ਸੰਗਰੂਰ: ਨਿਗਮ ਚੋਣਾਂ 2021 ਦੇ ਨਤੀਜੇ ਅੱਜ ਐਲਾਨੇ ਗਏ ਹਨ ਤੇ ਕਾਂਗਰਸ ਨੇ ਸਾਰੀ ਵਿਰੋਧੀ ਧਿਰਾਂ ਨੂੰ ਪਛਾੜਦਿਆਂ ਹੋਇਆਂ ਭਾਰੀ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ ਹੈ। ਇਸ ਬਾਰੇ ਸਿੰਗਲਾ ਨੇ ਜਿੱਤ ਦਾ ਸਹਿਰਾ ਕੈਪਟਨ ਅਮਰਿੰਦਰ ਸਿੰਘ ਦੇ ਸਿਰ ਪਾਇਆ ਹੈ।
ਸਾਢੇ ਤਿੰਨ ਸਾਲਾਂ ਦੇ ਕੰਮਾਂ ਕਰਕੇ ਲੋਕਾਂ ਨੇ ਜਿੱਤਿਆ
ਸਿੰਗਲਾ ਨੇ ਨਿਕਾਈ ਚੋਣਾਂ 'ਚ ਕਾਂਗਰਸ ਦੀ ਵੱਡੀ ਜਿੱਤ 'ਤੇ ਖੁਸ਼ੀ ਜਾਹਿਰ ਕੀਤੀ ਹੈ ਤੇ ਨਾਲ ਹੀ ਉਨ੍ਹਾਂ ਨੇ ਇਸ ਜਿੱਤ ਦਾ ਸਹਿਰਾ ਕੈਪਟਨ ਸਰਕਾਰ ਦੇ ਸਿਰ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਤੀਜੇ ਸੂਬਾ ਸਰਕਾਰ ਦੇ ਸਾਢੇ ਤਿੰਨ ਸਾਲਾਂ ਦੇ ਕੰਮਾਂ ਨੂਮ ਵੇਖਦੇ ਹੋਏ ਪਾਇਆ ਗਿਆ ਹੈ।
ਭਵਾਨੀਗੜ੍ਹ 'ਚ 15 ਸੀਟਾਂ 'ਚੋਂ 13 'ਚ ਕਾਂਗਰਸ ਦਾ ਕਬਜ਼ਾ
ਜ਼ਿਕਰਯੋਗ ਹੈ ਕਿ ਸੰਗਰੂਰ ਦੇ ਹਲਕੇ ਭਵਾਨੀਗੜ੍ਹ 'ਚ 15 ਸੀਟਾਂ 'ਚੋਂ ਕਾਂਗਰਸ 13 ਸੀਟਾਂ ਤੋਂ ਜੇਤੂ ਰਹੀ ਹੈ। ਇਸ ਬਾਰੇ ਗੱਲ਼ ਕਰਦੇ ਹੋਏ ਸਿੰਗਲਾ ਨੇ ਕਿਹਾ ਕਿ ਇਹ ਨਤੀਜੇ ਤਾਂ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਆਪਣੇ ਜ਼ਿਲ੍ਹੇ 'ਚ ਕੰਮ ਕੀਤਾ ਹੈ। ਇਹ ਜਿੱਤ ਨੇ ਸਾਡੇ ਕੀਤੇ ਕੰਮਾਂ 'ਤੇ ਮੋਹਰ ਲਗਾਈ ਹੈ।