ਚੰਡੀਗੜ੍ਹ: ਪੰਜਾਬ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਸਾਲ 2022 ਵਿੱਚ (Punjab Assembly Election 2022) ਹੋਣ ਜਾ ਰਹੀਆਂ ਹਨ, ਉਥੇ ਹੀ ਹਰ ਪਾਰਟੀ ਅਤੇ ਹਰ ਉਮੀਦਵਾਰ ਵੱਲੋਂ ਜਿੱਤ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਸੱਤਾ ਹਾਸਿਲ ਕੀਤੀ ਜਾ ਸਕੇ। ਪੰਜਾਬ ਵਿੱਚ 117 ਵਿਧਾਨ ਸਭਾ ਹਲਕੇ ਹਨ, ਜਿਨਾਂ 'ਤੇ ਕਈ ਪਾਰਟੀਆਂ ਵਲੋਂ ਆਪਣੇ ਉਮੀਦਵਾਰ ਵੀ ਐਲਾਨ ਦਿੱਤੇ ਗਏ ਹਨ। ਇਸ ਦੇ ਨਾਲ ਹੀ ਅੱਜ ਅਸੀਂ ਸੰਗਰੂਰ ਵਿਧਾਨ ਸਭਾ ਸੀਟ (Sangrur assembly constituency) ਦੀ ਗੱਲ ਕਰਾਂਗੇ ਕਿ ਉਥੋਂ ਦੇ ਸਿਆਸੀ ਹਾਲ ਕੀ ਹੈ ? ਅੱਜ ਅਸੀਂ ਇਸ ਸੀਟ ਬਾਰੇ ਵਿਸਥਾਨਪੂਰਵਕ ਜਾਣਕਾਰੀ ਲਵਾਂਗੇ।
ਸੰਗਰੂਰ ਸੀਟ (Sangrur assembly constituency)
ਜੇਕਰ ਸ੍ਰੀ ਸੰਗਰੂਰ ਵਿਧਾਨ ਸਭਾ ਸੀਟ (Sangrur assembly constituency) ਦੀ ਗੱਲ ਕੀਤੀ ਜਾਵੇ ਤਾਂ ਹੁਣ ਇਸ ਸਮੇਂ ਪੰਜਾਬ ਸਰਕਾਰ (Congress) ਦੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ (Vijay Inder Singla) ਮੌਜੂਦਾ ਵਿਧਾਇਕ ਹਨ। ਇਸ ਸੀਟ 'ਤੇ ਅਕਾਲੀ ਦਲ ਵਲੋਂ ਵਿਨਰਜੀਤ ਸਿੰਘ ਗੋਲਡੀ (Vinarjeet Singh Goldy) ਅਤੇ 'ਆਪ' ਵਲੋਂ ਨਰਿੰਦਰ ਕੌਰ ਭਰਾਜ (Narinder Kaur Bhraj) ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ, ਜੋ ਕਾਂਗਰਸ ਨੂੰ ਵੱਡੀ ਟੱਕਰ ਦੇ ਸਕਦੇ ਹਨ।
ਇਹ ਵੀ ਪੜ੍ਹੋ : Punjab Assembly Election 2022: AAP ਦੇ ਕਬਜੇ ’ਚ ਹੈ ਗੜ੍ਹਸ਼ੰਕਰ ਸੀਟ, ਜਾਣੋ ਇੱਥੋਂ ਦਾ ਸਿਆਸੀ ਹਾਲ...
2017 ਵਿਧਾਨ ਸਭਾ ਦੇ ਚੋਣ ਨਤੀਜੇ
ਜੇਕਰ ਗੱਲ 2017 ਦੀ ਕੀਤੀ ਜਾਵੇ ਤਾਂ ਸੰਗਰੂਰ ਵਿਧਾਨ ਸਭਾ ਸੀਟ (Sangrur assembly constituency) ’ਤੇ 80.77 ਫੀਸਦ ਵੋਟਿੰਗ ਹੋਈ ਸੀ ਤੇ ਕਾਂਗਰਸ (Congress) ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ (Vijay Inder Singla) ਵਿਧਾਇਕ ਚੁਣੇ ਗਏ ਸਨ। ਵਿਧਾਇਕ ਵਿਜੈਇੰਦਰ ਸਿੰਗਲਾ (Vijay Inder Singla) ਨੇ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਦਿਨੇਸ਼ ਬੰਸਲ (Dinesh Bansal) ਨੂੰ ਹਰਾਇਆ ਸੀ।
ਇਸ ਦੌਰਾਨ ਕਾਂਗਰਸ (Congress) ਦੇ ਉਮੀਦਵਾਰ ਵਿਜੈਇੰਦਰ ਸਿੰਗਲਾ (Vijay Inder Singla) ਨੂੰ 67,310 ਵੋਟਾਂ ਪਈਆਂ ਸਨ, ਜਦੋਂਕਿ ਦੂਜੇ ਨੰਬਰ ’ਤੇ ਰਹੇ ਆਦਮੀ ਪਾਰਟੀ (Aam Aadmi Party) ਦੇ ਉਮੀਦਵਾਰ ਦਿਨੇਸ਼ ਬੰਸਲ (Dinesh Bansal) ਨੂੰ 36,498 ਵੋਟਾਂ ਤੇ ਤੀਜੇ ਨੰਬਰ ’ਤੇ ਰਹੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਪ੍ਰਕਾਸ਼ ਸਿੰਘ ਗਰਗ (Parkash Singh Garg) ਨੂੰ 34,510 ਵੋਟਾਂ ਪਈਆਂ ਸਨ।
2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2017 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਇਸ ਸੀਟ 'ਤੇ ਕਾਂਗਰਸ (Congress) ਨੂੰ ਸਭ ਤੋਂ ਵੱਧ 47.40 ਫੀਸਦ ਵੋਟ ਸ਼ੇਅਰ ਰਿਹਾ, ਜਦਕਿ ਆਮ ਆਦਮੀ ਪਾਰਟੀ (Aam Aadmi Party) ਨੂੰ 25.70 ਫੀਸਦ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦਾ 24.30 ਫੀਸਦ ਵੋਟ ਸ਼ੇਅਰ ਰਿਹਾ ਸੀ।
ਇਹ ਵੀ ਪੜ੍ਹੋ : Punjab Assembly Election 2022: ਕਾਂਗਰਸ ਦੇ ਕਬਜ਼ੇ 'ਚ ਗੁਰੂ ਨਗਰੀ ਦੀ ਸੀਟ, ਜਾਣੋ ਇਥੋਂ ਦਾ ਸਿਆਸੀ ਹਾਲ...
2012 ਵਿਧਾਨ ਸਭਾ ਦੇ ਚੋਣ ਨਤੀਜੇ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਸੰਗਰੂਰ ਵਿਧਾਨ ਸਭਾ ਸੀਟ (Sangrur assembly constituency) ’ਤੇ 80.42 ਫੀਸਦ ਵੋਟਿੰਗ ਹੋਈ ਸੀ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਉਮੀਦਵਾਰ ਪ੍ਰਕਾਸ਼ ਸਿੰਘ ਗਰਗ (Parkash Singh Garg) ਦੀ ਜਿੱਤ ਹੋਈ ਸੀ, ਜਿਹਨਾਂ ਨੂੰ 53,302 ਵੋਟਾਂ ਪਈਆਂ ਸਨ। ਉਥੇ ਹੀ ਦੂਜੇ ਨੰਬਰ ਦੇ ਰਹੇ ਕਾਂਗਰਸ (Congress) ਦੇ ਉਮੀਦਵਾਰ ਸੁਰਿੰਦਰਪਾਲ ਸਿੰਘ ਸਿਬੀਆ (Surinderpal Singh Sibia) ਨੂੰ 48,657 ਵੋਟਾਂ ਪਈਆਂ ਸਨ ਤੇ ਇਸ ਦੇ ਨਾਲ ਹੀ ਤੀਜੇ ਨੰਬਰ ’ਤੇ ਪੀਪੀਆਫਪੀ(PPOP) ਦੇ ਉਮੀਦਵਾਰ ਬਲਦੇਵ ਸਿੰਘ ਮਾਨ (Baldev Singh Mann) ਨੂੰ 17,665 ਵੋਟਾਂ ਪਈਆਂ ਸਨ।
2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀਆਂ ਦਾ ਵੋਟ ਸ਼ੇਅਰ
2012 ਦੀਆਂ ਵਿਧਾਨ ਸਭਾ ਚੋਣਾਂ (Assembly Elections) ਵਿੱਚ ਸੰਗਰੂਰ ਵਿਧਾਨ ਸਭਾ ਸੀਟ (Sangrur assembly constituency) ’ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੋਟ ਸ਼ੇਅਰ 42.59 ਫੀਸਦ ਸੀ, ਜਦਕਿ ਕਾਂਗਰਸ (Congress) ਦਾ ਵੋਟ ਸ਼ੇਅਰ 38.88 ਫੀਸਦ ਸੀ ਅਤੇ ਪੀਪੀਆਫਪੀ(PPOP) ਦਾ 14.11 ਵੋਟ ਸ਼ੇਅਰ ਸੀ।
ਹਲਕਾ ਸੰਗਰੂਰ ਸੀਟ (Sangrur assembly constituency) ਦੇ ਸਿਆਸੀ ਸਮੀਕਰਨ
ਜੇਕਰ ਇਸ ਸੀਟ ਦੇ ਮੌਜੂਦਾ ਸਮੀਕਰਨਾਂ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ (Congress) ਵਲੋਂ ਇਸ ਸਮੇਂ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਵਿਜੈ ਇੰਦਰ ਸਿੰਗਲਾ (Vijay Inder Singla) ਨੂੰ ਕਈ ਵਾਰ ਮੁਲਾਜ਼ਮਾਂ ਦੇ ਵਿਰੋਧ ਦਾ ਸਾਹਮਣਾ ਇਸ ਹਲਕੇ 'ਚ ਕਰਨਾ ਪਿਆ ਹੈ। ਜਿਸ ਕਾਰਨ ਸੰਗਰੂਰ ਜਿੱਤ ਦਾ ਰਾਹ ਉਨ੍ਹਾਂ ਲਈ ਸੌਖਾ ਨਹੀਂ ਹੋਵੇਗਾ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਲੋਂ ਇਸ ਵਾਰ ਨਵੇਂ ਉਮੀਦਵਾਰ ਨੂੰ ਮੌਕਾ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਵਾਰ ਨੌਜਵਾਨ ਆਗੂ ਵਿਨਰਜੀਤ ਸਿੰਘ ਗੋਲਡੀ (Vinarjeet Singh Goldy) ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਉਧਰ ਆਮ ਆਦਮੀ ਪਾਰਟੀ (Aam Aadmi Party) ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਨਰਿੰਦਰ ਕੌਰ ਭਰਾਜ (Narinder Kaur Bhraj) ਨੂੰ ਚੋਣ ਦੰਗਲ 'ਚ ਖੜਾ ਕੀਤਾ ਗਿਆ ਹੈ। 'ਆਪ' ਦੀ ਉਮੀਦਵਾਰ ਮਹਿਲਾ ਅਤੇ ਨੌਜਵਾਨ ਉਮੀਦਵਾਰ ਹੈ। ਇਸ ਤੋਂ ਪਹਿਲਾਂ 2017 'ਚ ਪਾਰਟੀ ਨੇ ਦਿਨੇਸ਼ ਬੰਸਲ (Dinesh Bansal) ਨੂੰ ਮੌਕਾ ਦਿੱਤਾ ਸੀ।
ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ (Shiromani Akali Dal Sanyukt), ਪੰਜਾਬ ਲੋਕ ਕਾਂਗਰਸ (Punjab Lok Congress) ਅਤੇ ਭਾਜਪਾ ਵਲੋਂ ਗਠਜੋੜ ਕੀਤਾ ਗਿਆ ਹੈ ਅਤੇ ਹੁਣ ਤੱਕ ਕਿਸੇ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸਾਨਾਂ ਵਲੋਂ ਬਣਾਏ ਸੰਯੁਕਤ ਸਮਾਜ ਮੋਰਚਾ (Sanyukt Samaj Morcha) ਵਲੋਂ ਉਮੀਦਵਾਰ ਮੈਦਾਨ 'ਚ ਉਤਾਰਿਆ ਗਿਆ ਹੈ।
ਇਹ ਵੀ ਪੜ੍ਹੋ : Punjab Assembly Election 2022: ਫ਼ਤਿਹਗੜ੍ਹ ਸਾਹਿਬ 'ਚ ਕੀ ਮੁੜ ਦਿਖਾ ਸਕੇਗੀ ਕਾਂਗਰਸ ਦਮ, ਜਾਣੋ ਇਥੋਂ ਦੀ ਗਰਾਊਂਡ ਰਿਪੋਰਟ..