ETV Bharat / city

ਪੰਜਾਬ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ, ਨਫਰਤ ਲਈ ਕੋਈ ਥਾਂ ਨਹੀਂ- ਸੀਐੱਮ ਮਾਨ - ਈਦ ਉਲ ਫਿਤਰ ਦਾ ਤਿਉਹਾਰ

ਈਦ ਦੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕੀਤਾ। ਸੀਐਮ ਮਾਨ ਨੇ ਕਿਹਾ ਕਿ ਇੱਥੇ ਸਾਰੇ ਇੱਕਠੇ ਹੋ ਰਹਿੰਦੇ ਹਨ ਜਿਸ ਕਾਰਨ ਇੱਥੇ ਕੁਝ ਵੀ ਬੀਜਿਆ ਜਾ ਸਕਦਾ ਹੈ ਪਰ ਨਫਰਤ ਨਹੀਂ ਕੋਈ ਬੀਜ ਸਕਦਾ। ਕਿਉਂਕਿ ਇਹ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ।

ਈਦ ਮੌਕੇ ਸੀਐੱਮ ਮਾਨ ਪਹੁੰਚੇ ਮਲੇਕੋਟਲਾ
ਈਦ ਮੌਕੇ ਸੀਐੱਮ ਮਾਨ ਪਹੁੰਚੇ ਮਲੇਕੋਟਲਾ
author img

By

Published : May 3, 2022, 10:52 AM IST

Updated : May 3, 2022, 11:40 AM IST

ਚੰਡੀਗੜ੍ਹ: ਪੂਰੀ ਦੁਨੀਆਂ ਵਿੱਚ ਈਦ ਉਲ ਫਿਤਰ ਦਾ ਤਿਉਹਾਰ ਬਹੁਤ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਹਜ਼ਾਰਾਂ ਗਿਣਤੀ ਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਇੱਕਠੇ ਹੋ ਕੇ ਈਦ ਮਨਾਈ ਜਾ ਰਹੀ ਹੈ। ਇਸ ਦੌਰਾਨ ਲੋਕਾਂ ਨੇ ਇੱਕ ਦੂਜੇ ਦੇ ਗਲ ਲੱਗ ਕੇ ਈਦ ਦੀਆਂ ਵਧਾਈਆਂ ਦਿੱਤੀਆਂ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਲੇਰਕੋਟਲਾ ਵਿਖੇ ਮੁਸਲਿਮ ਭਾਈਚਾਰੇ ਨੂੰ ਸੰਬੋਧਨ ਕੀਤਾ।

  • ਈਦ ਦੇ ਪਵਿੱਤਰ ਮੌਕੇ 'ਤੇ ਮਲੇਰਕੋਟਲਾ ਤੋਂ ਸੰਬੋਧਨ! pic.twitter.com/qyWcSCwf1D

    — Bhagwant Mann (@BhagwantMann) May 3, 2022 " class="align-text-top noRightClick twitterSection" data=" ">

'ਨਫਰਤ ਫੈਲਾਉਣ ਵਾਲਿਆਂ ਦੀ ਕੋਈ ਥਾਂ ਨਹੀਂ': ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੌਰਾਨ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ। ਨਾਲ ਹੀ ਕਿਹਾ ਕਿ ਪੰਜਾਬ ਦੀ ਧਰਤੀ ਬਹੁਤ ਹੀ ਜਿਆਦਾ ਉਪਜਾਓ ਹੈ। ਇੱਥੇ ਸਾਰੇ ਇੱਕਠੇ ਹੋ ਰਹਿੰਦੇ ਹਨ ਜਿਸ ਕਾਰਨ ਇੱਥੇ ਕੁਝ ਵੀ ਬੀਜਿਆ ਜਾ ਸਕਦਾ ਹੈ ਪਰ ਨਫਰਤ ਨਹੀਂ ਕੋਈ ਬੀਜ ਸਕਦਾ। ਕਿਉਂਕਿ ਇਹ ਧਰਤੀ ਗੁਰੂਆਂ, ਪੀਰਾਂ, ਪੈਗੰਬਰਾਂ ਦੀ ਧਰਤੀ ਹੈ।

'ਪੰਜਾਬ ਨੂੰ ਕਰਵਾਉਣਾ ਨੇ ਭ੍ਰਿਸ਼ਟਾਚਾਰ ਮੁਕਤ': ਸੀਐੱਮ ਮਾਨ ਨੇ ਅੱਗੇ ਕਿਹਾ ਕਿ ਸਾਡੇ ਵੱਲੋਂ ਸ਼ੁਰੂ ਕੀਤਾ ਗਿਆ ਕੰਮ ਭ੍ਰਿਸ਼ਟਾਚਾਰ ਨੂੰ ਫੜਨ ਦਾ, ਨਾਜਾਇਜ਼ ਕਬਜ਼ਿਆ ਨੂੰ ਛੁਡਾਉਣ ਦਾ ਕੰਮ ਹੈ ਅਜੇ ਉਨ੍ਹਾਂ ਨੂੰ ਥੋੜਾ ਹੀ ਸਮਾਂ ਹੋਇਆ ਹੈ। ਉਨ੍ਹਾਂ ਨੂੰ ਕੁਝ ਸਮਾਂ ਦਿੱਤਾ ਜਾਵੇ। ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਵਾਉਣਾ ਹੈ। ਇਹ ਕੰਮ ਥੋੜਾ ਔਖਾ ਹੈ। ਕਿਉਂਕਿ ਸਿਸਟਮ ਨੂੰ ਵਿਗੜੇ ਹੋਏ 75 ਸਾਲ ਹੋ ਗਏ ਹਨ। ਪਰ ਆਉਣ ਵਾਲੇ ਸਮੇਂ ਚ ਪੰਜਾਬ ਦਾ ਰੰਗ ਬਦਲਦਾ ਹੋਇਆ ਨਜਰ ਆਵੇਗਾ। ਪੰਜਾਬ ਨੂੰ ਇੱਕ ਵਾਰ ਫਿਰ ਤੋਂ ਰੰਗਲਾ ਪੰਜਾਬ ਬਣਦਾ ਹੋਇਆ ਨਜ਼ਰ ਆਵੇਗਾ।

ਆਉਣ ਵਾਲੇ ਸਮੇਂ ਚ ਜਿੰਦਗੀ ਆਵੇਗੀ ਲੀਅ ’ਤੇ: ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਜੋ ਵੀ ਜਿੰਮੇਵਾਰੀ ਦਿੱਤੀ ਹੈ ਉਹ ਉਨ੍ਹਾਂ ਦੇ ਸਿਰ ਮੱਥੇ ਹੈ। ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾ ਦਿੱਤਾ ਹੈ ਪਰ ਇੱਥੇ ਅਜੇ ਵਿਕਾਸ ਦੀ ਕਮੀ ਹੈ ਜਿਸ ਨੂੰ ਪੂਰਾ ਕੀਤਾ ਜਾਵੇਗਾ। ਸੀਐੱਮ ਮਾਨ ਨੇ ਕਿਹਾ ਕਿ ਆਜਾਦੀ ਮਿਲੀ ਨੂੰ ਇੰਨੇ ਸਾਲ ਹੋ ਗਏ ਹਨ ਪਰ ਅਸੀਂ ਅਜੇ ਤੱਕ ਗਲੀਆਂ ਨਾਲੀਆਂ ’ਤੇ ਹੀ ਖੜੇ ਹੋਏ ਹਾਂ। ਸੀਐੱਮ ਮਾਨ ਨੇ ਕਿਹਾ ਕਿ ਉਹ ਉਹ ਵਾਅਦਾ ਨਹੀਂ ਕਰਦੇ ਜਿਨ੍ਹਾਂ ਨੂੰ ਉਹ ਪੂਰਾ ਨਹੀਂ ਕਰ ਸਕਦੇ। ਸੀਐੱਮ ਮਾਨ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਸਭ ਕੁਝ ਠੀਕ ਕੀਤਾ ਜਾਵੇਗਾ।

ਇਹ ਵੀ ਪੜੋ: ਦੁਨੀਆ ਭਰ 'ਚ ਧੂਮ-ਧਾਮ ਨਾਲ ਮਨਾਇਆ ਜਾ ਰਿਹੈ ਈਦ ਦਾ ਤਿਉਹਾਰ

Last Updated : May 3, 2022, 11:40 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.