ETV Bharat / city

ਨਸ਼ਾ ਨਾ ਮਿਲਣ 'ਤੇ ਪੁੱਤ ਨੇ ਪਿਤਾ ਦਾ ਕੀਤਾ ਕਤਲ

ਨਸ਼ੇ ਦੇ ਘੇਰੇ 'ਚ ਪੂਰਾ ਪੰਜਾਬ ਆਇਆ ਹੋਇਆ ਹੈ ਤੇ ਸਰਕਾਰ ਗਹਰੀ ਨੀਂਦ 'ਚ ਹੈ। ਇੱਥੇ ਸੰਗਰੂਰ 'ਚ ਨਸ਼ੇ ਨੇ ਇੱਕ ਹੋਰ ਘਰ ਬਰਬਾਦ ਕਰ ਦਿਤਾ। ਨਸ਼ਾ ਨਾ ਮਿਲਣ 'ਤੇ ਪੁੱਤ ਨੇ ਆਪਣੇ ਹੀ ਪਿਤਾ ਦਾ ਬੇਰਹਮੀ ਨਾਲ ਕੱਤਲ ਕਰ ਦਿੱਤਾ।

ਫ਼ੋਟੋ
author img

By

Published : Jul 16, 2019, 3:33 PM IST

ਸੰਗਰੂਰ: ਨਸ਼ੇ ਨੇ ਪੂਰੇ ਪੰਜਾਬ ਨੂੰ ਇਸ ਕਦਰ ਖਤਮ ਕਰ ਦਿੱਤਾ ਹੈ ਕਿ ਹੁਣ ਖੂਨ ਦੇ ਰਿਸ਼ਤੇ ਵੀ ਇਸ ਦੇ ਸਾਹਮਣੇ ਪਾਣੀ ਹੁੰਦੇ ਨਜ਼ਰ ਆ ਰਹੇ ਹਨ। ਸੰਗਰੂਰ ਦੇ ਪਿੰਡ ਉਭਾਵਾਲ ਵਿੱਚ ਇੱਕ ਪੁੱਤ ਨੇ ਨਸ਼ਾ ਨਾ ਮਿਲਣ 'ਤੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ।

ਵੀਡੀਓ

ਪਿੰਡ ਵਾਸੀਆਂ ਨੇ ਦੱਸਿਆ ਕਿ ਦੋਸ਼ੀ ਹਰਪਾਲ ਨਸ਼ੇ ਦਾ ਆਦੀ ਸੀ ਅਤੇ ਨਸ਼ੇ ਦੀ ਪੂਰਤੀ ਲਈ ਹਰ ਰੋਜ਼ ਘਰ 'ਚ ਲੜਦਾ ਸੀ, ਇੱਥੇ ਤੱਕ ਕਿ ਆਪਣੀ ਪਤਨੀ ਨੂੰ ਵੀ ਰੋਜ਼ ਕੁੱਟਦਾ ਸੀ। ਕੱਲ ਦੇਰ ਰਾਤ ਉਸ ਨੇ ਕਹੀ ਦੇ ਨਾਲ ਆਪਣੇ ਪਿਤਾ ਦੇ ਸੁੱਤੇ ਪਏ 'ਤੇ ਵਾਰ ਕੀਤੇ ਜਿਸ ਨਾਲ ਮੌਕੇ ਤੇ ਹੀ ਜੰਗ ਸਿੰਘ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਮੌਕੇ 'ਤੋਂ ਫ਼ਰਾਰ ਹੋ ਗਿਆ। ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪੁਲਿਸ ਨੂੰ ਬੁਲਾਇਆ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਨਸ਼ੇ ਦੀ ਇਸ ਮਾੜੀ ਕੁਰੀਤੀ ਨੇ ਇੱਕ ਹੋਰ ਘਰ ਬਰਬਾਦ ਕਰ ਦਿੱਤਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਉਪਰ ਗੰਭੀਰ ਕਦਮ ਚੁੱਕੇ।

ਇਸ ਮਾਮਲੇ ਨੂੰ ਨਸ਼ੇ ਦਾ ਨਾ ਬਣਾਉਂਦੇ ਹੋਏ ਪੁਲਿਸ ਨੇ ਕਿਹਾ ਕਿ ਜ਼ਮੀਨੀ ਵਿਵਾਦ ਕਰਕੇ ਪੁੱਤ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਬਾਕੀ ਮਾਮਲੇ ਦੀ ਤਫਤੀਸ਼ ਜਾਰੀ ਹੈ।

Intro:ਨਸ਼ੇ ਦੇ ਚਲਦੇ ਪੁੱਤ ਨੇ ਪਿਤਾ ਨੂੰ ਮਾਰਿਆ,ਨਸ਼ਾ ਨਾ ਮਿਲਣ ਦੇ ਚਲਦੇ ਪਿਤਾ ਨੂੰ ਸੁੱਤੇ ਪਾਏ ਹੀ ਕਹਿਆ ਨਾਲ ਮਾਰੀਆ,ਓਦਰ ਪੁਲਿਸ ਮਾਮਲੇ ਨੂੰ ਨਸ਼ੇ ਦਾ ਤੁਲ ਨਾ ਦਿੰਦੇ ਹੋਏ ਆਪਸੀ ਜਮੀਨੀ ਝਗੜਾ ਦਸ ਰਹੀ ਹੈ.
Body:VO : ਨਸ਼ੇ ਨੇ ਪੂਰੇ ਪੰਜਾਬ ਨੂੰ ਇਸ ਕਦਰ ਖਤਮ ਕਰ ਦਿੱਤਾ ਹੈ ਕਿ ਹੁਣ ਖੂਨ ਦੇ ਰਿਸ਼ਤੇ ਵੀ ਇਸਦੇ ਸਾਹਮਣੇ ਪਾਣੀ ਹੁੰਦੇ ਹੋਏ ਨਾਜਰ ਆ ਰਹੇ ਹਨ,ਮਾਮਲਾ ਹੈ ਸਂਗਰੂਰ ਦੇ ਪਿੰਡ ਉਭਾਵਾਲ ਦਾ ਜਿਥੇ ਇਕ ਪੁੱਤ ਨੇ ਆਪਣੇ ਪਿਤਾ ਨੂੰ ਨਸ਼ੇ ਦੀ ਪੂਰਤੀ ਦੇ ਲਈ ਬਾਲੀ ਚੜ੍ਹ ਦਿੱਤਾ,ਦੋਸ਼ੀ ਹਰਪਾਲ ਨਸ਼ੇ ਦਾ ਆਦਿ ਸੀ ਅਤੇ ਨਸ਼ੇ ਦੀ ਪੂਰਤੀ ਲਈ ਹਰ ਰੋਜ ਆਪਣੇ ਘਰ ਦੀਆ ਨਾਲ ਲੜਦਾ ਸੀ,ਇਥੇ ਤਕ ਕਿ ਆਪਣੀ ਪਤਨੀ ਨੂੰ ਵੀ ਰੋਜ ਕੁੱਟ ਮਾਰ ਕਰਦਾ ਸੀ ਤਾਂਕਿ ਉਸਨੂੰ ਨਸ਼ੇ ਲਈ ਪੈਸੇ ਮਿਲਣ,ਉਸਨੂੰ ਪਿੰਡ ਦੀ ਪੰਚਾਇਤ ਨੇ ਵੀ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਕਰਿ ਪਾਰ ਉਹ ਨਹੀਂ ਟਲਿਆ ਅਤੇ ਅਕਸਰ ਆਪਣੇ ਪਿਤਾ ਜੰਗ ਸਿੰਘ ਨਾਲ ਲੜਦਾ ਰਹਿੰਦਾ ਸੀ,ਨਸ਼ੇ ਦੀ ਪੂਰਤੀ ਨੂੰ ਪੂਰਾ ਕਰਨ ਦੇ ਲਈ ਦੋਸ਼ੀ ਹਰਪਾਲ ਦੇ ਕਲੇਸ਼ ਕਰਨਾ ਹੋਰ ਸ਼ੁਰੂ ਕਰ ਦਿੱਤਾ,ਅਤੇ ਕਲ ਦੇਰ ਰਾਤ ਉਸਨੇ ਕਹਿ ਦੇ ਨਾਲ ਆਪਣੇ ਪਿਤਾ ਦੇ ਸੁੱਤੇ ਪਾਏ ਤੇ ਵਾਰ ਕੀਤੇ ਅਤੇ ਮੌਕੇ ਤੇ ਹੀ ਜੰਗ ਸਿੰਘ ਦੀ ਮੌਤ ਹੋ ਗਈ,ਉਸਦੀ ਮਾਤਾ ਘਰ ਤੋਂ ਬਾਹਰ ਨਿਕਲ ਗਈ ਜਿਸਤੋ ਬਾਅਦ ਪਿੰਡ ਦੇ ਲੋਕ ਇਕੱਠੇ ਹੋਏ ਅਤੇ ਪੁਲਿਸ ਨੂੰ ਬੁਲਾਇਆ ਗਿਆ.ਦੋਸ਼ੀ ਮੌਕੇ ਤੇ ਫਰਾਰ ਹੋ ਗਿਆ ਅਤੇ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਨਸ਼ੇ ਦੀ ਇਸ ਮਾੜੀ ਕੁਰੀਤੀ ਨੇ ਅੱਜ ਇਹ ਵੱਡਾ ਹਾਦਸਾ ਕਰ ਦਿੱਤਾ ਅਤੇ ਘਰ ਬਰਬਾਦ ਕਰ ਦਿੱਤਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਉਪਰ ਗੰਭੀਰ ਕਦਮ ਚੁਕੇ.
BYTE : ਸ਼ਿੰਦਰਪਾਲ ਸਿੰਘ ਪੰਚਾਇਤ ਮੇਮ੍ਬਰ
BYTE : ਗੁਰਮੇਲ ਸਿੰਘ ਪੀਲੀ ਪੱਗ
VO : ਇਸਤੋਂ ਇਲਾਵਾ ਜੰਗ ਸਿੰਘ ਮ੍ਰਿਤਕ ਦੇ ਭਾਈ ਨੇ ਦੱਸਿਆ ਕਿ ਉਹ ਅਕਸਰ ਘਰ ਵਿਚ ਨਸ਼ੇ ਦੇ ਲਈ ਲੜਦਾ ਸੀ ਅਤੇ ਉਸਦੇ ਘਰ ਦੇ ਇਸ ਗੱਲ ਤੋਂ ਬਹੁਤ ਚਿੰਤਿਤ ਸਨ ਅਤੇ ਕਲ ਸਾਨੂ ਪਤਾ ਲੱਗਿਆ ਕਿ ਉਸਨੇ ਸੁੱਤੇ ਪਏ ਹੀ ਆਪਣੇ ਪਿਤਾ ਨੂੰ ਕਹਿ ਦੇ ਵਾਰ ਨਾਲ ਮਾਰ ਦਿੱਤਾ.
BYTE : ਜੰਗ ਸਿੰਘ ਦੇ ਭਰਾ ਕਲਾ ਪਰਨੇ
Conclusion:VO : ਇਸ ਮਾਮਲੇ ਨੂੰ ਨਸ਼ੇ ਦਾ ਨਾ ਬਣਾਉਂਦੇ ਹੋਏ ਜਮੀਨੀ ਵਿਵਾਦ ਬਣਾਉਂਦੇ ਹੋਏ ਪੁਲਿਸ ਨਾਜਰ ਆਈ ਤਾਂਕਿ ਸਰਕਾਰ ਦੀ ਪੋਲ ਨਾ ਖੁਲੇ ਅਤੇ ਪੁਲਿਸ ਨੇ ਕਿਹਾ ਕਿ ਜਮੀਨੀ ਵਿਵਾਦ ਕਰਕੇ ਪੁੱਤ ਨੇ ਆਪਣੇ ਪਿਤਾ ਨੂੰ ਮਾਰ ਦਿੱਤਾ ਬਾਕੀ ਮਾਮਲੇ ਦੀ ਤਫਤੀਸ਼ ਜਾਰੀ ਹੈ.
BYTE : ਥਾਣਾ ਅਧਿਕਾਰੀ
ਇਕ ਪਾਸੇ ਤਾ ਸਾਰਾ ਪਿੰਡ ਨਸ਼ੇ ਦੇ ਕਾਰਨ ਪੁੱਤ ਦੀ ਮਾੜੀ ਹਰਕਤ ਬਿਆਨ ਕਰ ਰਿਹਾ ਤਾ ਦੂਜੇ ਪਾਸੇ ਸਰਕਾਰ ਦੇ ਦਬਾਵ ਦੇ ਨਾਲ ਪੁਲਿਸ ਇਸਨੂੰ ਜਮੀਨੀ ਵਿਵਾਦ ਦਸ ਰਹੀ ਹੈ.
ETV Bharat Logo

Copyright © 2024 Ushodaya Enterprises Pvt. Ltd., All Rights Reserved.