ETV Bharat / city

ਹਸਪਤਾਲ ਵਿੱਚ ਮੀਡੀਆ ਉੱਤੇ ਰੋਕ, ਦਫ਼ਤਰ ਬਾਹਰ ਲਗਾਏ ਮੀਡੀਆ ਪਰਸਨ ਨਾਟ ਅਲਾਊਡ ਦੇ ਬੋਰਡ - media not allowed in civil hospital

ਗੁਰਦਾਸਪੁਰ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਮੀਡੀਆ ਪਰਸਨ ਨਾਟ ਅਲਾਊਡ (Media person no allowed) ਦੇ ਬੋਰਡ ਲਗਾ ਦਿੱਤੇ ਗਏ ਹਨ। ਡਾਕਟਰਾਂ ਵੱਲੋਂ ਇਹ ਬੋਰਡ ਮੀਡੀਆ ਦੇ ਸਵਾਲਾਂ ਤੋਂ ਬਚਨ ਲਈ ਕਮਰੇ ਦੇ ਬਾਹਰ ਲਗਾਏ ਗਏ ਹਨ।

Gurdaspur civil hospital
ਦਫ਼ਤਰ ਬਾਹਰ ਲਗਾਏ ਮੀਡੀਆ ਪਰਸਨ ਨਾਟ ਅਲਾਊਡ ਦੇ ਬੋਰਡ
author img

By

Published : Sep 8, 2022, 11:17 AM IST

Updated : Sep 8, 2022, 1:44 PM IST

ਗੁਰਦਾਸਪੁਰ: ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿਖੇ ਡਾਕਟਰਾਂ ਦੇ ਕਮਰਿਆਂ ਦੇ ਬਾਹਰ ਮੀਡੀਆ ਪਰਸਨ ਨਾਟ ਅਲਾਊਡ (Media person no allowed) ਦੇ ਬੋਰਡ ਲਗਾ ਦਿੱਤੇ ਗਏ ਹਨ। ਡਾਕਟਰਾਂ ਵੱਲੋਂ ਇਹ ਬੋਰਡ ਮੀਡੀਆ ਦੇ ਸਵਾਲਾਂ ਤੋਂ ਬਚਨ ਲਈ ਕਮਰੇ ਦੇ ਬਾਹਰ ਲਗਾਏ ਗਏ ਹਨ। ਐਸਐਮਓ ਵੱਲੋਂ ਇਸ ਮੁੱਦੇ 'ਤੇ ਕਿਹਾ ਗਿਆ ਕਿ ਉਹ ਸੀਨੀਅਰ ਹਸਪਤਾਲ ਨਾਲ ਗੱਲ ਕਰਕੇ ਇਨ੍ਹਾਂ ਬੋਰਡਾਂ ਨੂੰ ਹਟਵਾਉਣਗੇ। ਗੁਰਦਾਸਪੁਰ ਦੇ ਹਸਪਤਾਲ ਵਿੱਚ ਸਰਕਾਰੀ ਸਹੁਲਤਾਂ ਦੀ ਘਾਟ ਹੈ, ਇਸ ਤੋਂ ਬਾਅਦ ਵੀ ਮੀਡੀਆ ਉੱਪਰ ਬੈਨ ਲਗਾਉਣਾ ਲੋਕਾਂ ਪਸੰਦ ਨਹੀਂ ਆ ਰਿਹਾ।

ਇਸ ਸਬੰਧ ਵਿਚ ਜਦੋਂ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਹਰਭਜਨ ਮਾਂਡੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਗੱਲ ਮੇਰੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਤਰਾਂ ਹੈ ਤਾਂ ਇਹ ਬਹੁਤ ਗਲਤ ਹੈ ਕਿਉਂਕਿ ਮੀਡੀਆ ਨੇ ਸਾਡੀ ਕਈ ਤਰੀਕੇ ਨਾਲ ਮਦਦ ਕੀਤੀ ਹੈ। ਲੋਕਾਂ ਨੂੰ ਜਾਗਰੂਕ ਕਰਨ ਵਿੱਚ ਮੀਡੀਆ ਦਾ ਅਹਿਮ ਰੋਲ ਰਿਹਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਸਾਡੇ ਸੰਦੇਸ਼ਾ ਨੂੰ ਲੋਕਾਂ ਤੱਕ ਲੈ ਕੇ ਜਾਂਦਾ ਹੈ। ਮੀਡੀਆ ਵੱਲੋਂ ਇਹ ਮਾਮਲਾ ਮੇਰੇ ਧਿਆਨ ਵਿੱਚ ਲਿਆਂਦਾ ਗਿਆ ਹੈ। ਹੁਣ ਇਸ ਸਬੰਧ ਵਿੱਚ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਨਾਲ ਗੱਲ ਕੀਤੀ ਜਾਵੇਗੀ ਅਤੇ ਜਲਦੀ ਹੀ ਬੋਰਡ ਉਤਾਰ ਦਿੱਤੇ ਜਾਣਗੇ।

ਇੱਥੇ ਸਵਾਲ ਉੱਠਦਾ ਹੈ ਕਿ ਸਰਕਾਰੀ ਹਸਪਤਾਲਾਂ ਦੇ ਹਾਲਾਤ ਪਹਿਲਾਂ ਹੀ ਚੰਗੇ ਨਹੀਂ ਹਨ। ਦੂਸਰੇ ਪਾਸੇ ਸਰਕਾਰੀ ਸਹੁਲਤਾਂ ਉੱਪਰ ਸਵਾਲ ਚੁੱਕਣ ਵਾਲੇ ਲੋਕਾਂ ਨੂੰ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਕੋਰਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਵਿਵਾਦਾਂ ਵਿੱਚ ਘਿਰਿਆ ਆਪ ਆਗੂ, ਸਰਕਾਰੀ ਸਹੂਲਤਾਂ ਦੀ ਕੀਤੀ ਨਿੱਜੀ ਵਰਤੋਂ

Last Updated : Sep 8, 2022, 1:44 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.