ਸੰਗਰੂਰ: ਪਿਛਲੇ ਚਾਰ ਮਹੀਨਿਆਂ ਤੋਂ ਆਪਣੀਆਂ ਮੰਗਾਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਧਰਨਾ (Dharna in front of CM Bhagwant Mann residence) ਲਾਈ ਬੈਠੇ ਨੌਜਵਾਨ ਮੁੰਡੇ ਕੁੜੀਆਂ ਨਾਲ ਦੇਰ ਰਾਤ ਪੁਲਿਸ ਨੇ ਧੱਕੇਸ਼ਾਹੀ ਕੀਤੀ ਹੈ। ਦੱਸ ਦਈਏ ਕਿ ਦੇਰ ਰਾਤ ਸੰਗਰੂਰ ਪੁਲਿਸ ਵੱਲੋਂ ਇਹਨਾਂ ਧਰਨਾਕਾਰੀਆਂ ਨੂੰ ਅੱਧੀ ਰਾਤ ਨੂੰ ਫਤਿਹਗੜ੍ਹ ਸਾਹਿਬ ਦੀਆਂ ਸੜਕਾਂ ਉੱਤੇ ਛੱਡ ਦਿੱਤਾ ਗਿਆ ਜਿਸਤੋਂ ਬਾਅਦ ਇਹਨਾਂ ਵੱਲੋਂ ਇੱਕ ਵੀਡੀਓ ਬਣਾਕੇ ਵਾਇਰਲ ਕੀਤੀ ਜਾਂਦੀ ਹੈ, ਜਿਸਦੇ ਵਿੱਚ ਇਹ ਕਹਿ ਰਹੇ ਹਨ ਕਿ ਸੰਗਰੂਰ ਪੁਲਿਸ ਨੇ ਜ਼ਬਰਦਸਤੀ ਸਾਨੂੰ ਬੱਸਾਂ ਵਿੱਚ ਬਿਠਾ ਸ੍ਰੀ ਫਤਿਹਗੜ੍ਹ ਸਾਹਿਬ ਸਰਹਿੰਦ ਰੋੜ ਉੱਤੇ ਛੱਡ ਦਿੱਤਾ ਹੈ।
ਇਹ ਵੀ ਪੜੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ, ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਸਜਾਵਟ ਸ਼ੁਰੂ
ਉਥੇ ਹੀ ਨੌਜਵਾਨਾਂ ਨੇ ਕਿਹਾ ਕਿ ਅੱਧੀ ਰਾਤ ਹੋ ਗਈ ਹੈ ਤੇ ਨਾ ਹੀ ਸਾਡੇ ਕੋਲ ਕੋਈ ਪੈਸਾ ਹੈ ਤਾਂ ਜੋ ਅਸੀਂ ਵਾਪਸ ਜਾ ਸਕੀਏ। ਉਹਨਾਂ ਨੇ ਕਿਹਾ ਕਿ ਪੁਲਿਸ ਨੇ ਸਾਨੂੰ ਕੋਈ ਵੀ ਕਾਰਨ ਨਹੀਂ ਦੱਸਿਆ ਤੇ ਸਾਡਾ ਸਾਰਾ ਸਮਾਨ ਸੰਗਰੂਰ ਹੀ ਪਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਪੁੱਛਿਆ ਕਿ ਸਾਡਾ ਸਮਾਨ ਕਿੱਥੇ ਹੈ ਤਾਂ ਉਹਨਾਂ ਕਿਹਾ ਕਿ ਸੰਗਰੂਰ ਆਉਣ ਤੋਂ ਪਹਿਲਾਂ ਸੋਚ ਕੇ ਆਇਓ। ਨੌਜਵਾਨਾਂ ਨੇ ਕਿਹਾ ਕਿ ਜਦੋਂ ਅਸੀਂ ਪੁਲਿਸ ਅਧਿਕਾਰੀਆਂ ਨੂੰ ਪੁੱਛਿਆ ਗਿਆ ਕਿ ਅਸੀਂ ਆਪਣੀਆਂ ਮੰਗਾਂ ਲਈ ਪ੍ਰਦਰਸ਼ਨ ਕਰ ਸਕਦੇ ਹਾਂ ਤਾਂ ਉਹਨਾਂ ਕਿਹਾ ਨਹੀਂ, ਇਹ ਮਾਨ ਸਾਬ੍ਹ ਦੀ ਸਰਕਾਰ ਵਿੱਚ ਨਹੀਂ ਕਰ ਸਕਦੇ ਹੋ, ਹੋਰ ਸਰਕਾਰਾਂ ਵਿੱਚ ਕਰ ਸਕਦੇ ਸੀ, ਕਿਉਕਿਂ ਮਾਨ ਸਰਕਾਰ ਤਾਂ ਡਾਂਗਾਂ ਮਾਰਨ ਲਈ ਬਣੀ ਹੈ।
ਦੱਸ ਦਈਏ ਕਿ ਪੁਲਿਸ ਦੀ ਭਰਤੀ ਵੈਰੀਫਿਕੇਸ਼ਨ ਤੇ ਕੋਰੋਨਾ ਸਮੇਂ ਸੇਵਾਵਾਂ ਨਿਭਾਉਣ ਵਾਲੇ ਨੌਜਵਾਨਾਂ ਵੱਲੋਂ ਲਗਾਤਾਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਇਹਨਾਂ ਦੇ ਕੁਝ ਸਾਥੀਆਂ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾਕੇ ਮਰਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ, ਪਰ ਸਰਕਾਰ ਇਹਨਾਂ ਦੀ ਕੋਈ ਵੀ ਸਾਰ ਨਹੀਂ ਲੈ ਰਹੀ ਹੈ।
ਇਹ ਵੀ ਪੜੋ: ਕਿਵੇਂ ਹੋਇਆ ਸੀ ਗਣੇਸ਼ ਜੀ ਦਾ ਜਨਮ, ਜਾਣੋ ਉਨ੍ਹਾਂ ਦੇ ਜਨਮ ਨਾਲ ਜੁੜੀਆਂ ਇਹ ਮਿਥਿਹਾਸਕ ਕਹਾਣੀਆਂ