ETV Bharat / city

ਕੋਰੋਨਾ ਦੀ ਆੜ 'ਚ ਮਨੁੱਖੀ ਤਸਕਰੀ! ਪੰਚਾਇਤ ਨੇ ਮਰੀਜ਼ ਹਸਪਤਾਲ ਭੇਜਣ ਤੋਂ ਕੀਤੇ ਮਨ੍ਹਾ - covid 19

ਪਿੰਡ ਚੱਠਾ ਨਨਹੇੜਾ ਦੀ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਜੇ ਪਿੰਡ 'ਚ ਕੋਈ ਵੀ ਪੌਜ਼ੀਟਿਵ ਕੇਸ ਆਉਂਦਾ ਹੈ ਤਾਂ ਮਰੀਜ਼ਾਂ ਨੂੰ ਹਸਪਤਾਲ 'ਚ ਨਹੀਂ ਭੇਜਿਆ ਜਾਵੇਗਾ। ਪੰਚਾਇਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਪੌਜ਼ੀਟਿਵ ਮਰੀਜ਼ਾਂ ਨੂੰ ਪਿੰਡ ਦੇ ਹੀ ਸਕੂਲ ਜਾਂ ਉਸ ਦੇ ਘਰ 'ਚ ਇਕਾਂਤਵਾਸ ਕੀਤਾ ਜਾਵੇਗਾ।

ਕੋਰੋਨਾ ਦੀ ਆੜ 'ਚ ਮਨੁੱਖੀ ਤਸਕਰੀ! ਪੰਚਾਇਤ ਨੇ ਮਰੀਜ਼ ਹਸਪਤਾਲ ਭੇਜਣ ਤੋਂ ਕੀਤੇ ਮਨ੍ਹਾ

author img

By

Published : Aug 23, 2020, 7:47 PM IST

ਸੰਗਰੂਰ: ਸੂਬੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸਰਕਾਰ ਵੱਲੋਂ ਮਹਾਂਮਾਰੀ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ਼ਾ ਕੀਤੀਆਂ ਜਾ ਰਹੀਆਂ ਹਨ। ਅਜਿਹੇ 'ਚ ਪਿੰਡ ਚੱਠਾ ਨਨਹੇੜਾ ਦੇ ਲੋਕਾਂ ਤੇ ਪੰਚਾਇਤ ਵੱਲੋਂ ਅਨੌਖਾ ਫ਼ਰਮਾਨ ਸੁਣਾਇਆ ਗਿਆ ਹੈ। ਪਿੰਡ ਦੀ ਪੰਚਾਇਤ ਨੇ ਫੈਸਲਾ ਲਿਆ ਹੈ ਕਿ ਜੇ ਪਿੰਡ 'ਚ ਕੋਈ ਵੀ ਪੌਜ਼ੀਟਿਵ ਕੇਸ ਆਉਂਦਾ ਹੈ ਤਾਂ ਮਰੀਜ਼ਾਂ ਨੂੰ ਹਸਪਤਾਲ 'ਚ ਨਹੀਂ ਭੇਜਿਆ ਜਾਵੇਗਾ। ਪੰਚਾਇਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਪੌਜ਼ੀਟਿਵ ਮਰੀਜ਼ਾਂ ਨੂੰ ਪਿੰਡ ਦੇ ਹੀ ਸਕੂਲ ਜਾਂ ਉਸ ਦੇ ਘਰ 'ਚ ਇਕਾਂਤਵਾਸ ਕੀਤਾ ਜਾਵੇਗਾ।

ਕੋਰੋਨਾ ਦੀ ਆੜ 'ਚ ਮਨੁੱਖੀ ਤਸਕਰੀ! ਪੰਚਾਇਤ ਨੇ ਮਰੀਜ਼ ਹਸਪਤਾਲ ਭੇਜਣ ਤੋਂ ਕੀਤੇ ਮਨ੍ਹਾ

ਕਿਸਾਨ ਆਗੂ ਰਣ ਸਿੰਘ ਨੇ ਕਿਹਾ ਕਿ ਉਹ ਪੰਚਾਇਤ ਦੇ ਫੈਸਲੇ ਤੋਂ ਪੂਰੀ ਤਰ੍ਹਾਂ ਸਹਿਮਤ ਹਨ। ਉਨ੍ਹਾਂ ਕਿਹਾ ਕਿ ਪਿੰਡ ਵਾਲਿਆਂ ਨੂੰ ਸਹਿਤ ਵਿਭਾਗ ਤੇ ਪ੍ਰਸ਼ਾਸਨ 'ਤੇ ਕੋਈ ਵਿਸ਼ਵਾਸ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿੰਡ ਵਾਲਿਆਂ ਨੂੰ ਸ਼ੱਕ ਹੈ ਕਿ ਹਸਪਤਾਲ ਵਾਲੇ ਕੋਰੋਨਾ ਦੀ ਆੜ 'ਚ ਮਨੁੱਖੀ ਅੰਗਾਂ ਦੀ ਤਸਕਰੀ ਕਰ ਰਹੇ ਹਨ। ਇਸ ਲਈ ਪਿੰਡ ਦਾ ਕੋਈ ਵੀ ਪੌਜ਼ੀਟਿਵ ਮਰੀਜ਼ ਬਾਹਰ ਨਹੀਂ ਜਾਵੇਗਾ। ਇਸ ਤੋਂ ਇਲਾਵਾ ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਦੇ 2 ਨੌਜਵਾਨ ਜੋ ਕਿ ਪੂਰੀ ਤਰ੍ਹਾਂ ਨਾਲ ਤੰਦਰੁਸਤ ਸਨ ਜਿਨ੍ਹਾਂ ਨੂੰ ਸਿਹਤ ਵਿਭਾਗ ਦੇ ਅਧਿਕਾਰੀ ਕੋਰੋਨਾ ਪੌਜ਼ੀਟਿਵ ਦੱਸ ਕੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦਾ ਉਹ ਵਿਰੋਧ ਕਰਦੇ ਹਨ।

ਦੂਜੇ ਪਾਸੇ ਪੌਜ਼ੀਟਿਵ ਆਏ ਨੌਜਵਾਨ ਦੇ ਭਰਾ ਨੇ ਕਿਹਾ ਕਿ ਉਸ ਦੇ ਘਰ 'ਚ ਉਸਦੀ ਭੈਣ ਦੀ ਮੌਤ ਹੋ ਗਈ ਹੈ, ਅਜਿਹੇ ਸਮੇ 'ਚ ਸਹਿਤ ਵਿਭਾਗ ਦੀ ਟੀਮ ਉਸਦੇ ਚੰਗੇ ਭਲੇ ਭਰਾ ਨੂੰ ਪੌਜ਼ੀਟਿਵ ਦੱਸ ਕੇ ਲੈ ਗਈ। ਉਸ ਨੇ ਬੇਨਤੀ ਕੀਤੀ ਹੈ ਕਿ ਉਸ ਦੇ ਭਰਾ ਨੂੰ ਪਿੰਡ ਵਾਪਸ ਭੇਜਿਆ ਜਾਵੇ।

ਪਿੰਡ ਦੇ ਪੰਚ ਨੇ ਕਿਹਾ ਕਿ ਉਨ੍ਹਾਂ ਦੀ ਪੁਲਿਸ, ਸਹਿਤ ਵਿਭਾਗ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਬੈਠਕ ਹੋਈ ਹੈ। ਇਸ ਬੈਠਕ 'ਚ ਪ੍ਰਸ਼ਾਸਨ ਮਨ ਗਿਆ ਹੈ ਕਿ ਉਹ ਪਿੰਡ ਵਾਲਿਆਂ ਦੇ ਜ਼ਬਰਦਸਤੀ ਕੋਰੋਨਾ ਟੈਸਟ ਨਹੀਂ ਕਰਨਗੇ। ਇਸ ਤੋਂ ਇਲਾਵਾ ਪ੍ਰਸ਼ਾਸਨ ਨਾਲ ਸਹਿਯੋਗ ਕਰਦੇ ਹੋਏ 2 ਪੌਜ਼ੀਟਿਵ ਆਏ ਨੌਜਵਾਨਾਂ ਦੇ ਪਰਿਵਾਰ ਦੇ ਕੋਰੋਨਾ ਟੈਸਟ ਲਈ ਪਿੰਡ ਵਾਲੇ ਮਨ ਗਏ ਹਨ।

ਇਸ ਮਾਮਲੇ ਬਾਰੇ ਦਸਦੇ ਹੋਏ ਤੇਜਿੰਦਰ ਸਿੰਘ ਐਸਐਮਓ ਨੇ ਦੱਸਿਆ ਕਿ ਉਨ੍ਹਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੌਜ਼ੀਟਿਵ ਆਏ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.