ਸੰਗਰੂਰ: ਸੰਗਰੂਰ ਤੋਂ ਲੈ ਕੇ ਲੁਧਿਆਣੇ ਤੱਕ ਸਾਰੇ ਰਸਤਿਆਂ ਤੇ ਦੋ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਇਸ ਨਾਲ ਜਿੱਥੇ ਤਾਂ ਆਮ ਜਨਤਾ ਨੂੰ ਰਾਹਤ ਮਿਲੀ ਹੈ, ਉੱਥੇ ਹੀ, ਟੋਲ ਪਲਾਜ਼ਿਆਂ ਉੱਤੇ ਕੰਮ ਕਰਨ ਵਾਲੇ ਮੁਲਾਜ਼ਮ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਦਾ ਅਚਾਨਕ ਤੋਂ ਰੁਜ਼ਗਾਰ ਜਾ ਚੁੱਕਾ ਹੈ।
ਟੋਲ ਪਲਾਜ਼ਿਆਂ ਉੱਤੇ ਕੰਮ ਕਰਨ ਵਾਲੇ ਹੋਏ ਬੇਰੁਜ਼ਗਾਰ: ਟੋਲ ਪਲਾਜ਼ੇ ਉੱਤੇ 200 ਦੇ ਕਰੀਬ ਕਰਮਚਾਰੀ ਕੰਮ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਸਮਾਂ ਦੇਣਾ ਚਾਹੀਦਾ ਸੀ, ਤਾਂ ਕਿ ਅਸੀਂ ਆਪਣੇ ਰੁਜ਼ਗਾਰ ਦਾ ਕੋਈ ਇੰਤਜ਼ਾਮ ਕਰ ਲੈਂਦੇ। ਟੋਲ ਪਲਾਜ਼ੇ ਫ੍ਰੀ ਹੋਣ ਤੋਂ ਬਾਅਦ ਆਪਣਾ ਪੂਰਾ ਸਿਸਟਮ ਹੈ।
ਸੀਐਮ ਮਾਨ ਨੇ ਟੋਲ ਪਲਾਜ਼ੇ ਬੰਦ ਕਰਨ ਦਾ ਕੀਤਾ ਸੀ ਐਲਾਨ: ਦੱਸ ਦਈਏ ਕਿ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨਸਭਾ ਖੇਤਰ ਧੂਰੀ ਟੋਲ ਪਲਾਜ਼ੇ ਉੱਤੇ ਪ੍ਰੈੱਸ ਕਾਨਫਰੰਸ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਧੁਰੀ ਇਕ ਸਮਾਗਮ ਵਿੱਚ ਸੰਬੋਧਨ ਕਰਦੇ ਹੋਏ ਵੀ ਟੋਲ ਪਲਾਜ਼ਿਆ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਇਹ ਐਲਾਨ 5 ਸਤੰਬਰ ਨੂੰ ਕੀਤਾ ਗਿਆ। ਇਸ ਤੋਂ ਬਾਅਦ 4 ਸਤੰਬਰ ਨੂੰ ਰਾਤ 12 ਵਜੇ ਤੋਂ ਬਾਅਦ ਸੀਐਮ ਮਾਨ ਦੇ ਦਿੱਤੇ ਆਦੇਸ਼ ਲਾਗੂ ਕੀਤੇ ਗਏ।
ਮੁੱਖ ਮੰਤਰੀ ਨੇ ਕਿਹਾ ਸੀ ਕਿ ਹੋਰ ਸਮਾਂ ਨਹੀਂ ਦਿੱਤਾ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਧੂਰੀ ਦੇ ਚੋਣ ਸਨ, ਤਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਜਾ ਕੇ ਸੰਗਤ ਦਰਸ਼ਨ ਕੀਤੇ ਸਨ। ਲੋਕਾਂ ਨਾਲ ਵਾਅਦੇ ਕੀਤੇ ਸਨ ਕਿ ਟੋਲ ਪਲਾਜ਼ਾ ਇੱਥੇ ਨਹੀਂ ਲੱਗੇਗਾ ਅਕਾਲੀ ਦਲ ਸਰਕਾਰ ਆਉਂਦੇ ਹੀ ਟੋਲ ਪਲਾਜ਼ਾ ਇੱਥੇ ਲੱਗ ਗਿਆ। ਭਗਵੰਤ ਮਾਨ ਦਾ ਕਹਿਣਾ ਹੈ ਕਿ ਜਦੋਂ ਅਸੀਂ ਨਵੀਂ ਗੱਡੀ ਖ਼ਰੀਦ, ਤਾਂ ਉਸ ਸਮੇਂ ਟੈਕਸ ਭਰਦਿਆਂ ਤਾਂ ਫਿਰ ਦੂਹਰਾ ਟੈਕਸ ਕਿਸ ਗੱਲ ਦਾ ਦੇਣਾ।
ਸੀਐਮ ਮਾਨ ਦੇ ਐਲਾਨ ਤੋਂ ਬਾਅਦ ਦਲਵੀਰ ਗੋਲਡੀ ਦੀ ਪ੍ਰੈਸ ਕਾਨਫਰੰਸ, ਸਾਧੇ ਨਿਸ਼ਾਨੇ: ਉੱਥੇ ਹੀ ਧੂਰੀ ਤੋਂ ਕਾਂਗਰਸ ਦੇ ਸਾਬਕਾ ਐਮਐਲਏ ਦਲਵੀਰ ਗੋਲਡੀ ਨੇ ਚੰਡੀਗਡ਼੍ਹ ਪ੍ਰੈੱਸ ਕਾਨਫਰੰਸ ਕਰਕੇ ਭਗਵੰਤ ਮਾਨ ਉੱਤੇ ਵੱਡਾ ਨਿਸ਼ਾਨਾ ਸਾਧਿਆ ਹੈ ਕਿ ਜਦੋਂ ਕੰਪਨੀ ਨਾਲ ਸੱਤ ਸਾਲ ਪਹਿਲਾਂ ਹੋਏ ਐਗਰੀਮੈਂਟ ਖ਼ਤਮ ਹੋ ਚੁੱਕੇ ਹਨ, ਤਾਂ ਇਸ ਨੂੰ ਬੰਦ ਕਰਨ ਦਾ ਸਿਹਰਾ ਆਮ ਆਦਮੀ ਪਾਰਟੀ ਸਰਕਾਰ ਆਪਣੇ ਸਿਰ ਕਿਉਂ ਲੈ ਰਹੀ ਹੈ।
ਦਲਵੀਰ ਗੋਲਡੀ ਨੇ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ 2014 ਵਿੱਚ ਟੌਲ ਪਲਾਜ਼ਾ ਦੇ ਖ਼ਿਲਾਫ਼ ਲੜਾਈ ਲੜ ਰਹੇ ਸਨ ਅਤੇ ਖ਼ੁਦਾ ਆਪਣੇ ਪੈਸੇ ਉੱਤੇ ਟੋਲ ਦੇ ਕੋਲੋਂ ਇਕ ਸੜਕ ਬਣਵਾਈ ਸੀ ਜਿਸ ਨੂੰ ਲੈ ਕੇ ਟੋਲ ਕੰਪਨੀ ਦੇ ਖਿਲਾਫ ਕੋਰਟ ਵਿੱਚ ਕੇਸ ਵੀ ਦਾਇਰ ਕੀਤਾ ਸੀ ਜੋ ਕਿ ਹੁਣ ਤੱਕ ਚੱਲ ਰਿਹਾ ਹੈ। ਦਲਵੀਰ ਗੋਲਡੀ ਨੇ ਕਿਹਾ ਕਿ ਉਸ ਸਮੇਂ ਤਾਂ ਭਗਵੰਤ ਮਾਨ ਨੇ ਸੰਸਦ ਵਿੱਚ ਕਦੇ ਵੀ ਆਵਾਜ਼ ਨਹੀਂ ਚੁੱਕੀ ਕਿ ਸੰਗਰੂਰ ਦੇ ਧੂਰੀ ਵਿਧਾਨ ਸਭਾ ਦੇ ਲੱਡਾ ਪਿੰਡ ਦੇ ਕੋਲ ਇੱਕ ਟੋਲ ਪਲਾਜ਼ਾ ਲੱਗਿਆ ਹੋਇਆ ਹੈ।
ਦੱਸ ਦਈਏ ਕਿ 4 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਜਿਸ ਤੋਂ ਬਾਅਦ ਕਾਂਗਰਸ ਦੇ ਨੇਤਾ ਦਲਵੀਰ ਗੋਲਡੀ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਜੰਮ ਕੇ ਨਿਸ਼ਾਨੇ ਸਾਧੇ ਅਤੇ ਕਿਹਾ ਕਿ ਇਹ ਇਕ ਐਗਰੀਮੈਂਟ ਸੀ, ਜੋ ਖ਼ਤਮ ਹੋ ਗਿਆ ਹੈ। ਇਸ ਨੂੰ ਲੈ ਕੇ ਹੁਣ ਆਪ ਸਰਕਾਰ ਆਪਣੇ ਸਿਰ ਸਿਹਰਾ ਬੰਨ੍ਹ ਰਹੀ ਹੈ। ਦੂਜੇ ਪਾਸੇ, ਟੋਲ ਪਲਾਜ਼ੇ ਬੰਦ ਹੋਣ ਨਾਲ ਬੇਰੁਜ਼ਗਾਰ ਹੋਏ ਮੁਲਾਜ਼ਮਾਂ ਨੇ ਆਪਣੀਆਂ ਸ਼ਿਕਾਇਤਾਂ ਵੀ ਸਰਕਾਰ ਅੱਗੇ ਰੱਖੀਆਂ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਮਾਰਕਫੈੱਡ ਨੂੰ ਕਿਫ਼ਾਇਤੀ ਦਰਾਂ ਉਤੇ ਵਿਸ਼ਵ ਪੱਧਰੀ ਉਤਪਾਦ ਲੋਕਾਂ ਨੂੰ ਮੁਹੱਈਆ ਕਰਨ ਲਈ ਆਖਿਆ