ETV Bharat / city

ਹੈਲੀਕਾਪਟਰ ਹਾਦਸਾ: ਸ਼ਹੀਦ ਗੁਰਸੇਵਕ ਸਿੰਘ ਦੀ ਅੰਤਮ ਅਰਦਾਸ, ਪੰਜਾਬ ਸਰਕਾਰ ਨੇ ਵੱਟਿਆ ਪਾਸਾ ! - Helicopter crash

ਹੈਲੀਕਾਪਟਰ ਕ੍ਰੈਸ਼ ਹਾਦਸੇ (Helicopter crash) ਵਿੱਚ ਸ਼ਹੀਦ ਹੋਏ ਸਰਹੱਦੀ ਪਿੰਡ ਦੋਦੇ ਦੇ ਨਾਇਕ ਗੁਰਸੇਵਕ ਸਿੰਘ (Martyr Gursewak Singh) ਦੀ ਅੰਤਮ ਅਰਦਾਸ ਹੋਈ। ਕਈ ਅਹਿਮ ਸ਼ਖਸ਼ੀਅਤਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਉੱਚ ਅਧਿਕਾਰੀ ਸ਼ਹੀਦੀ ਸਮਾਗਮ ਵਿੱਚ ਨਹੀਂ ਪਹੁੰਚਿਆ।

ਹੈਲੀਕਾਪਟਰ ਹਾਦਸਾ: ਸ਼ਹੀਦ ਗੁਰਸੇਵਕ ਸਿੰਘ ਦੀ ਅੰਤਿਮ ਅਰਦਾਸ 'ਤੇ ਨਹੀਂ ਪਹੁੰਚਿਆ ਕੋਈ ਮੰਤਰੀ

author img

By

Published : Dec 18, 2021, 7:01 AM IST

ਤਰਨਤਾਰਨ: ਹੈਲੀਕਾਪਟਰ ਕ੍ਰੈਸ਼ ਹਾਦਸੇ (Helicopter crash) ਵਿੱਚ ਸ਼ਹੀਦ ਹੋਏ ਸਰਹੱਦੀ ਪਿੰਡ ਦੋਦੇ ਦੇ ਨਾਇਕ ਗੁਰਸੇਵਕ ਸਿੰਘ (Martyr Gursewak Singh) ਦੀ ਅੰਤਮ ਅਰਦਾਸ ਹੋਈ। ਕਈ ਅਹਿਮ ਸ਼ਖਸ਼ੀਅਤਾਂ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪੰਜਾਬ ਸਰਕਾਰ ਦਾ ਕੋਈ ਵੀ ਮੰਤਰੀ ਜਾਂ ਉੱਚ ਅਧਿਕਾਰੀ ਸ਼ਹੀਦੀ ਸਮਾਗਮ ਵਿੱਚ ਨਹੀਂ ਪਹੁੰਚਿਆ। ਖਾਲੜਾ ਤੋਂ ਥੋੜੀ ਦੂਰ ਪੈਂਦੇ ਪਿੰਡ ਦੋਦੇ ਵਿਖੇ ਸ਼ਹੀਦ ਨਾਇਕ ਗੁਰਸੇਵਕ ਸਿੰਘ ਦਾ ਅੰਤਮ ਅਰਦਾਸ ਸਮਾਗਮ ਕਰਵਾਇਆ ਗਿਆ ।

ਜ਼ਿਕਰਯੋਗ ਹੈ ਕਿ ਨਾਇਕ ਗੁਰਸੇਵਕ ਸਿੰਘ (Martyr Gursewak Singh) ਬੀਤੇ ਕੁਝ ਦਿਨ ਪਹਿਲਾਂ ਭਾਰਤ ਦੇ ਚੀਫ਼ ਡਿਫੈਂਸ ਆਫ਼ ਸਟਾਫ਼ ਜਨਰਲ ਬਿਪਨ ਰਾਵਤ ਨਾਲ ਹੈਲੀਕਾਪਟਰ ਕ੍ਰੈਸ਼ ਹਾਦਸੇ ਵਿੱਚ ਉਹਨਾਂ ਨਾਲ ਸੁਰੱਖਿਆ ਦਸਤੇ ਵਿੱਚ ਡਿਊਟੀ ਕਰਦੇ ਸ਼ਹੀਦ ਹੋ ਗਿਆ ਸੀ। ਇਸ ਸਮੇਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਰਾਗੀ ਜਥਿਆਂ ਨੇ ਗੁਰਬਾਣੀ ਦਾ ਵੈਰਾਗਮਈ ਕੀਰਤਨ ਕੀਤਾ ਗਿਆ।

ਹੈਲੀਕਾਪਟਰ ਹਾਦਸਾ: ਸ਼ਹੀਦ ਗੁਰਸੇਵਕ ਸਿੰਘ ਦੀ ਅੰਤਿਮ ਅਰਦਾਸ 'ਤੇ ਨਹੀਂ ਪਹੁੰਚਿਆ ਕੋਈ ਮੰਤਰੀ

ਪ੍ਰਸਿੱਧ ਕਥਵਾਚਕ ਭਾਈ ਜਸਵੰਤ ਸਿੰਘ ਭੂਰਾ ਕੋਹਨਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਮਾਪਤੀ ਦੀ ਅਰਦਾਸ ਉਪਰੰਤ ਸ਼ਹੀਦ ਗੁਰਸੇਵਕ ਸਿੰਘ ਨੂੰ ਕਈ ਅਹਿਮ ਸ਼ਖਸ਼ੀਅਤਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਜਿਸ ਵਿੱਚ ਦਲਜੀਤ ਸਿੰਘ ਗਿੱਲ ਅਮਰਕੋਟ, ਕਵਰ ਅਰਵਿੰਦਰ ਸਿੰਘ ਵਿੱਕੀ, ਕੈਪਟਨ ਜੋਗਿੰਦਰ ਸਿੰਘ , ਸਿਤਾਰਾ ਸਿੰਘ ਡਲੀਰੀ ਨੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਅਰਪਨ ਕੀਤੇ l

ਇਸ ਮੌਕੇ ਪ੍ਰੋ. ਵਿਰਸਾ ਸਿੰਘ ਵਲਟੋਹਾ ਸ਼ਹੀਦ ਨੂੰ ਸ਼ਰਧਾਂਜਲੀ ਦਿੰਦੇ ਕਿਹਾ ਕਿ ਸ਼ਹੀਦ ਗੁਰਸੇਵਕ ਸਿੰਘ (Martyr Gursewak Singh) ਨੇ ਜਿਥੇ ਆਪਣੇ ਮਾਤਾ ਪਿਤਾ ਦਾ ਨਾਂ ਉੱਚਾ ਕੀਤਾ ਹੈ, ਉਥੇ ਪੂਰੇ ਭਾਰਤ ਵਿੱਚ ਆਪਣਾ ਨਾਮ ਉੱਚਾ ਕੀਤਾ।

ਗੁਰਸੇਵਕ ਸਿੰਘ ਜਦ ਜਨਰਲ ਰਾਵਤ ਨੂੰ ਆਪਣੀ ਰਿਟਾਇਰਮੈਂਟ ਲਈ ਕਹਿੰਦਾ ਤਾਂ ਉਸਨੇ ਕਿਹਾ ਆਪਾਂ ਦੋਨੋਂ ਇਕੱਠੇ ਰਿਟਾਇਰ ਹੋਵਾਂਗੇ। ਉਹ ਇਕੱਠੇ ਰਿਟਾਇਰ ਤਾਂ ਨਹੀਂ ਹੋਏ ਪਰ ਦੁਨੀਆਂ ਤੋਂ ਇਕੱਠੇ ਰੁਖ਼ਸਤ ਹੋ ਗਏ। ਉਹਨਾਂ ਸ਼ਹੀਦ ਦੇ ਨਾਮ ਇੱਕ ਸਟੇਡੀਅਮ, ਸ਼ਹੀਦ ਦੇ ਨਾਮ ਸਕੂਲ ਦਾ ਨਾਮ ਅਤੇ ਸ਼ਹੀਦ ਦੇ ਨਾਮ ਪਿੰਡ ਵਿੱਚ ਯਾਦਗਾਰੀ ਗੇਟ ਬਣਾਉਣ ਲਈ ਮੰਗ ਕੀਤੀ।

ਇਸ ਮੌਕੇ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਵਿਰੁੱਧ ਨਰਾਜ਼ਗੀ ਜ਼ਾਹਿਰ ਕੀਤੀ, ਕਿਉਂਕਿ ਸ਼ਹੀਦ ਦੀ ਅੰਤਮ ਅਰਦਾਸ ਸਮੇਂ ਕੋਈ ਵੀ ਪੰਜਾਬ ਸਰਕਾਰ ਦਾ ਮੰਤਰੀ ਜਾਂ ਉੱਚ ਅਧਿਕਾਰੀ ਇਸ ਸ਼ਹੀਦੀ ਨਹੀਂ ਪਹੁੰਚਿਆ। ਐਸ.ਡੀ.ਐਮ ਪੱਟੀ ਹਾਜ਼ਰੀ ਭਰ ਕੇ ਚਲੇ ਗਏ, ਪਰ ਸ਼ਹੀਦ ਦੇ ਪਰਿਵਾਰ ਅਤੇ ਪਿੰਡ ਵਾਲੇ ਸ਼ਹੀਦ ਦੀ ਯਾਦ ਵਿੱਚ ਯਾਦਗਾਰੀ ਕੁਝ ਮੰਗਾਂ ਦਾ ਮੰਗ ਪੱਤਰ ਦੇਣ ਲਈ ਪੰਜਾਬ ਸਰਕਾਰ ਦੇ ਅਧਿਕਾਰੀ ਦੀ ਉਡੀਕ ਕਰਦੇ ਰਹੇ।

ਸ਼ਹੀਦ ਦੇ ਪਰਿਵਾਰ ਨੂੰ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਸੰਸਥਾ ਦੇ ਸਮੂਹ ਮੈਂਬਰਾਂ ਨੇ ਸ਼ਹੀਦ ਪਤਨੀ ਜਸਪ੍ਰੀਤ ਕੌਰ, ਬੇਟੀਆਂ ਸਿਮਰਤਦੀਪ ਕੌਰ ਅਤੇ ਗੁਰਲੀਨ ਕੌਰ, ਲੜਕੇ ਗੁਰਫ਼ਤਹਿ ਸਿੰਘ ਅਤੇ ਸ਼ਹੀਦ ਦੇ ਪਿਤਾ ਕਾਬਲ ਸਿੰਘ ਇੱਕ ਯਾਦਗਾਰੀ ਚਿੰਨ੍ਹ ਅਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ: ਹੈਲੀਕਾਪਟਰ ਹਾਦਸਾ: ਸ਼ਹੀਦ ਗੁਰਸੇਵਕ ਸਿੰਘ ਦੇ ਸਸਕਾਰ ਮੌਕੇ ਹਰ ਅੱਖ ਹੋਈ ਨਮਨ

ETV Bharat Logo

Copyright © 2025 Ushodaya Enterprises Pvt. Ltd., All Rights Reserved.