ETV Bharat / city

ਨਕਲੀ ਦੁੱਧ ਬਣਾਉਣ ਵਾਲਿਆਂ ਤੋਂ ਕਿਸਾਨ ਦੁਖੀ - ਪਸ਼ੂ ਪਾਲਣ ਵਿਭਾਗ

ਡੇਅਰੀ ਦਾ ਕੰਮ ਕਰਨ ਵਾਲੇ ਕਿਸਾਨ ਮਿਲਾਵਟ ਖੋਰੀ ਤੋਂ ਬੇਹਦ ਪਰੇਸ਼ਾਨ ਹਨ। ਕਿਉਂਕਿ ਮਿਲਾਵਟ ਖੋਰਾਂ ਵੱਲੋਂ ਨਕਲੀ ਦੁੱਧ ਵੇਚੇ ਜਾਣ ਕਾਰਨ ਉਨ੍ਹਾਂ ਮਿਹਨਤ ਦਾ ਸਹੀ ਮੁੱਲ ਨਹੀਂ ਮਿਲਦਾ। ਦੂਜੇ ਪਾਸੇ ਸਰਕਾਰ ਵੱਲੋਂ ਮਿਲਾਵਟਖੋਰੀ 'ਤੇ ਠੱਲ ਪਾਉਣ ਲਈ ਸਿਹਤ ਵਿਭਾਗ ਦੇ ਨਾਲ-ਨਾਲ ਪਸ਼ੂ ਪਾਲਣ ਵਿਭਾਗ ਨੂੰ ਦੁੱਧ ਜਾਂਚ ਸਬੰਧੀ ਅਧਿਕਾਰ ਦਿੱਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਫੋਟੋ
ਫੋਟੋ
author img

By

Published : Feb 4, 2020, 3:30 PM IST

ਸੰਗਰੂਰ: ਪੰਜਾਬ ਦੇ ਕਿਸਾਨ ਫਸਲੀ ਚੱਕਰ ਦਾ ਹਿੱਸਾ ਬਣ ਕੇ ਆਰਥਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਜਿਹੜੇ ਕਿਸਾਨ ਸਹਾਇਕ ਧੰਧੇ ਵਜੋਂ ਡੇਅਰੀ ਦਾ ਕੰਮ ਕਰਦੇ ਹਨ, ਉਹ ਵੀ ਇਸ ਸਮੇਂ ਨਾਖੁਸ਼ ਵਿਖਾਈ ਦੇ ਰਹੇ ਹਨ। ਕਿਉਂਕਿ ਮਿਲਾਵਟ ਖੋਰਾਂ ਵੱਲੋਂ ਨਕਲੀ ਦੁੱਧ ਵੇਚਣ ਕਾਰਨ ਪਸ਼ੂ ਪਾਲਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਅਸਲ ਮੁੱਲ ਨਹੀਂ ਮਿਲ ਰਿਹਾ। ਸਰਕਾਰ ਵੱਲੋਂ ਮਿਲਾਵਟ ਖੋਰਾਂ 'ਤੇ ਸਖ਼ਤ ਕਾਰਵਾਈ ਲਈ ਸਿਹਤ ਵਿਭਾਗ ਦੇ ਨਾਲ-ਨਾਲ ਪਸ਼ੂ ਪਾਲਣ ਵਿਭਾਗ ਨੂੰ ਦੁੱਧ ਜਾਂਚ ਦੇ ਅਧਿਕਾਰੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।

ਮਿਲਾਵਟਖੋਰੀ ਤੋਂ ਪਰੇਸ਼ਾਨ ਕਿਸਾਨ

ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਪਸ਼ੂ ਪਾਲਕਾਂ ਨੇ ਆਪਣੀ ਪਰੇਸ਼ਾਨੀ ਦੱਸਦੇ ਹੋਏ ਕਿਹਾ ਕਿ ਮਿਲਾਵਟ ਖੋਰਾਂ ਵੱਲੋਂ ਨਕਲੀ ਦੁੱਧ ਤਿਆਰ ਕਰਕੇ ਬਾਜ਼ਾਰ 'ਚ ਵੇਚਿਆ ਜਾਂਦਾ ਹੈ। ਇਸ ਕਾਰਨ ਉਨ੍ਹਾਂ ਵੱਲੋਂ ਵੇਚੇ ਜਾਣ ਵਾਲੇ ਦੁੱਧ 'ਚ ਫੈਟ ਘੱਟ ਹੋਣ ਕਾਰਨ ਉਸ ਦਾ ਚੰਗਾ ਮੁੱਲ ਨਹੀਂ ਮਿਲਦਾ। ਉਨ੍ਹਾਂ ਦੱਸਿਆ ਕਿ ਮਿਲਾਵਟੀ ਦੁੱਧ 'ਚ ਕੈਮੀਕਲ, ਪਾਉਡਰ ਤੇ ਹੋਰਨਾਂ ਕਈ ਚੀਜ਼ਾਂ ਮਿਲਾ ਕੇ ਫੈਟ ਤਿਆਰ ਕੀਤੀ ਜਾਂਦੀ ਹੈ ਜੋ ਕਿ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਹੈ। ਉਨ੍ਹਾਂ ਸਰਕਾਰ ਕੋਲੋਂ ਮਿਲਾਵਟਖੋਰੀ ਤੇ ਨਕਲੀ ਦੁੱਧ ਵੇਚਣ ਵਾਲਿਆਂ ਉੱਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਇਸ ਬਾਰੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਕਿਸਾਨ ਸਹੀ ਕਹਿੰਦਾ ਹੈ, ਹੁਣ ਮਿਲਾਵਟ ਖੋਰਾਂ ਉੱਤੇ ਸਖ਼ਤ ਕਾਰਵਾਈ ਕਰਨ ਲਈ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਿਲਾਵਟੀ ਦੁੱਧ ਦੀ ਜਾਂਚ ਕਰਨ ਦੇ ਅਧਿਕਾਰੀ ਸਿਰਫ ਸਿਹਤ ਵਿਭਾਗ ਦੇ ਅਧਿਕਾਰੀਆਂ ਕੋਲ ਹਨ। ਉਨ੍ਹਾਂ ਦੱਸਿਆ ਕਿ ਪਹਿਲ ਦੇ ਤੌਰ 'ਤੇ ਮਿਲਾਵਟੀ ਦੁੱਧ ਨੂੰ ਜਾਂਚਣ ਲਈ ਅਤੇ ਸੈਂਪਲ ਭਰਨ ਦਾ ਅਧਿਕਾਰ ਪਸ਼ੂ ਪਾਲਣ ਵਿਭਾਗ ਦੇ ਮਾਹਿਰ ਡਾਕਟਰਾਂ ਨੂੰ ਦਿੱਤੇ ਜਾਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹਾ ਹੋਣ 'ਤੇ ਜਿਥੇ ਪਸ਼ੂ ਪਾਲਕਾਂ ਨੂੰ ਲਾਭ ਮਿਲੇਗਾ,ਉਥੇ ਹੀ ਲੋਕਾਂ ਦੀ ਸਿਹਤ ਨਾਲ ਹੋ ਰਹੇ ਇਸ ਖਿਲਵਾੜ ਉੱਤੇ ਵੀ ਰੋਕ ਲਗੇਗੀ।

Intro:ਪੰਜਾਬ ਦੇ ਵਿੱਚ ਜਿਆਦਾਤਰ ਕਿਸਾਨ ਆਮ ਫਸਲੀ ਚੱਕਰ ਦਾ ਹਿੱਸਾ ਹਨ ਪਰ ਜਿਹੜੇ ਕਿਸਾਨ ਦੂਜੇ ਧੰਧੀਆਂ ਵਲ ਜਾਂਦੇ ਵੀ ਹਨ ਤਾਂ ਕਿਸਾਨੀ ਨਾਲ ਡੇਅਰੀ ਯਾਨੀ ਕਿ ਪਸ਼ੂ ਪਾਲਣ ਧੰਦਾ ਕਰਦੇ ਪਰ ਉਏ ਵਿੱਚ ਵੀ ਜਿਆਦਾ ਕਮਾਈ ਨਾ ਹੋਣ ਦਾ ਕਰਨ ਦੱਸਦੇ ਹਨ ਕਿ ਦੁੱਧ ਦੀ ਫੈਟ ਨਹੀਂ ਆਉਂਦੀ ਅਤੇ ਨਾਲ ਹੀ ਮਿਲਾਵਟੀ ਦੂਧ ਦਾ ਜ਼ਿਕਰ ਹੁੰਦਾ ਪਰ ਇਸਦੇ ਹਲ ਲਈ ਪਸ਼ੂ ਪਾਲਣ ਵਿਭਾਗ ਹੁਣ ਪੰਜਾਬ 'ਚ ਕੋਸ਼ਿਸ਼ਾਂ ਵਿੱਚ ਜੁਟ ਗਿਆ ਹੈ ਕਿ ਮਿਲਾਵਟੀ ਦੁੱਧ 'ਤੇ ਨਕੇਲ ਲਈ ਸਿਹਤ ਵਿਭਾਗ ਦੇ ਨਾਲ ਨਾਲ ਪਸ਼ੂ ਪਾਲਣ ਵਿਭਾਗ ਨੂੰ ਨਮੂਨੇ ਲੈਣ ਦੇ ਅਧਿਕਾਰ ਦੇਣ ਦੀ ਤਿਆਰੀ ਵਿੱਚ ਜੁੱਟ ਗਿਆ ਹੈ।Body:ਪੰਜਾਬ ਦਾ ਕਿਸਾਨ ਕਿਸ ਕਦਰ ਵਿਤ ਪਰੇਸ਼ਾਨੀ ਨਾਲ ਜੂਝ ਰਿਹਾ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਹੈ ਅਤੇ ਇਹੋ ਕਰਨ ਹੈ ਕਿ ਸਰਕਾਰਾਂ ਵੀ ਜੁਟਿਆ ਹੋਈਆਂ ਹਨ ਕਿ ਕਿਸਾਨ ਦੀ ਆਮਦਨੀ ਵਧਾਈ ਜਾ ਸਕੇ।ਕਿਉਂਕਿ ਪੰਜਾਬ ਦਾ ਕਿਸਾਨ ਅੱਜ ਵੀ ਵੱਡੇ ਪੱਧਰ 'ਤੇ ਫਸਲੀ ਚੱਕਰ 'ਚ ਫਸਿਆ ਹੋਇਆ ਹੈ ਜਿਸ ਦੌਰਾਨ ਉਹ ਕਣਕ,ਝੋਨੇ ਦੀ ਫਸਲ ਤੋਂ ਇਲਾਵਾ ਬਾਕੀ ਫ਼ਸਲਾਂ ਵੱਲ ਘਟ ਮੋਹ ਕਰਦਾ ਹੈ।ਪਰ ਜੇਕਰ ਕਰਦਾ ਹੈ ਤਾਂ ਪਹਿਲ ਪਸ਼ੂ ਪਾਲਣ ਜਾਂ ਕਹੀਏ ਡੇਅਰੀ ਧੰਦੇ ਨੂੰ ਅਪਣਾਉਂਦਾ ਹੈ।ਇਸ ਬਾਬਤ ਵੀ ਕਿਸਾਨ ਬਹੁਤਾ ਖੁਸ਼ ਨਜ਼ਰ ਨਹੀਂ ਆਉਂਦਾ ਜਿਸ ਬਾਰੇ ਕਿਸਾਨ ਦਾ ਕਹਿਣਾ ਹੈ ਕਿ ਦੂਧ ਦਾ ਮੁੱਲ ਚੰਗਾ ਤਦ ਹੀ ਮਿਲਦਾ ਹੈ ਜਦ ਉਸਦੇ ਦੂਧ ਦੀ ਫੈਟ ਜਿਆਦਾ ਆਵੇ ਜੋ ਅਕਸਰ ਉਸ ਮੁਕਾਬਲੇ ਨਹੀਂ ਆਉਂਦੇ ਜੋਕਿ ਮਿਲਾਵਟੀ ਦੁੱਧ ਦੀ ਰਹਿੰਦੀ ਹੈ ਅਤੇ ਕਿਸਾਨ ਮੰਗ ਕਰਦੇ ਹਨ ਕਿ ਮਿਲਾਵਟੀ ਦੁੱਧ 'ਤੇ ਸਰਕਾਰਾਂ ਸ਼ਿਕੰਜਾ ਕਸਣ।
Byte ਕਿਸਾਨ
Vo ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਸਹਾਇਕ ਧੰਧੇ ਦੇ ਤੋਰ ਤੇ ਸ਼ੁਰੂ ਕਰਨ ਚਾਹੁੰਦੇ ਪਰ ਉਸਦਾ ਫਾਇਦਾ ਉਹਨਾਂ ਨੂੰ ਮਿਲੇ ਜੋਕਿ ਮਿਲਾਵਟਖੋਰੀ ਦਾ ਕੰਮ ਕਰਨ ਵਾਲਿਆਂ ਕਰਕੇ ਨਹੀਂ ਮਿਲ ਪਾਉਂਦਾ ।
Byte ਕਿਸਾਨ
Vo ਹੁਣ ਸਰਕਾਰਾਂ ਵੀ ਕਿਸਾਨ ਦੀ ਇਸ ਪਰੇਸ਼ਾਨੀ ਨੂੰ ਭਲੀ ਜਾਂਦੀਆਂ ਹਨ ਜਿਸ ਬਾਰੇ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦਾ ਕਹਿਣਾ ਹੈ ਕਿ ਕਿਸਾਨ ਸਹੀ ਕਹਿੰਦਾ ਹੈ ਜਿਸ 'ਤੇ ਵਿਭਾਗ ਮਿਲਾਵਟਖੋਰਾਂ 'ਤੇ ਸਖਤੀ ਕਰਨ ਲਈ ਅਗੇ ਵੱਧ ਰਿਹਾ ਹੈ ਅਤੇ ਕੋਸ਼ਿਸ਼ ਪਹਿਲ ਦੇ ਰੂਪ 'ਚ ਕੀਤੀ ਜਾ ਰਹੀ ਹੈ ਕਿ ਮਿਲਾਵਟੀ ਦੂਧ ਨੂੰ ਜਾਂਚਣ ਲਈ ਅਤੇ ਸੇਮਪਲ ਬਹਾਰਾਂ ਦਾ ਅਧਿਕਾਰ ਪਸ਼ੂ ਪਾਲਣ ਵਿਭਾਗ ਕੋਲ ਨਜੀ ਜੋਕਿ ਸਿਹਤ ਵਿਭਾਗ ਕੋਲ ਹੈ ਅਤੇ ਪਸ਼ੂ ਪਾਲਣ ਵਿਭਾਗ ਚਾਹੁੰਦਾ ਹੈ ਕਿ ਵਿਭਾਗ ਦੇ ਮਾਹਿਰ ਅਧਿਕਾਰੀਆਂ ਨੂੰ ਇਹ ਅਧਿਕਾਰ ਦਿੱਤੇ ਜਾਣ ਇਸ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
Byte ਤ੍ਰਿਪਤ ਰਾਜਿੰਦਰ ਬਾਜਵਾ ਪਸ਼ੂ ਪਾਲਣ ਮੰਤਰੀ ਪੰਜਾਬ
Vo ਪਸ਼ੂ ਪਾਲਣ ਵਿਭਾਗ ਦੀ ਇਹ ਪਹਿਲਾ ਪਸ਼ੂ ਪਾਲਕਾਂ ਅਤੇ ਡੇਅਰੀ ਧੰਧੇ ਨੂੰ ਸਹਾਇਕ ਅਤੇ ਕਾਰੋਬਾਰੀ ਢੰਗ ਨਾਲ ਚਲਾਉਣ ਵਾਲੇ ਕਿਸਾਨਾਂ ਲਈ ਕਾਫੀ ਫਾਇਦੇਮੰਦ ਹੋ ਸਕਦਾ ਹੈ ਕਿ ਕਿਉਂਕਿ ਪਸ਼ੂ ਪਾਲਣ ਵਿਭਾਗ ਦਾ ਸਿੱਧਾ ਨਾਤਾ ਇਸ ਪੂਰੇ ਕਿੱਤੇ ਨਾਲ ਜੁੜਿਆ ਹੋਇਆ ਜਿਸ ਨਾਲ ਜਿਥੇ ਇਸ ਧੰਧੇ ਨਾਲ ਜੁੜੇ ਲੋਕਾਂ ਨੂੰ ਹੋਵੇਗਾ ਉਥੇ ਹੀ ਆਮ ਲੋਕਾਂ ਨੂੰ ਸਿਹਤਮੰਦ ਅਤੇ ਚੰਗੀ ਖੁਰਾਕ ਵਾਲਾ ਦੂਧ ਮਿਲਣ ਵਿੱਚ ਵੀ ਹੋਵੇਗਾ ਜਿਸ ਨਾਲ ਚਿੱਟੇ ਦੂਧ ਦਾ ਕਲਾ ਕਾਰੋਬਾਰ ਕਰਨ ਵਾਲਿਆਂ ਲਈ ਖ਼ਤਰੇ ਦੀ ਘੰਟੀ ਜਰੂਰ ਹੋ ਸਕਦਾ ਹੈ।Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.