਕ ਕੇ ਲੈ ਜਾ ਰਹੇ ਹਨ। ਜੋ ਕਿ ਗੈਰ ਕਾਨੂੰਨੀ ਹੈ।

ਪੀੜਤ ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦਾ ਇਹ ਲੋਨ ਮੁਆਫ ਕਰਵਾਇਆ ਜਾਵੇ ਅਤੇ ਅਜਿਹਾ ਕਰਨ ਵਾਲੇ ਲੋਨ ਅਧਿਕਾਰੀ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਦੀ ਟੀਮ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ ਨਾਲ ਹੀ ਕਿਹਾ ਕਿ ਉਨ੍ਹਾਂ ਨੂੰ ਜੋ ਵੀ ਮੁਸ਼ਕਿਲਾਂ ਹੋ ਰਹੀਆਂ ਹਨ ਉਨ੍ਹਾਂ ਨੂੰ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇਗਾ।

ਇਸ ਮਾਮਲੇ ਸਬੰਧੀ ਲੋਨ ਦੇਣ ਵਾਲੇ ਵਿਅਕਤੀ ਨੀਰਜ ਕੁਮਾਰ ਬ੍ਰਾਂਚ ਕ੍ਰੇਡਿਟ ਮੈਨੇਜਰ ਨੇ ਦੱਸਿਆ ਕਿ ਉਹ ਲੋਕ ਲੋਨ ਲੈ ਕੇ ਸਾਡਾ ਹੀ ਪੈਸਾ ਵਾਪਸ ਨਹੀਂ ਕਰ ਰਹੇ ਹਨ ਉਲਟਾ ਉਨ੍ਹਾਂ ਨੂੰ ਹੀ ਧਮਕੀ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੇ ਜੋ ਵੀ ਇਲਜਾਮ ਇਨ੍ਹਾਂ ਲੋਕਾੰ ਵੱਲੋਂ ਲਗਾਏ ਜਾ ਰਹੇ ਹਨ ਉਹ ਬਿਲਕੁੱਲ ਬੇਬੁਨੀਆਦ ਹੈ। ਅਸੀਂ ਕਿਸੇ ਦੇ ਵੀ ਘਰ ਤੋਂ ਕੋਈ ਸਾਮਾਨ ਨਹੀਂ ਚੁੱਕਿਆ ਹੈ।

ਇਹ ਵੀ ਪੜੋ: ਪੁਲਿਸ ਅਕੈਡਮੀ 'ਚ ਨਸ਼ਾ ਸਪਲਾਈ ਕਰਨ ਦਾ ਮਾਮਲਾ: 5 ਹੋਰ ਪੁਲਿਸ ਮੁਲਾਜ਼ਮ ਗ੍ਰਿਫ਼ਤਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.