ਤਰਨਤਾਰਨ: ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਦੀ ਪੁਲਿਸ ਦੀ ਟੀਮ ਵੱਲੋਂ ਅਚਾਨਕ ਚੈਕਿੰਗ ਕੀਤੀ ਗਈ। ਚੌਕਿੰਗ ਦੌਰਾਨ ਪੁਲਿਸ ਨੂੰ 13 ਮੋਬਾਇਲ ਫੋਨ ਬਰਾਮਦ ਹੋਏ। ਜਿਨ੍ਹਾਂ ਨੂੰ ਕਬਜ਼ੇ ’ਚ ਲੈ ਕੇ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ।
ਜੇਲ੍ਹ ਚੋਂ 13 ਮੋਬਾਇਲ ਫੋਨ ਬਰਾਮਦ: ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਨੇ ਦੱਸਿਆ ਕਿ ਜੇਲ੍ਹ ਸੁਪਰਡੈਂਟ ਦੇ ਨਿਰਦੇਸ਼ਾਂ ' ਤੇ ਪੁਲਿਸ ਦੀ ਟੀਮ ਵੱਲੋਂ ਸਵੇਰੇ ਕਰੀਬ ਪੌਣੇ 7 ਵਜੇ ਅਚਾਨਕ ਜੇਲ੍ਹ ਅੰਦਰ ਦੀ ਤਲਾਸ਼ੀ ਕੀਤੀ। ਇਸ ਦੌਰਾਨ ਪੁਲਿਸ ਦੀ ਟੀਮ ਨੇ ਵੱਖ -ਵੱਖ ਬੰਦੀਆਂ ਕੋਲੋਂ 13 ਮੋਬਾਈਲ ਫੋਨ ਅਤੇ ਦੋ ਹੈੱਡ ਫੋਨ ਬਰਾਮਦ ਕੀਤੇ।
11 ਲੋਕਾਂ ਖਿਲਾਫ ਮਾਮਲਾ ਦਰਜ: ਫਿਲਹਾਲ ਪੁਲਿਸ ਨੇ 11 ਲੋਕਾਂ ਖਿਲਾਫ ਮਾਮਲਾ ਦਰਜ ਕਰ ਕੀਤਾ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨ੍ਹਾਂ ਫੋਨਾਂ ਰਾਹੀ ਕੈਦੀ ਕਿਸ ਨਾਲ ਗੱਲ੍ਹਾਂ ਕਰਦੇ ਸੀ।
ਇਨ੍ਹਾਂ ਖਿਲਾਫ ਕੀਤਾ ਗਿਆ ਮਾਮਲਾ ਦਰਜ: ਦੱਸ ਦਈਏ ਕਿ ਮੋਬਾਇਲ ਫੋਨ ਮਿਲਣ ਤੋਂ ਬਾਅਦ ਪੁਲਿਸ ਨੇ ਆਰੰਭ ਸਿੰਘ ਵਾਸੀ ਬਰਿਆਰ ਜ਼ਿਲ੍ਹਾ ਗੁਰਦਾਸਪੁਰ , ਸਾਹਿਲ ਕੁਮਾਰ ਵਾਸੀ ਮਜੀਠਾ , ਗੁਰਰਤਨ ਸਿੰਘ ਵਾਸੀ ਭਕਨਾ ਜ਼ਿਲ੍ਹਾ ਅੰਮ੍ਰਿਤਸਰ , ਕੰਵਲਜੀਤ ਸਿੰਘ ਵਾਸੀ ਨਾਗੋਕੇ , ਬਲਜੀਤ ਸਿੰਘ, ਜੋਧਾ, ਰਮਨਪ੍ਰੀਤ ਸਿੰਘ ਵਾਸੀ ਮਾਣੀ ਵਾਲਾ ਜ਼ਿਲ੍ਹਾ ਫਰੀਦਕੋਟ, ਸੁਖਵੰਤ ਸਿੰਘ ਵਾਸੀ ਝੀਤਾ ਕਲਾਂ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਰਮਨਜੀਤ ਸਿੰਘ ਵਾਸੀ ਭਲਾਈਪੁਰ ਡੋਗਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਵੀ ਪੜੋ: ਜ਼ਿਲ੍ਹਾ ਮੋਗਾ ਵਿੱਚ ਕਣਕ ਦੇ ਨਾੜ ਨੂੰ ਹੁਣ ਤੱਕ ਲੱਗੀਆਂ 43 ਅੱਗਾਂ