ਸੰਗਰੂਰ: ਸ਼ਹਿਰ 'ਚ ਹੋਈ ਪੰਥਕ ਰੈਲੀ ਵਿੱਚ ਸਿਆਸਤਦਾਨਾਂ ਵੱਲੋਂ ਸੁਖਬੀਰ ਬਾਦਲ ਵਿਰੁੱਧ ਹਾਅ ਦਾ ਨਾਅਰਾ ਮਾਰਿਆ ਗਿਆ। ਇਸ ਮੌਕੇ ਉੱਥੇ ਮੌਜੂਦ ਹਜ਼ਾਰਾ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਇਸ ਦੀ ਪ੍ਰਵਾਨਗੀ ਦਿੱਤੀ।
ਇਸ ਦੌਰਾਨ ਬਿਜਲੀ ਬੋਰਡ ਦੇ ਸਾਬਕਾ ਏ.ਐੱਮ ਗੁਰਬਚਨ ਸਿੰਘ ਬਚੀ ਵੱਲੋਂ ਪੜ੍ਹੇ ਗਏ ਮਤਿਆਂ 'ਚ ਸੁਖਬੀਰ ਸਿੰਘ ਬਾਦਲ ਨੂੰ ਪੰਥ 'ਚੋਂ ਕੱਢਣ ਦਾ ਮਤਾ ਪਾਇਆ ਗਿਆ। ਇਸ ਦੌਰਾਨ ਹਜ਼ਾਰਾ ਦੀ ਗਿਣਤੀ 'ਚ ਪੁੱਜੇ ਲੋਕਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ।
ਇਸ ਮੌਕੇ ਜਾਗੋ ਏਕਤਾ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਬਾਦਲ ਪਿਓ-ਪੁੱਤ ਦੋਨੋਂ ਆਪਣੀ ਪਹਿਲੀ ਚੋਣ ਹਾਰੇ ਸਨ। ਜੀ.ਕੇ ਨੇ ਕਿਹਾ ਕਿ ਅੱਜ ਦੇ ਸੰਗਰੂਰ ਇਕੱਠ ਨੂੰ ਕਾਂਗਰਸੀਆਂ ਦਾ ਇਕੱਠ ਦੱਸਣ ਵਾਲੇ ਬੌਖਲਾਹਟ 'ਚ ਹਨ। ਉਨ੍ਹਾਂ ਕਿਹਾ ਕਿ ਢੀਂਡਸਾ ਪਰਿਵਾਰ 'ਤੇ ਇਲਜ਼ਾਮ ਲਗਾਉਣ ਵਾਲੇ ਪਹਿਲਾਂ ਇਹ ਦੇਖਣ ਕਿ ਸਿਰਸਾ ਸਾਧ ਨੂੰ ਮੁਆਫ਼ੀ ਦੇਣ ਵਾਲੇ ਜਵਾਬ ਦੇਣ। ਉਨ੍ਹਾਂ ਕਿਹਾ ਕਿ ਸੁਖਬੀਰ ਨੂੰ ਉਨ੍ਹਾਂ ਨਾਲ ਵੀ ਇਹੀ ਸ਼ਿਕਾਇਤ ਹੈ, ਕਿ ਉਹ ਪੰਥ ਦੀ ਗੱਲ ਕਿਉਂ ਕਰਦੇ ਹਨ।
ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਸ ਬੱਚੇ ਨੂੰ (ਸੁਖਬੀਰ ਬਾਦਲ) ਅਕਾਲੀ ਦਲ ਦਾ ਪ੍ਰਧਾਨ ਬਣਾ ਦਿੱਤਾ ਹੈ, ਪਰ ਉਸ ਨੂੰ ਤਾਂ ਕੁਝ ਵੀਂ ਨਹੀਂ ਆਉਂਦਾ ਹੈ। ਉਨ੍ਹਾਂ ਕਿਹਾ ਕਿ ਉਹ (ਸੁਖਬੀਰ ਬਾਦਲ) ਬੇਵਕੂਫ਼ ਬੰਦਾ ਹੈ, ਕੋਈ ਵੀ ਅਣਖ ਵਾਲਾ ਬੰਦਾ ਉਸ ਨਾਲ ਨਹੀਂ ਰਹਿ ਸਕਦਾ।